ਯੂਥ ਕਾਗਰਸ ਅੱਜ ਕਰੇਗੀ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ-ਕਟਾਰੀਆਂ

ss1

ਯੂਥ ਕਾਗਰਸ ਅੱਜ ਕਰੇਗੀ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ-ਕਟਾਰੀਆਂ

kamal-katiaraਗੜ੍ਹਸ਼ੰਕਰ 25 ਅਕਤੂਬਰ (ਅਸ਼ਵਨੀ ਸ਼ਰਮਾ) ਪਿਛਲੇ ਦਿਨੀ ਪੰਜਾਬ ਵਿੱਚ ਧਾਰਮਿਕ ਗ੍ਰੰਥਾ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਕੋਈ ਸੁਣਵਾਈ ਨਾਂ ਹੋਣ ਦੇ ਵਿਰੋਧ ਵਿੱਚ ਅੱਜ (26 ਅਕਤੂਬਰ) ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਦਾ ਘਿਰਾਉ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਯੂਥ ਕਾਗਰਸ ਦੇ ਪ੍ਰਧਾਨ ਕਮਲ ਕਟਾਰੀਆਂ ਨੇ ਦੱਸਿਆ ਕਿ ਯੂਥ ਕਾਗਰਸ ਦੇ ਕੇਦਰੀ ਕਮੇਟੀ ਅਤੇ ਪੰਜਾਬ ਯੂਥ ਕਾਗਰਸ ਦੇ ਦਿਸਾ ਨਿਰਦੇਸਾ ਹੇਠ ਪੂਰੇ ਪੰਜਾਬ ਅੰਦਰ ਯੂਥ ਕਾਗਰਸੀ ਵੱਡੀ ਗਿਣਤੀ ਇੱਕਠੇ ਹੋ ਕੇ ਮੁੱਖ ਮੰਤਰੀ ਦੇ ਗ੍ਰਹਿ ਦਾ ਘਿਰਾਉ ਕਰਨਗੇ। ਉਹਨਾ ਨੇ ਕਿਹਾ ਕਿ ਜਿਸ ਦਿਨ ਤੋ ਸੂਬੇ ਅੰਦਰ ਅਕਾਲੀ-ਭਾਜਪਾ ਸਰਕਾਰ ਸੱਤਾ ਵਿੱਚ ਆਈ ਹੈ ਉਸ ਦਿਨ ਤੋ ਹੀ ਧਾਰਮਿਕ ਗ੍ਰੰਥਾ ਦੀ ਲਗਾਤਾਰ ਬੇਅਦਬੀ ਹੋ ਰਹੀ ਹੈ ਪਰ ਸੂਬਾ ਸਰਕਾਰ ਇਸ ਮਾਮਲੇ ਵਿੱਚ ਕੁੰਭ ਕਰਨੀ ਨੀਦ ਸੁੱਤੀ ਪਈ ਹੈ। ਸੂਬੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ ਨਹੀ ਹੈ। ਲੋਕਾਂ ਨੂੰ ਕਿਸੇ ਪਾਸੇ ਇਨਸ਼ਾਫ ਨਹੀ ਮਿਲ ਰਿਹਾ। ਹਰੇਕ ਧਰਮ ਦੇ ਲੋਕ ਆਪਣੇ ਆਪ ਨੂੰ ਅਸੁਰਿਖਿਅਤ ਮਹਿਸੂਸ ਕਰ ਰਹੇ ਹਨ ਅਤੇ ਇਸ ਸਰਕਾਰ ਨੂੰ ਸੱਤਾ ਤੋ ਲਾਭੇ ਕਰਨ ਲਈ ਵਿਧਾਨ ਸਭਾ ਦੀਆਂ ਚੌਣਾ ਦਾ ਇੰਤਜਾਰ ਕਰ ਰਹੇ ਹਨ।

Share Button

Leave a Reply

Your email address will not be published. Required fields are marked *