ਮੌਜੂਦਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈ ਰਹੇ ਨੇ ਸਿਰਫ ਅਕਾਲੀ ਜਥੇਦਾਰ-ਸੁਖਦੇਵ ਭੱਟੀ

ss1

ਮੌਜੂਦਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈ ਰਹੇ ਨੇ ਸਿਰਫ ਅਕਾਲੀ ਜਥੇਦਾਰ-ਸੁਖਦੇਵ ਭੱਟੀ
ਬੁਢਲਾਡਾ ਹਲਕੇ ਤੋਂ ਟਿਕਟ ਸਿਰਫ ਭੱਟੀ ਪਰਿਵਾਰ ਨੂੰ ਦਿੱਤੀ ਜਾਵੇ-ਕਾਂਗਰਸੀ ਵਰਕਰ

ਬੋਹਾ 13 ਦਸੰਬਰ (ਦਰਸ਼ਨ ਹਾਕਮਵਾਲਾ)-ਸੂਬੇ ਦੇ ਲੋਕ ਅਕਾਲੀਆਂ ਦੀਆਂ ਧੱਕੇਸ਼ਾਹੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਗੱਠਜੋੜ ਸਰਕਾਰ ਨੂੰ ਚਲਦਾ ਕਰਕੇ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਿਟਾਇਰਡ ਆਈ.ਪੀ.ਐਸ. ਅਤੇ ਸਰਗਰਮ ਕਾਂਗਰਸੀ ਆਗੂ ਸੁਖਦੇਵ ਸਿੰਘ ਭੱਟੀ ਨੇ ਪਿੰਡ ਸਤੀਕੇ ਕੁਲਾਣਾਂ,ਰਿਉਂਦ,ਸ਼ੇਰਖਾਂ ਆਦਿ ਪਿੰਡਾਂ ਵਿੱਚ ਵਰਕਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।ਸ਼ੀ੍ਰ ਭੱਟੀ ਨੇ ਆਖਿਆ ਕਿ ਮੌਜੂਦਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਸਿਰਫ ਅਕਾਲੀ ਜਥੇਦਾਰ ਅਤੇ ਉਹਨਾਂ ਦੇ ਚਹੇਤੇ ਲੈ ਰਹੇ ਹਨ ਜਦੋਂ ਕਿ ਆਮ ਲੋਕ ਇਹਨਾਂ ਸਹੁਲਤਾਂ ਤੋਂ ਵਾਝੇਂ ਹਨ।ਜਿਸ ਦੀ ਤਾਜਾ ਮਿਸਾਲ ਇਹ ਹੈ ਕਿ ਬੀਤੇ ਦਿਨੀ ਮੁੱਖ ਮੰਤਰੀ ਤੀਰਥ ਯਾਤਰਾ ਅਧੀਨ ਬੁਢਲਾਡਾ ਤੋਂ ਰਵਾਨਾ ਕੀਤੀ ਗਈ ਸਪੈਸ਼ਲ ਟਰੇਨ ਵਿੱਚ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਸਿਰਫ ਅਕਾਲੀ ਵਰਕਰਾਂ ਨੂੰ ਹੀ ਭੇਜਿਆ ਗਿਆ ਅਤੇ ਆਮ ਗਰੀਬ ਲੋਕਾਂ ਨੂੰ ਇਸ ਯਾਤਰਾ ਲਈ ਫਾਰਮ ਭਰਨ ਵੇਲੇ ਭਿਣਕ ਤੱਕ ਹੀ ਲੱਗਣ ਦਿੱਤੀ ਗਈ।ਇਸ ਮੌਕੇ ਉਕਤ ਪਿੰਡਾਂ ਦੇ ਸਰਗਰਮ 41 ਵਰਕਰਾਂ ਦੀਆਂ ਸੂਚੀਆਂ ਤਿਆਰ ਕਰਕੇ ਸ਼ੀ੍ਰ ਭੱਟੀ ਨੂੰ ਸੌਂਪੀਆਂ ਗਈਆਂ ।ਇਸ ਮੌਕੇ ਵੱਖ ਵੱਖ ਪਿੰਡਾਂ ਦੇ ਟਕਸਾਲੀ ਅਤੇ ਯੂਥ ਕਾਂਗਰਸੀ ਵਰਕਰਾਂ ਨੇ ਬੁਢਲਾਡਾ ਹਲਕੇ ਤੋਂ ਭੱਟੀ ਪਰਿਵਾਰ ਨੂੰ ਟਿਕਟ ਦੇਣ ਦੀ ਜੋਰਦਾਰ ਮੰਗ ਕੀਤੀ।ਕਾਂਗਰਸੀ ਵਰਕਰਾਂ ਦਾ ਕਹਿਣਾਂ ਹੈ ਕਿ ਸਿਰਫ ਭੱਟੀ ਪਰਿਵਾਰ ਹੀ ਅਕਾਲੀ ਭਜਾਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਮੁਕਾਬਲਾ ਕਰਨ ਦੇ ਸਮੱਰਥ ਹੈ।ਇਸ ਮੌਕੇ ਪ੍ਰਕਾਸ਼ ਚੰਦ ਸ਼ਰਮਾਂ,ਦਿਲਬਾਗ ਸਿੰਘ ਗੱਗੀ ਕਲੀਪੁਰ ਨੇ ਵੀ ਮੀਟਿੰਗਾ ਨੂੰ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *