ਮੱਛਰਾਂ ਦੀ ਭਰਮਾਰ ਤੋਂ ਬਾਅਦ ਲੋਕਾਂ ਨੂੰ ਸਤਾਉਣ ਲੱਗਾ ਡੇਂਗੂ ਦਾ ਡਰ

ss1

ਮੱਛਰਾਂ ਦੀ ਭਰਮਾਰ ਤੋਂ ਬਾਅਦ ਲੋਕਾਂ ਨੂੰ ਸਤਾਉਣ ਲੱਗਾ ਡੇਂਗੂ ਦਾ ਡਰ

r1ਬਰੇਟਾ 1, ਅਕਤੂਬਰ (ਰੀਤਵਾਲ) ਹਰ ਪਾਸੇ ਡੇਂਗੂ ਦੇ ਫੈਲਣ ਦੀਆਂ ਖਬਰਾਂ ਤੋਂ ਬਾਅਦ ਹੁਣ ਜਦੋਂ ਬਰੇਟਾ ਇਲਾਕੇ ਵਿੱਚ ਮੱਛਰਾਂ ਦੀ ਭਰਮਾਰ ਹੋ ਰਹੀ ਹੈ ਤਾਂ ਸਥਾਨਕ ਲੋਕਾਂ ਨੂੰ ਡੇਂਗੂ ਦੇ ਡੰਗ ਦਾ ਡਰ ਸਤਾਉਣ ਲੱਗਾ ਹੈ ਪਰ ਸਿਹਤ ਵਿਭਾਗ ਵਲੋਂ ਹੁਣ ਤੱਕ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਹੈ ਇੱਥੋਂ ਤੱਕ ਕਿ ਬਰੇਟਾ ਦੇ ਹਸਪਤਾਲ ਵਿੱਚ ਵੀ ਸਫਾਈ ਦੀ ਘਾਟ ਹੋਣ ਕਾਰਨ ਮੱਛਰਾਂ ਦੀ ਭਰਮਾਰ ਹੈ।ਜਿਸ ਕਾਰਨ ਲੋਕਾਂ ਵਿੱਚ ਘਬਰਾਹਟ ਤੇ ਨਾਲਨਾਲ ਪ੍ਰਸ਼ਾਸਨ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।ਬਰੇਟਾ ਇਲਾਕੇ ਦੇ ਨੇੜਲੇ ਜਿਲ੍ਹਾ ਸੰਗਰੂਰ ਅਤੇ ਬਰਨਾਲਾ ਵਿੱਚ ਡੇਂਗੂ ਦੇ ਮਰੀਜਾਂ ਦੀ ਪਹਿਚਾਣ ਹੋਣ ਤੋਂ ਬਾਅਦ ਇਸ ਇਲਾਕੇ ਦੇ ਲੋਕਾਂ ਨੂੰ ਵੀ ਘਬਰਾਟ ਹੋ ਰਹੀ ਹੈ,ਕਿਉਂਕਿ ਪਿਛਲੇਂ ਕੁਝ ਦਿਨਾਂ ਤੋਂ ਗਲੀਆਂ ਵਿਚ ਲੱਗੀਆਂ ਸਟਰੀਟ ਲਾਈਟਾਂ ਅਤੇ ਨਾਲੀਆਂ ਦੇ ਕਿਨਾਰੇ ਭਾਰੀ ਸੰਖਿਆ ਵਿੱਚ ਮੱਛਰ ਪਾਏ ਜਾ ਰਹੇ ਹਨ ਜਿਹੜੇ ਕਿ ਲੋਕਾਂ ਦੇ ਘਰਾਂ ਵਿੱਚ ਵੀ ਦਿਖਾਈ ਦੇ ਰਹੇ ਹਨ।ਹਾਲਾਂ ਕਿ ਪਿਛਲੇ ਇੱਕ ਦੋ ਦਿਨਾਂ ਤੋਂ ਨਗਰ ਕੌਸਲ ਵਲੋਂ ਫੋਗਿੰਗ ਕੀਤੀ ਜਾ ਰਹੀ ਹੈ ਪਰ ਸਾਰੇ ਸ਼ਹਿਰ ਦੀ ਬਜਾਏ ਸਾਰੀਆ ਗਲੀਆਂ ਵਿੱਚ ਫੋਗਿੰਗ ਸਪਰੇਅ ਕਰਨ ਦੀ ਬਜਾਏ ਮੰਡੀ ਦੇ ਕੁਝ ਹੀ ਹਿੱਸੀਆਂ ਦੇ ਵਿੱਚ ਹੀ ਫੋਗਿੰਗ ਸਪਰੇਅ ਕੀਤੀ ਗਈ ਹੈ ਜਿਸ ਵਿੱਚ ਵੀ ਦਵਾਈ ਘੱਟ ਮਾਤਰਾ ਵਿੱਚ ਪਾਈ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵਿੱਚ ਡੇਂਗੂ ਤੋਂ ਬਚਾਅ ਲਈ ਹੁਣ ਤੱਕ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਹੈ ਜਿਸ ਤੋਂ ਜਾਗਰੂਕ ਹੋ ਕੇ ਲੋਕ ਡੇyਗੂ ਦੇ ਲੱਛਣਾਂ ਅਤੇ ਡੇਂਗੂ ਤੋਂ ਬਚਾਅ ਦੇ ਤਰੀਕੇ ਅਪਨਾ ਕੇ ਆਪਣਾ ਬਚਾਅ ਕਰ ਸਕਣ।ਉਲਟਾ ਸਿਹਤ ਵਿਭਾਗ ਦੇ ਹਸਪਤਾਲਾਂ ਵਿੱਚ ਵੀ ਸਫਾਈ ਦੇ ਮੰਦੇ ਹਾਲ ਦੇ ਚੱਲਦੇ ਮੱਛਰਾਂ ਦੀ ਭਰਮਾਰ ਹੈ। ਇਸ ਸਬੰਧੀ ਸਥਾਨਕ ਸਰਕਾਰੀ ਹਸਪਤਾਲ ਦੇ ਸਟਾਫ ਦਾ ਕਹਿਣਾ ਹੈ ਕਿ ਹੁਣ ਤੱਕ ਉਹਨਾਂ ਕੋਲ ਕੋਈ ਵੀ ਡੇਂਗੂ ਦਾ ਮਰੀਜ਼ ਨਹੀਂ ਆਇਆ ਹੈ ਅਤੇ ਬਚਾਅ ਦੀ ਜਿੰਮੇਵਾਰੀ ਨਗਰ ਕੋਸਲ ਵਲੋਂ ਫੋਗਿੰਗ ਕਰਕੇ ਕੀਤੀ ਜਾਂਦੀ ਹੈ।ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕਦਮ ੳਠਾਏ ਜਾਣ ਅਤੇ ਫੋਗਿੰਗ ਸਪਰੇ ਮੰਡੀ ਦੇ ਸਾਰੇ ਹਿੱਸਿਆਂ ਵਿਚ ਕਰ ਕੇ ਲੋਕਾਂ ਨੂੰ ਇਸ ਖਤਰਨਾਕ ਬਿਮਾਰੀ ਦੇ ਫੈਲਣ ਤੋਂ ਬਚਾਇਆ ਜਾਵੇ।

Share Button

Leave a Reply

Your email address will not be published. Required fields are marked *