Sat. Jun 15th, 2019

’ਯੂਵਕ ਮੇਲਾ’ ਬਾਦਲ ਵਿਖੇ ਕਰਵਾਏ ਗਏ ਮੁਕਾਬਲੇ

‘ਯੂਵਕ ਮੇਲਾ’ ਬਾਦਲ ਵਿਖੇ ਕਰਵਾਏ ਗਏ ਮੁਕਾਬਲੇ

ਬਾਦਲ (ਨਿਰਪੱਖ ਆਵਾਜ਼ ਬਿਊਰੋ): ‘ਜਿਲ੍ਹਾ ਸਿ’ਖਿਆ’ ਅਫ਼ਸਰ ਸ. ਪਰਮਿੰਦਰ ਸਿੰਘ ਬਰਾੜ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲਾ੍ਹ ਗਾਈਡੈਂਸ ਕੌਂਸਲਰ ਸ੍ਰੀ ਸੁਨੀਲ ਜੱਗਾ ਅਤੇ ਪ੍ਰਿੰਸੀਪਲ ਸ੍ਰੀਮਤੀ ਭੁਪਿੰਦਰ ਕੌਰ ਜੀ ਦੀ ਯੋਗ ਅਗਵਾਈ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਦਲ ਵਿਖੇ ‘ਯੂਵਕ ਮੇਲਾ’ ਕਰਵਾਇਆ ਗਿਆ। ਇਸ ਮੇਲੇ ਵਿੱਚ ਵੱਖੁਵੱਖ ਮੁਕਾਬਲੇ ਕਰਵਾਏ ਗਏ ਜਿਵੇ ਕਿ ਗਾਇਨ, ਭਾਸ਼ਣ ,ਉਚਾਰਨ,ਪੇਟਿੰਗ ਅਤੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ ਇਨ੍ਹਾ ਮੁਕਾਬਲਿਆ ਵਿੱਚ ੬ਵੀ ਤੌ ੧੨ਵੀ ਜਮਾਤ ਦੇ ਵਿਦਿਆਰਥੀਆ ਨੇ ਭਾਗ ਲਿਆ। ਪ੍ਰਿੰਸੀਪਲ ਸ੍ਰੀਮਤੀ ਭੁਪਿੰਦਰ ਕੌਰ ਜੀ ਅਤੇ ਸਟਾਫ਼ ਵਲੌ ਸਵੇਰ ਦੀ ਸਭਾ ਵਿੱਚ ਪਹਿਲੀ ਅਤੇ ਦੂਜੀ ਪੁਜੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਗਈ ਅਤੇ ਯਾਦਗਾਰੀ ਫੋਟੋ ਕਰਵਾਈ ਗਈ। ਯੂਵਕ ਮੇਲੇ ‘ਚ ਜੱਜ ਦੀ ਭੂਮਿਕਾ ਮੈਡਮ ਅਮਨਦੀਪ ਕੌਰ, ਮੈਡਮ ਪਰਮਜੀਤ ਕੌਰ, ਰੀਤੂ ਬਾਲਾ ਅਤੇ ਮੈਡਮ ਪੂਨਮ ਜੀ ਵ’ਲ਼ੌ ਨਿਭਾਈ ਗਈ ਅਤੇ ਸਟੇਜ ਦੀ ਭੂਮਿਕਾ ਲੈਕਚਰਾਰ ਸ. ਬਲਜਿੰਦਰ ਸਿੰਘ ਜੀ ਵਲੋਂ ਬਾਖੂਬੀ ਨਿਭਾਈ ਗਈ ਇਸ ਮੌਕੇ ਕੈਰੀਅਰ ਅਧਿਆਪਕ ਸ. ਮਨਦੀਪ ਸਿੰਘ, ਸ.ਗੁਰਜੰਟ ਸਿੰਘ,ਸ.ਧਰਮਪਾਲ ਸਿੰਘ ਅਤੇ ਸ. ਗੁਰਮੀਤ ਸਿੰਘ ਹਾਜ਼ਿਰ ਸਨ।

Leave a Reply

Your email address will not be published. Required fields are marked *

%d bloggers like this: