ਯੂਥ ਕਾਂਗਰਸੀਆਂ ਨੇ ਕਮਲਜੀਤ ਬਰਾੜ ਦੀ ਅਗਵਾਈ ਵਿੱਚ ਲਗਾਏ ਕੇਜਰੀਵਾਲ ਗੋ ਬੈਕ ਦੇ ਨਾਅਰੇ

ਯੂਥ ਕਾਂਗਰਸੀਆਂ ਨੇ ਕਮਲਜੀਤ ਬਰਾੜ ਦੀ ਅਗਵਾਈ ਵਿੱਚ ਲਗਾਏ ਕੇਜਰੀਵਾਲ ਗੋ ਬੈਕ ਦੇ ਨਾਅਰੇ
ਕੇਜਰੀਵਾਲ ਦਾ ਨਿਹਾਲ ਸਿੰਘ ਵਾਲਾ ਵਿੱਚ ਯੂਥ ਕਾਂਗਰਸੀਆਂ ਨੇ ਕੀਤਾ ਕਾਲੀਆਂ ਝੰਡੀਆਂ ਨਾਲ ਵਿਰੋਧ
ਕੇਜਰੀਵਾਲ ਸਪੱਸ਼ਟ ਕਰੇ ਕਿ ਉਹ ਐਸ.ਵਾਈ.ਐੱਲ ਮੁੱਦੇ ਤੇ ਪੰਜਾਬ ਨਾਲ ਹੈ ਜਾਂ ਫਿਰ ਹਰਿਆਣਾ ਨਾਲ: ਕਮਲਜੀਤ ਬਰਾੜ

24-11-gholia-01ਨਿਹਾਲ ਸਿੰਘ ਵਾਲਾ, 22 ਨਵੰਬਰ (ਕੁਲਦੀਪ ਸਿੰਘ ਘੋਲੀਆ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਅਤੇ ਬਾਘਾ ਪੁਰਾਣਾ ਦੀ ਸਾਂਝੀ ਚੋਣ ਰੈਲੀ ਨੂੰ ਸੰਬੋਧਨ ਕਰਨ ਹਿੱਤ ਜਦ ਨਿਹਾਲ ਸਿੰਘ ਵਾਲਾ ਵੱਲ ਰੁਖ ਕੀਤਾ ਤਾਂ ਉਨਾਂ ਦਾ ਸਾਹਮਣਾ ਇੱਥੇ ਯੂਥ ਕਾਂਗਰਸੀਆਂ ਨਾਲ ਹੋਇਆ। ਇਹ ਵੇਖ ਕੇ ਕੇਜਰੀਵਾਲ ਇੱਕ ਦਮ ਹੱਕੇ ਬੱਕੇ ਰਹਿ ਗਏ ਕਿਉਂਕਿ ਉਨਾਂ ਕੋਲ ਯੂਥ ਕਾਂਗਰਸ ਦੇ ਅਜਿਹੇ ਪ੍ਰੋਗਰਾਮ ਦੀ ਕੋਈ ਗੁਪਤ ਜਾਂ ਖੁੱਲੀ ਸੂਚਨਾ ਨਹੀਂ। ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਕਮਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਲਗਭਗ 400 ਦੇ ਕਰੀਬ ਯੂਥ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਕੇਜਰੀਵਾਲ ਨੂੰ ਪੱਤੋ ਵਾਲੇ ਚੌਂਕ ਵਿਖੇ ਨਾ ਸਿਰਫ਼ ਕਾਲੀਆਂ ਝੰਡੀਆਂ ਨਾਲ ਉਨਾਂ ਦੀ ਆਮਦ ਦਾ ਜਿੱਥੇ ਵਿਰੋਧ ਕੀਤਾ ਉਥੇ ਕੇਜਰੀਵਾਲ ਵਾਪਸ ਜਾਓ ਦੇ ਜ਼ਬਰਦਸਤ ਨਾਅਰਿਆਂ ਨਾਲ ਅਕਾਸ਼ ਗੂੰਜਣ ਲਾ ਦਿੱਤਾ। ਇਸ ਮੌਕੇ ਕੇਜਰੀਵਾਲ ਦੀ ਸੁਰੱਖਿਆ ਵਿੱਚ ਲੱਗੀ ਪੁਲਿਸ ਨੂੰ ਵੀ ਇੱਕਦਮ ਹੱਥਾਂ ਪੈਰਾਂ ਦੀ ਪੈ ਗਈ ਅਤੇ ਕੇਜਰੀਵਾਲ ਦਾ ਕਾਫ਼ਲਾ ਵੀ 10 ਮਿੰਟ ਤੱਕ ਰੋਕੀ ਰੱਖਿਆ। ਸz. ਕਮਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਯੂਥ ਕਾਂਗਰਸੀਆਂ ਦਾ ਇੱਕ ਵਫ਼ਦ ਕੇਜਰੀਵਾਲ ਨੂੰ ਮਿਲ ਕੇ ਐਸ.ਵਾਈ ਐੱਲ ਨਹਿਰ ਸਬੰਧੀ ਆਪਣਾ ਪੱਖ ਸਪੱਸ਼ਟ ਕਰਨ ਲਈ ਮਿਲਣਾ ਚਾਹੁੰਦਾ ਸੀ ਪ੍ਰੰਤੂ ਪੁਲਿਸ ਨੇ ਇਸ ਦੀ ਇਜ਼ਾਜਤ ਨਹੀਂ ਦਿੱਤੀ। ਬਾਅਦ ਵਿੱਚ ਗੱਲਬਾਤ ਕਰਦਿਆਂ ਕਮਲਜੀਤ ਬਰਾੜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੋਹਰਾ ਕਿਰਦਾਰ ਹੁਣ ਸਾਹਮਣੇ ਆ ਚੁੱਕਾ ਹੈ ਕਿਉਂਕਿ ਪੰਜਾਬ ਦੀ ਜੀਵਨ ਰੇਖਾ ਐਸ.ਵਾਈ.ਐੱਲ ਨਹਿਰ ਸਬੰਧੀ ਅੱਜ ਜਦ ਪੰਜਾਬ ਦਾ ਬੱਚਾ-ਬੱਚਾ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹੈ ਤਾਂ ਠੀਕ ਉਸ ਸਮੇਂ ਕੇਜਰੀਵਾਲ ਦੀ ਭੇਦਭਰੀ ਚੁੱਪ ਉਨਾਂ ਦੀ ਪੰਜਾਬ ਪ੍ਰਤੀ ਪਹੁੰਚ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਂਦੀ ਹੈ। ਸz. ਬਰਾੜ ਨੇ ਕਿਹਾ ਕਿ ਭਾਵੇਂ ਅਰਵਿੰਦ ਕੇਜਰੀਵਾਲ ਦਾ ਅਜਿਹਾ ਕਿਰਦਾਰ ਤਾਂ ਦਿੱਲੀ ਵਿਖੇ ਆਪ ਦੀ ਸਰਕਾਰ ਬਣਨ ਤੋਂ ਬਾਅਦ ਹੀ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਸੀ, ਪ੍ਰੰਤੂ ਇਨਾਂ ਦੀਆਂ ਗੁੰਮਰਾਹਕੁੰਨ ਨੀਤੀਆਂ ਕਾਰਨ ਅਤੇ ਪੰਜਾਬ ਦੀ ਬਾਦਲ ਸਰਕਾਰ ਤੋਂ ਅੱਕੇ ਹੋਏ ਲੋਕ ਇਸ ਗੱਲ ਦਾ ਵਿਸ਼ਵਾਸ਼ ਕਰਨ ਨੂੰ ਤਿਆਰ ਨਹੀਂ ਸਨ, ਪ੍ਰੰਤੂ ਹੁਣ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ ਹੈ। ਉਨਾਂ ਇਹ ਵੀ ਕਿਹਾ ਕਿ ਭਾਵੇਂ ਕੇਜਰੀਵਾਲ ਸਾਫ਼ ਅਤੇ ਇਮਾਨਦਾਰੀ ਵਾਲੀ ਰਾਜਨੀਤੀ ਕਰਨ ਦਾ ਦਾਅਵੇ ਕਰਦੇ ਹਨ ਪ੍ਰੰਤੂ ਕਿ ਕੇਜਰੀਵਾਲ ਇਹ ਦੱਸਣਗੇ ਕਿ ਵਿਦੇਸ਼ਾਂ ਵਿੱਚੋਂ ਆਇਆ ਕਰੋੜਾਂ ਦਾ ਫੰਡ ਜਿਹੜਾ ਕਿ ਪਹਿਲਾਂ ਆਪ ਦੀ ਵੈਬਸਾਇਟ ਉਪਰ ਮੌਜੂਦ ਸੀ ਹੁਣ ਕਿਉਂ ਹਟਾ ਲਿਆ ਗਿਆ ਹੈ ਅਤੇ ਥਾਂ-ਥਾਂ ਤੇ ਨੇਤਾਵਾਂ ਅਤੇ ਵਲੰਟੀਅਰਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਪੈਰਾਸ਼ੂਟ ਰਾਹੀਂ ਉਮੀਦਵਾਰ ਕਿਉਂ ਉਤਾਰੇ ਜਾ ਰਹੇ ਹਨ। ਸ਼ੀz ਕੇਜਰੀਵਾਲ ਦੀਆਂ ਅਜਿਹੀਆਂ ਕਾਰਵਾਈਆਂ ਇਨਾਂ ਤੋਂ ਵੱਖ ਹੋਏ ਸz. ਸੁੱਚਾ ਸਿੰਘ ਛੋਟੋਪੁਰ ਦੇ ਉਸ ਦੋਸ਼ ਨੂੰ ਸਿੱਧ ਕਰਨ ਲਈ ਕਾਫ਼ੀ ਹਨ ਕਿ ਕੇਜਰੀਵਾਲ ਨੇ ਟਿਕਟਾਂ ਦੀ ਵੰਡ ਲਈ ਕਰੋੜਾਂ ਰੁਪਏ ਆਪਣੇ ਨਿੱਜੀ ਫੰਡ ਵਜੋਂ ਲਏ। ਉਨ੍ਰਾਂ ਕਿਹਾ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਹੀ ਇੱਕ ਅਜਿਹੇ ਨੇਤਾ ਹਨ ਜਿਸ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਆਪਣੀ ਕੁਰਸੀ ਦੀ ਪ੍ਰਵਾਹ ਨਾ ਕਰਦੇ ਹੋਏ ਪੰਜਾਬ ਦੇ ਪਾਣੀਆਂ ਲਈ ਸਖ਼ਤ ਸਟੈਂਡ ਲਿਆ। ਉਨਾਂ ਕਿਹਾ ਕਿ ਜਦੋਂ ਸੁਪਰੀਮ ਕੋਰਟ ਵੱਲੋਂ ਹਰਿਆਣਾ ਦੇ ਹੱਕ ਵਿੱਚ ਫੈਸਲਾ ਦਿੱਤਾ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਐਮ.ਐਲ.ਏ. ਸਮੇਤ ਆਪਣਾ ਅਸਤੀਫ਼ਾ ਦਿੱਤਾ ਪ੍ਰੰਤੂ ਅਰਵਿੰਦਰ ਕੇਜਰੀਵਾਲ ਨੇ ਪੰਜਾਬ ਦੇ ਹੱਕ ਵਿੱਚ ਕੋਈ ਵੀ ਫੈਸਲਾ ਨਹੀਂ ਲਿਆ।

Share Button

Leave a Reply

Your email address will not be published. Required fields are marked *

%d bloggers like this: