ਯੂਨੀਵਰਸਿਟੀ ਕਾਲਜ ਦੀ ਬਣੀ ਬਿਲਡਿੰਗ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਸਲਰ ਨੇ ਕੀਤਾ

ss1

ਯੂਨੀਵਰਸਿਟੀ ਕਾਲਜ ਦੀ ਬਣੀ ਬਿਲਡਿੰਗ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਸਲਰ ਨੇ ਕੀਤਾ

ਮੂਨਕ 16 ਦਸੰਬਰ(ਸੁਰਜੀਤ ਸਿੰਘ ਭੁਟਾਲ,ਸਤਿੰਦਰ ਪਾਲ ਕੋਰ) ਸਥਾਨਕ ਯੂਨੀਵਰਸਿਟੀ ਕਾਲਜ ਦੀ ਬਣੀ ਬਿਲਡਿੰਗ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਸਲਰ ਜਸਪਾਲ ਸਿੰਘ ਨੇ ਕੀਤਾ।

     ਇਸ ਮੌਕੇ ਵਾਇਸ ਚਾਸਲਰ ਨੇ ਵਿਦਿਆਰਥੀਆਂ ਅਤੇ ਸਕੂਲੀ ਸਟਾਫ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਇਹ ਨਵੀ ਬਿਲਡਿੰਗ ਨੂੰ ਬਣਾਕੇ ਦਿੱਤੀ ਹੈ ਅਸੀ ਸਮੂਹ ਪੰਜਾਬੀ ਯੁਨੀਵਰਸਿਟੀ ਪਟਿਆਲਾ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ।ਕਾਲਜ ਦੀਆਂ ਰਹਿੰਦੀਆ ਮੁੱਖ ਮੰਗਾਂ ਜਿਵੇ ਕਿ ਕਾਲਜ ਦਾ ਖੇਡ ਮੈਦਾਨ,ਕੰਟੀਨ,ਅਤੇ ਲਾਇਬਰੇਰੀ ਨੂੰ ਜਲਦ ਤਿਆਰ ਕਰਨ ਦੀ ਮੰਗ ਕਰਦੇ ਹਾਂ।ਉਹਨਾ ਕਿਹਾ ਕਿ ਮੂਨਕ ਇਲਾਕੇ ਵਿੱਚ ਪੰਜਾਬੀ ਯੁਨੀਵਰਸਿਟੀ ਦਾ ਇਹ ਇਕਲੋਤਾ ਕਾਲਜ ਹੈ ਜਿਸ ਵਿੱਚ ਇਲਾਕੇ ਦੇ ਹਜਾਰਾ ਲੜਕੇ-ਲੜਕੀਆ ਪੜ੍ਹਦੇ ਹਨ।ਜੇਕਰ ਸਰਕਾਰ ਵੱਲੋਂ ਮੂਨਕ ਇਲਾਕੇ ਵਿੱਚ ਇਹ ਕਾਲਜ ਨਾ ਖੋਲਿਆ ਨਾਂ ਹੁੰਦਾ ਤਾਂ ਇਲਾਕੇ ਦੀਆ ਹਜਾਰਾ ਲੜਕੀਆ ਉੱਚ ਸਿੱਖਿਆ ਤੋ ਵਾਂਝੀਆ ਰਹਿ ਜਾਦੀਆ।ਇਸ ਮੌਕੇ ਕਾਲਜ ਪ੍ਰਿਸ਼ੀਪਲ ਡਾਂ.ਰਾਜਿੰਦਰ ਸਿੰਘ ਨੇ ਆਏ ਵਾਇਸ ਚਾਸਲਰ ਜਸਪਾਲ ਸਿੰਘ ਜੀ ਦਾ ਵਿਸ਼ੇਸ ਤੋਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਜਿਸ ਵਿੱਚ ਮੁਨਕ ਕਾਲਜ ਦੀ ਬਿਲਡਿੰਗ ਦਾ ਉਦਘਾਟਨ ਵੀ ਹੋਇਆ ਹੈ ਅਤੇ ਨਾਲ ਹੀ ਯੂਨੀਵਰਸਿਟੀ ਦੇ ਵਾਇਸ ਚਾਸਲਰ ਜਸਪਾਲ ਸਿੰਘ ਜੀ ਤੋ ਕਾਲਜ ਦੇ ਵਿਦਿਆਰਥੀਆ ਅਤੇ ਸਟਾਫ ਨੂੰ ਆਸ਼ਿਰਵਾਦ ਪ੍ਰਾਪਤ ਹੋਇਆ ਹੈ।ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਭੀਮ ਸੇਨ ਗਰਗ,ਪ੍ਰੋਫੈਸਰ ਡਾਂ ਗੀਤ ਲਾਂਬਾ,ਸਾਬਕਾ ਪ੍ਰਿਸੀਪਲ ਯੂਨੀ.ਕਾਲਜ ਡਾਂ ਜਰਨੈਲ ਸਿੰਘ ਮੂਨਕ ਤੌ ਇਲਾਵਾ ਇਲਾਕੇ ਦੇ ਭਾਰੀ ਗਿਣਤੀ ਵਿੱਚ ਪੱਤਵੰਤੇ ਸੱਜਣ ਮੌਜੂਦ ਸਨ।

Share Button

Leave a Reply

Your email address will not be published. Required fields are marked *