ਮੋਰਾਵਾਲੀ ਦੇ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਵਰਦੀਆਂ ਵੰਡੀਆਂ

ss1

ਮੋਰਾਵਾਲੀ ਦੇ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਵਰਦੀਆਂ ਵੰਡੀਆਂ

morawal-photoਗੜ੍ਹਸ਼ੰਕਰ 25 ਨਵੰਬਰ (ਅਸ਼ਵਨੀ ਸ਼ਰਮਾ) ਜਿਥੇ ਪੰਜਾਬ ਸਰਕਾਰ ਸੂਬੇ ਅੰਦਰ ਸਿੱਖਿਆਂ ਨੂੰ ਉਚਾ ਚੁੱਕਣ ਲਈ ਪੂਰੀ ਮੂਸਤਹਦੀ ਨਾਲ ਕੰਮ ਕਰ ਰਹੀ ਹੈ ਉਥੇ ਸਿੱਖਿਆਂ ਦੇ ਖੇਤਰ ਵਿੱਚ ਪ੍ਰਵਾਸੀ ਭਾਰਤੀਆਂ ਦਾ ਵੀ ਅਹਿਮ ਯੋਗਦਾਨ ਹੈ। ਇਹ ਸ਼ਬਦ ਜਿਲਾ ਸਿੱਖਿਆਂ ਅਧਿਕਾਰੀ (ਐਲੀਮੈਟਰੀ) ਹੁਸ਼ਿਆਰਪੁਰ ਦਿਲਬਾਗ ਸਿੰਘ ਨੇ ਸਰਕਾਰੀ ਪ੍ਰਾਈਮਰੀ ਸਕੂਲ ਮੋਰਾਵਾਲੀ ਵਿੱਚ ਇੱਕ ਸਮਾਗਮ ਦੌਰਾਨ ਕਹੇ। ਉਹਨਾਂ ਨੇ ਅਧਿਆਪਕਾਂ ਨੂੰ ਪੂਰੀ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਪੜਾਉਣ ਲਈ ਕਿਹਾ ਉਥੇ ਉਹਨਾ ਨੇ ਵਿਦਿਆਰਥੀਆਂ ਨੂੰ ਵੀ ਪੜਾਈ ਵਿੱਚ ਮੱਲਾ ਮਾਰਦੇ ਹੋਏ ਆਪਣੇ ਮਾ-ਬਾਪ ਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੀ ਪ੍ਰਧਾਨਗੀ ਅਕਾਲੀ ਆਗੂ ਅਮਰਜੀਤ ਸਿੰਘ ਮੋਰਾਵਾਲੀ ਨੇ ਕੀਤੀ। ਉਹਨਾ ਨੇ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਵਾਰੇ ਜਿਲਾ ਸਿੱਖਿਆਂ ਅਧਿਕਾਰੀ ਨੂੰ ਜਾਣੂ ਕਰਵਾਇਆਂ, ਜਿਹਨਾਂ ਨੇ ਤਰੁੰਤ ਕਾਰਵਾਈ ਕਰਦੇ ਹੋਏ ਜਲਦੀ ਹੀ ਅਧਿਆਪਕਾਂ ਦੀ ਘਾਟ ਪੂਰੀ ਕਰਨ ਦਾ ਵਿਸ਼ਵਾਸ਼ ਦਵਾਇਆਂ। ਸਮਾਗਮ ਦੌਰਾਨ ਅਮਰੀਕਾਂ ਨਿਵਾਸੀ ਹਰਜੀਤ ਕੌਰ ਨਾਗਰਾਂ ਪੁੱਤਰੀ ਮਹਿੰਦਰ ਸਿੰਘ ਅਤੇ ਜਗਜੀਤ ਸਿੰਘ ਕਨੇਡਾ ਵਲੋ ਪਿਤਾ ਦੀ ਯਾਦ ਵਿੱਚ ਭੇਜੀ ਪੋਸਟਮੈਨ ਦਰਸ਼ਨ ਲਾਲ ਦੀ ਅਗਵਾਈ ਸਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ। ਸਮਾਗਮ ਦੌਰਾਨ ਅਸ਼ੋਕ ਕੁਮਾਰ, ਸਰਪੰਚ ਊਸ਼ਾ ਕੁਮਾਰੀ, ਭਜਨ ਸਿੰਘ, ਸਾਬਕਾ ਸਰਪੰਚ ਸਤਪਾਲ, ਪ੍ਰੇਮ ਸਿੰਘ, ਦਰਸ਼ਨ ਲਾਲ, ਟਹਿਲ ਸਿੰਘ, ਸਤਪਾਲ ਪਟਵਾਰੀ, ਬਖਸੀ ਰਾਮ, ਪਰਮਵੀਰ ਸਿੰਘ, ਕਮਲਜੀਤ ਸਿੰਘ, ਪਰਮਜੀਤ ਸਿੰਘ ਹੀਰ, ਸੈਟਰ ਹੈਡ ਟੀਚਰ ਲਛਮਣ ਸਿੰਘ, ਬਲਾਕ ਕੋਆਡੀਨੇਟਰ ਕੁਲਦੀਪ ਸਿੰਘ, ਅਧਿਆਪਕਾ ਪ੍ਰਵੀਨ ਕੁਮਾਰੀ, ਸੁਨੀਤਾ ਕੁਮਾਰੀ, ਦਿਆਲ ਸਿੰਘ, ਮਦਨ ਲਾਲ, ਸੁਖਵਿੰਦਰ ਸਿੰਘ ਪੰਚ, ਸੁਖਬੀਰ ਸਿੰਘ, ਜਰਨੈਲ ਸਿੰਘ, ਰਾਜ ਕੁਮਾਰ, ਅਨੰਦ ਪ੍ਰਕਾਸ਼, ਰਣਜੀਤ ਸਿੰਘ, ਸਤੀਸ਼ ਚੰਦਰ, ਲਛਮੀ ਸਟੂਡੀਉ ਅਤੇ ਵਿਦਿਆਰਥੀ ਹਾਜਰ ਸਨ।

Share Button

Leave a Reply

Your email address will not be published. Required fields are marked *