ਮੌੜ ਮੰਡੀ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਨੇ ਦਿੱਤਾ ਦੋ ਦਿਨਾਂ ਪੁਲਿਸ ਰਿਮਾਂਡ

ss1

ਮੌੜ ਮੰਡੀ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਨੇ ਦਿੱਤਾ ਦੋ ਦਿਨਾਂ ਪੁਲਿਸ ਰਿਮਾਂਡ

untitled-1ਤਲਵੰਡੀ ਸਾਬੋ, 6 ਦਸੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀ ਮੌੜ ਮੰਡੀ ਦੇ ਇੱਕ ਪੈਲਿਸ ਵਿੱਚ ਗੋਲੀ ਲੱਗਣ ਕਾਰਨ ਹੋਈ ਇੱਕ ਅਰਕੈਸਟਰਾਂ ਕੁਲਵਿੰਦਰ ਕੌਰ ਬਠਿੰਡਾ ਦੀ ਮੌਤ ਦੇ ਮੁੱਖ ਦੋਸ਼ੀ ਲੱਕੀ ਕੁਮਾਰ ਉਰਫ ਬਿੱਲਾ ਅਤੇ ਅਤੇ ਸੰਜੂ ਗੋਇਲ ਨੂੰ ਅੱਜ ਇੱਥੋਂ ਦੀ ਮਾਨਯੋਗ ਜੁਡੀਸ਼ੀਅਲ ਅਦਾਲਤ ਵਿੱਚ ਪੁਲਿਸ ਵੱਲੋਂ ਪੇਸ਼ ਕੀਤਾ ਗਿਆ ਜਿੱਥੇ ਦੋਨਾਂ ਨੂੰ ਮਾਨਯੋਗ ਅਦਾਲਤ ਨੇ ਦੋ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਹੈ।

          ਦੱਸਣਾ ਬਣਦਾ ਹੈ ਕਿ ਮੌੜ ਮੰਡੀ ਦੇ ਅਸ਼ੀਰਵਾਦ ਪੈਲਿਸ ਵਿੱਚ ਵਿਆਹ ਵਿੱਚ ਆਏ ਹੋਏ ਵਿਅਕਤੀਆਂ ਕੋਲ ਅਸਲਾ ਸੀ ਅਤੇ ਫਾਇਰ ਕਰਨ ਸਮੇਂ ਸ਼ਾਨ ਏ ਪੰਜਾਬ ਆਰਕੈਸਟਰਾ ਗਰੁੱਪ ਦੀ ਸਟੇਜ ਤੇ ਨੱਚ ਰਹੀ ਆਰਕੈਸਟਰਾ ਕੁਲਵਿੰਦਰ ਕੌਰ ਨੂੰ ਗੋਲੀ ਲੱਗਣ ਕਾਰਨ ਉਸਦੀ ਤੁਰੰਤ ਮੌਤ ਹੋ ਗਈ ਸੀ। ਜਦੋਂ ਸੁਸ਼ੀਲ ਕੁਮਾਰ ਪ੍ਰਧਾਨ ਅਗਰਵਾਲ ਸਭਾ ਮੌੜ ਮੰਡੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਵਿਆਹ ਵਿੱਚ ਹਵਾਈ ਫਾਇਰ ਕਰਨ ਸਮਂੇ ਅਚਾਨਕ ਹੀ ਗੋਲੀ ਆਰਕੈਸਟਾਂ ਨੂੰ ਲੱਗ ਗਈ ਅਤੇ ਉਸਦੀ ਮੌਤ ਹੋ ਗਈ।

           ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਵੀ ਅਜਿਹੇ ਮਾਮਲੇ ਆਏ ਦਿਨ ਸਾਹਮਣੇ ਆੳਂੁਦੇ ਰਹਿੰਦੇ ਹਨ ਪ੍ਰੰਤੂ ਪੈਲਿਸਾਂ ਵਿੱਚ ਸਖਤ ਪਾਬੰਧੀ ਦੇ ਬਾਵਜੂਦ ਵੀ ਪੈਲਿਸਾਂ ਵਿੱਚ ਵਿਆਹ ਸਮਾਗਮਾਂ ਤੇ ਹਥਿਆਰ ਲਿਜਾਏ ਜਾਂਦੇ ਹਨ ਜਿਹਨਾਂ ਨਾਲ ਅਣਗਹਿਲੀ ਕਾਰਨ ਆਏ ਦਿਨ ਕਿਸੇ ਨਾਂ ਕਿਸੇ ਨੂੰ ਬਲੀ ਦਾ ਬੱਕਰਾ ਬਣਨਾ ਪੈ ਰਿਹਾ ਹੈ।

Share Button

Leave a Reply

Your email address will not be published. Required fields are marked *