ਮੋਫਰ ਅਤੇ ਭੱਟੀ ਨੂੰ ਟਿਕਟ ਮਿਲਣ ਤੇ ਕਾਂਗਰਸੀ ਬਾਗੋ ਬਾਗ

ss1

ਮੋਫਰ ਅਤੇ ਭੱਟੀ ਨੂੰ ਟਿਕਟ ਮਿਲਣ ਤੇ ਕਾਂਗਰਸੀ ਬਾਗੋ ਬਾਗ

ਬਰੇਟਾ 16 ਦਸੰਬਰ(ਰੀਤਵਾਲ) ਪੰਜਾਬ ਕਾਂਗਰਸ ਪਾਰਟੀ ਨੇ ਪਹਿਲੀ ਸੂਚੀ ਜਾਰੀ ਕਰਦਿਆਂ ਹੀ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ ਕਿਉਂਕਿ ਜਿੱਥੇ ਯੂਥ ਵਰਕਰਾਂ ਨੂੰ ਟਿਕਟਾਂ ਦੇ ਕੇ ਉਮੀਦਵਾਰ ਬਣਾਇਆ ਹੈ।ਉਸ ਨਾਲ ਯੂਥ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਕਾਂਗਰਸ ਪਾਰਟੀ ਵੱਲੋਂ ਹਲਕਾ ਸਰਦੂਲਗੜ੍ਹ ਤੋਂ ਮੌਜੂਦਾ ਵਿਧਾਇਕ ਸ੍ਰ. ਅਜੀਤਇੰਦਰ ਸਿੰਘ ਮੋਫਰ ਅਤੇ ਹਲਕਾ ਬੁਢਲਾਡਾ ਤੋਂ ਬੀਬੀ ਰਣਜੀਤ ਕੌਰ ਭੱਟੀ ਨੂੰ ਟਿਕਟ ਦੇ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਣਾਉਣ ਤੇ ਦੋਵਾਂ ਹਲਕਿਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਖੁਸ਼ੀ ਜਾਹਿਰ ਕਰਦਿਆਂ ਜਿਲ੍ਹਾ ਖਜਾਨਚੀ ਪ੍ਰਕਾਸ਼ ਚੰਦ ਬਰੇਟਾ ਨੇ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸ੍ਰੀ ਮਤੀ ਸੋਨੀਆ ਗਾਂਧੀ ਅਤੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਅਵਤਾਰ ਸਿੰਘ ਬਰੇਟਾ,ਸੁਖਜਿੰਦਰ ਨਿੱਕਾ,ਮੈਜਰ ਸਿੰਘ ਜੈਲਦਾਰ,ਸਾਬਕਾ ਸਰਪੰਚ ਸਵਰਨ ਸਿੰਘ ਖੁਡਾਲ,ਮੋਹਣ ਸਿੰਘ,ਸਮਸ਼ੇਰ ਸਿੰਘ,ਪਾਲ ਸਿੰਘ,ਰਣਜੀਤ ਸਿੰਘ,ਕਰਮਜੀਤ ਸਿੰਘ,ਯੂਥ ਆਗੂ ਹੈਪੀ ਸੰਘਰੇੜ੍ਹੀ,ਗੁਲਾਬ ਸਿੰਘ,ਕੁਲਵਿੰਦਰ ਸਿੰਘ ਅਤੇ ਪਰਮਾ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *