ਮੱਕੜ ਦੀ ਅਗਵਾਈ ਵਿੱਚ ਹਰ ਘਰ ਨੌਕਰੀ ਸਕੀਮ ਦੇ ਫਾਰਮ ਭਰੇ

ss1

ਮੱਕੜ ਦੀ ਅਗਵਾਈ ਵਿੱਚ ਹਰ ਘਰ ਨੌਕਰੀ ਸਕੀਮ ਦੇ ਫਾਰਮ ਭਰੇ

ਰਾਮਪੁਰਾ ਫੂਲ, 20 ਦਸੰਬਰ (ਮਨਦੀਪ ਸਿੰਘ ਢੀਂਗਰਾ) ਪੰਜਾਬ ਕਾਂਗਰਸ ਵੱਲੋਂ ਹਰ ਘਰ ਨੌਕਰੀ ਸਕੀਮ ਅਧੀਨ ਅੱਜ ਹਲਕਾ ਰਾਮਪੁਰਾ ਫੂਲ ਵਿਖੇ ਜਿਲਾ ਬਠਿੰਡਾ ਦਿਹਾਤੀ ਦੇ ਜਨਰਲ ਸਕੱਤਰ ਰੁਮੇਸ਼ ਮੱਕੜ ਦੀ ਅਗਵਾਈ ਵਿੱਚ ਫਾਰਮ ਭਰੇ ਗਏ। ਫਾਰਮ ਭਰਨ ਦੀ ਸੁਰੂਆਤ ਸਥਾਨਕ ਸਹਿਰ ਦੇ ਟੀ ਪੁਆਇੰਟ ਤੇ ਬਣੇ ਬੱਸ ਅੱਡੇ ਤੇ ਵਿਦਿਆਰਥੀਆਂ ਦੇ ਫਾਰਮ ਭਰ ਕੇ ਕੀਤੀ ।

         ਮੱਕੜ ਨੇ ਦੱਸਿਆਂ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਹਰ ਘਰ ਵਿੱਚ ਇੱਕ ਨੌਜਵਾਨ ਨੂੰ ਨੌਕਰੀ ਦਿੱਤੀ ਜਾਵੇਗੀ ਅਤੇ ਅੱਜ ਭਗਤ ਸਿੰਘ ਕਾਲੌਨੀ ਅਤੇ ਫਰੀਦ ਨਗਰ ਵਿੱਚ ਡੋਰ ਟੂ ਡੋਰ ਨੌਕਰੀ ਵਾਲੇ ਫਾਰਮ ਭਰੇ ਗਏ। ਇਸ ਮੌਕੇ ਉਹਨਾਂ ਨਾਲ ਤਿੱਤਰ ਮਾਨ, ਕਰਨ ਮੱਕੜ , ਰਾਮ ਨਾਥ ਜਿੰਦਲ, ਰਾਕੇਸ ਕੁਮਾਰ, ਕ੍ਰਿਸਨ ਮੱਕੜ, ਜਗਦੀਪ ਸਿੰਘ ਕਾਕਾ, ਰਾਧਾ ਰਾ , ਦੁਰਗਾ ਦਾਸ ਜਿੰਮੀ, ਪ੍ਰਧਾਨ ਤਰਸੇਮ ਸਰਮਾ , ਗੁਰਜੀਤ ਮਹਿਰਾਜ, ਜਸਵਿੰਦਰ ਸਿੰਘ ਪਨੇਸਰ, ਬਖਤੌਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *