Mon. Apr 22nd, 2019

ਯੂਨੀਵਰਸਲ ਸਕੂਲ ਦਾ ‘ਪੰਦਰਵਾਂ ਹੰਬਲ ਸ਼ੋ’ ਯਾਦਗਾਰੀ ਹੋ ਨਿਬੜਿਆ

ਯੂਨੀਵਰਸਲ ਸਕੂਲ ਦਾ ‘ਪੰਦਰਵਾਂ ਹੰਬਲ ਸ਼ੋ’ ਯਾਦਗਾਰੀ ਹੋ ਨਿਬੜਿਆ

ਤਲਵੰਡੀ ਸਾਬੋ, 19 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਪੰਦਰਵਾਂ ਹੰਬਲ ਸ਼ੋ ਅਤੇ ਇਨਾਮ ਵੰਡ ਸਮਾਰੋਹ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਾ. ਮਲਕੀਅਤ ਸਿੰਘ ‘ਸੈਨੀ’ ਐਕਸ ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਮਾਗਮ ਦੀ ਪ੍ਰਧਾਨਗੀ ਸz. ਹਰਬੰਸ ਸਿੰਘ ਸੰਧੂ ‘ਰਿਟਾਇਰਡ ਡੀ. ਪੀ. ਆਈ ਨੇ ਕੀਤੀ। ਸz. ਬਲਵੰਤ ਸਿੰਘ ‘ਗਿੱਲ’ ਰਿਟਾਇਰਡ ਈ. ਟੀ. ਓ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।

         ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿੱਚ ਲਗਭਗ ‘1000’ ਵਿਦਿਆਰਥੀਆਂ ਨੇ ਆਪਣੀ ਅਲੱਗਅਲੱਗ ਕਲਾਵਾਂ ਦੇ ਜੋਹਰ ਦਿਖਾਏ।’35’ ਤੋਂ ਉੱਪਰ ਵਿਦਿਆਰਥੀਆਂ ਨੇ ਸਟੇਜ ਦਾ ਸੰਚਾਲਨ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਕੀਤਾ। ਮੁੱਖ ਮਹਿਮਾਨ ਦੀ ਪੰਡਾਲ ਵਿਚ ਆਮਦ ਯੂ. ਪੀ. ਐਸ. ਸਵਾਗਤੀ ਬੈਂਡ ਨਾਲ ਕੀਤੀ ਗਈ। ਸ਼ਮਾ ਰੋਸ਼ਨ ਤੋਂ ਬਾਅਦ ਸਮਾਗਮ ਦੀ ਸ਼ੁਰੂਆਤ ਸ਼ਬਦ ‘ਅਵੱਲ ਅੱਲਾਹ ਨੂਰ ਓਪਾਇਆ’ ਨਾਲ ਕੀਤੀ ਗਈ। ਅਲੱਗਅਲੱਗ ਕਲਾਤਮਕ ਵੰਨਗੀਆਂ ਜਿਵੇਂ ਕਿ ਕੋਰੀਉਗਰਾਫ਼ੀ ‘ਜੀ ਆਇਆ ਨੂੰ’, ਜਿੰਗਲ ਬੈਲ, ਛੋਟਾ ਭੀਮ ਅਤੇ ਪ੍ਰਾਇਮਰੀ ਵਰਗ ਦੇ ਜੰਗਲ ਦ੍ਰਿਸ਼ ਪੇਸ਼ ਕਰਕੇ ਦਰਖ਼ਤਾਂ ਦੀ ਧੜਾਧੜ ਕਟਾਈ, ਜਾਨਵਰਾਂ ਦੀ ਖਤਰੇ ਵਿੱਚ ਪੈ ਰਹੀ ਜ਼ਿੰਦਗੀ ਬਾਰੇ ਜਾਣੂੰ ਕਰਵਾਇਆ। ਸ਼ਹੀਦ ਸz. ਭਗਤ ਸਿੰਘ ਦੀ ਪੇਸ਼ਕਾਰੀ ਰਾਹੀਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਪੇਸ਼ ਕਰਕੇ ਦੇਸ਼ ਦੀ ਅਜ਼ਾਦੀ ਤੇ ਚੋਟ ਲਗਾਈ।

       ਅੰਗਰੇਜ਼ੀ ਪਲੇ ‘ਮੁਕਤੀਧਾਮ’ ਰਾਹੀਂ ਬਜ਼ੁਰਗਾਂ ਦੀ ਤਰਾਸਦੀ ਨੂੰ ਬਾਖੂਬੀ ਪੇਸ਼ ਕੀਤਾ। ਕਿਸਾਨ ਪੇਸ਼ਕਾਰੀ ਰਾਹੀਂ ਦਿਨੋਦਿਨ ਕਿਸਾਨਾਂ ਦੀ ਨਿਘਰਦੀ ਹਾਲਤ ਨੂੰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ‘ਮਾਈਮਜ’ ਰਾਹੀਂ ਮੋਬਾਇਲਾਂ ਦੀ ਨਾਜਾਇਜ਼ ਤੇ ਦੁਰਵਰਤੋਂ ਨੂੰ ਬੜੇ ਵਿਅੰਗਆਤਮਕ ਢੰਗ ਨਾਲ ਤੇ ਬਾਖੂਬੀ ਪੇਸ਼ ਕੀਤਾ। ਪ੍ਰਾਇਮਰੀ ਤੇ ਹਾਈ ਵਰਗ ਦੇ ਭੰਗੜਿਆਂ ਨੇ ਦਰਸ਼ਕਾਂ ਦੇ ਪੈਰਾਂ ਨੂੰ ਥਿਰਕਣ ਲਈ ਮਜ਼ਬੂਰ ਕਰ ਦਿੱਤਾ। ਜਿਥੇ ‘ਆਰਮੀ’ ਦੀ ਪੇਸ਼ਕਾਰੀ ਨੇ ਫੌਜੀਆਂ ਦੀ ਬੇਮਿਸਾਲ ਪਰੇਡ ਅਤੇ ਬਹਾਦਰੀ ਦੇ ਜੌਹਰ ਦਿਖਾਏ ਉਥੇ ਹੀ ਗੱਤਕਾਂ ਟੀਮ ਨੇ ਦਰਸ਼ਕਾਂ ਵਿੱਚ ਪੂਰਾ ਖਾਲਸਾਈ ਜੋਸ਼ ਭਰ ਦਿੱਤਾ। ਸਤਵਮੇਵ ਜਯਤੇ, ਹਰਿਆਣਵੀ, ਗੁਜ਼ਰਾਤੀ, ਬਾਲੀਵੂਡ, ਹਾਲੀਵੂਡ, ਛਮਛਮ ਤੇ ਜਿਊਲਰੀ ਆਦਿ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਨੀਰਜਾ ਦੀ ਹਾਈਜੈਕ ਸਮੇਂ ਬਹਾਦਰੀ ਨੂੰ ਦਰਸਾਉਂਦੀ ਝਾਕੀ ਰਾਹੀਂ ਉਸ ਬਹਾਦਰ ਬੇਟੀ ਨੂੰ ਸ਼ਰਧਾਜਲੀ ਦਿੱਤੀ ਗਈ ਜੋ ਕਿ ਵਿਸ਼ੇਸ਼ ਖਿਚ ਦਾ ਕੇਂਦਰ ਰਹੀ। ਪੰਜਾਬ ਦੇ ਅਮੀਰ ਵਿਰਸੇ ਅਤੇ ਸਭਿਆਚਾਰ ਨੂੰ ਨਿਵੇਕਲੇ ਢੰਗ ਨਾਲ ਪੇਸ਼ ਕੀਤਾ ਗਿਆ।ਪੰਜਾਬੀ ਸਕਿੱਟ ‘ਬਿੱਕਰ ਬਾਈ’ ‘ਕੱਬਾ ਮਾਸਟਰ’, ਹਿੰਦੀ ਸਕਿੱਟ ਮਾਂ ਤੇ ਨੂੰਹ ਦਾ ਰਿਸ਼ਤਾ ਨੂੰ ਪੇਸ਼ ਕਰਕੇ ਦਰਸ਼ਕਾਂ ਨੂੰ ਖੂਬ ਹਸਾ ਕੇ ਉਹਨਾਂ ਦੇ ਚਿਹਰਿਆਂ ਤੇ ਰੌਣਕ ਲਿਆ ਦਿੱਤੀ।ਅੰਤ ਵਿੱਚ ਗਿੱਧੇ ਨੇ ਵੀ ਦਰਸ਼ਕਾਂ ਤੋਂ ਵਾਹਵਾਹ ਖੱਟੀ।

         ਸਮਾਗਮ ਦੌਰਾਨ ਦਸਵੀਂ ਵਿੱਚ ਮੈਰਿਟ ਵਿੱਚ ਆਉਣ ਵਾਲੇ ‘7’ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਯੂ.ਪੀ.ਐਸ ਨੂੰ ਅਕਾਦਮਿਕ ਕਾਰਗੁਜ਼ਾਰੀ ਦੀ ਵਿਸ਼ੇਸ਼ਤਾ ਇਹ ਸੀ ਕਿ ਬਠਿੰਡੇ ਵਿੱਚ ਦਸਵੀਂ ਜਮਾਤ ਦੇ ਪਹਿਲਾ, ਦੂਜਾ ਤੇ ਤੀਜਾ (ਦੋ ਵਿਦਿਆਰਥੀਆਂ) ਨੇ ਸਥਾਨ ਪ੍ਰਾਪਤ ਕੀਤੇ ਸਨ। ਜਸਦੀਪ ਕੌਰ ਜੋ ਕਿ ਪੰਜਾਬ ਭਰ ਵਿੱਚ ਸਪੋਰਟਸ ਕੌਟੇ ਵਿੱਚ ਬਾਰ੍ਹਵੀਂ ਜਮਾਤ ਵਿੱਚ ਤੀਸਰੇ ਸਥਾਨ ਤੇ ਰਹੀ ਅਤੇ ਬਾਕਸਿੰਗ ਵਿੱਚ ਰਾਸ਼ਟਰ ਪੱਧਰ ਤੇ ਸਿਲਵਰ ਮੈਡਲ ਹਾਸਿਲ ਕਰਨ ਵਾਲੀ ਵਿਦਿਆਰਥਣ ਨੂੰ ਯੂ.ਪੀ.ਐਸ ‘ਸਟੂਡੈਂਟ ਆਫ਼ ਦਾ ਈਅਰ’ ਦੇ ਇਨਾਮ ਨਾਲ ਨਿਵਾਜਿਆ ਗਿਆ।ਗੁਰਪ੍ਰੀਤ ਕੌਰ ਜਿਸ ਨੇ ਬਾਰ੍ਹਵੀਂ ਨਾੱਨ ਮੈਡੀਕਲ ਵਿੱਚ ਪੰਜਾਬ ਵਿੱਚ ’17’ ਰੈਂਕ ਹਾਸਿਲ ਕੀਤਾ, ਦੇ ਦਾਦਾ ਜੀ ਸz.ਬਘੇਲ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ।ਸਮਾਗਮ ਦੇ ਮੁੱਖ ਮਹਿਮਾਨ ਡਾ.ਮਲਕੀਅਤ ਸਿੰਘ ‘ਸੈਨੀ’ ਪ੍ਰਧਾਨਗੀ ਕਰ ਰਹੇ ਸz. ਹਰਬੰਸ ਸਿੰਘ ਸੰਧੂ ਅਤੇ ਵਿਸ਼ੇਸ਼ ਮਹਿਮਾਨ ਸz. ਬਲਵੰਤ ਸਿੰਘ ‘ਗਿੱਲ’ ਨੇ ਆਪਣੇ ਬਹੁਮੁਲੇ ਵਿਚਾਰ ਪੇਸ਼ ਕੀਤੇ ਅਤੇ ਸਕੂਲ ਦੀ ਕਾਰਗੁਜ਼ਾਰੀ ਤੇ ਪੂਰਣ ਸੰਤੁਸ਼ਟੀ ਦਿਖਾਈ। ਸਮਾਗਮ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਮੁੱਖ ਮਹਿਮਾਨ ਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਅੰਤਿਮ ਸ਼ੋ ਰਾਸ਼ਟਰੀ ਗਾਣ ਨਾਲ ਦਿੱਤੀ ਗਈ।

         ਇਸ ਕਾਮਯਾਬ ਸਮਾਗਮ ਲਈ ਸਕੂਲ ਚਅਰਮੈਨ ਸz. ਸੁਖਚੈਨ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਸਿੱਧੂ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹਾਜਰੀਨ ਮਾਪਿਆਂ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *

%d bloggers like this: