ਮੋਦੀ ਸਰਕਾਰ ਦੇ ਨੋਟ ਬੰਦ ਕਰਨ ਦੇ ਫੈਸਲੇ ਨੇ ਪਾਰਟੀਆਂ ਪਾਈਆਂ ਫ਼ਿਕਰਾਂ ਵਿੱਚ

ss1

ਮੋਦੀ ਸਰਕਾਰ ਦੇ ਨੋਟ ਬੰਦ ਕਰਨ ਦੇ ਫੈਸਲੇ ਨੇ ਪਾਰਟੀਆਂ ਪਾਈਆਂ ਫ਼ਿਕਰਾਂ ਵਿੱਚ
ਨੋਟ ਬਦਲੇ ਵੋਟ ਵਾਲਾ ਕਾਲਾਧਨ ਭਦੌੜ ਵਿਖੇ ਬਣਿਆ ਖੁੰਡ-ਚਰਚਾ ਦਾ ਵਿਸ਼ਾ

vikrant-bansalਭਦੌੜ 11 ਨਵੰਬਰ (ਵਿਕਰਾਂਤ ਬਾਂਸਲ) ਮੋਦੀ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਨੋਟਾਂ ‘ਤੇ ਪਾਬੰਦੀ ਲਾਏ ਜਾਣ ਦੇ ਬਾਅਦ ਚੋਣਾਂ ‘ਚ ਰਾਜਨੀਤਕ ਦਲਾਂ ਦੇ ਸਾਹਮਣੇ ਪੈਦਾ ਹੋਣ ਵਾਲੇ ਸੰਕਟ ‘ਤੇ ਅੱਜਕੱਲ ਖੂਬ ਖੁੰਢ-ਚਰਚਾ ਹੋ ਰਹੀ ਹੈ ਵੋਟਾਂ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਪੈਸੇ ਦੀ ਵਰਤੋਂ ਕਿਸੇ ਕੋਲੋਂ ਲੁਕੀ ਨਹੀਂ ਹੈ, ਅਜਿਹੇ ‘ਚ ਨੋਟ ਬੰਦ ਹੋਣ ਕਾਰਨ ਪਾਰਟੀਆਂ ਕੋਲ ਜਮਾਂ ਬਿਨਾਂ ਹਿਸਾਬ ਵਾਲੀ ਰਕਮ ‘ਤੇ ਸੰਕਟ ਪੈਦਾ ਹੋਣਾ ਲਾਜ਼ਮੀ ਹੈ ਪਾਰਟੀਆਂ ਸਾਹਮਣੇ ਸਭ ਤੋਂ ਵੱਡਾ ਸੰਕਟ ਇਹੀ ਹੈ ਕਿ 31 ਦਸੰਬਰ ਤੋਂ ਪਹਿਲਾਂ ਇਸ ਲੁਕੇ ਹੋਏ ਕਾਲੇ ਧਨ ਦੀ ਸਹੀ ਵਰਤੋਂ ਕਿਵੇਂ ਕਰੀਏ? ਕਿਉਂਕਿ ਇਸ ਤੋਂ ਬਾਅਦ ਸਾਰੇ ਨੋਟ ਕਚਰੇ ‘ਚ ਤਬਦੀਲ ਹੋ ਜਾਣਗੇ ਭਰੋਸੇਯੋਗ ਸੂਤਰਾਂ ਦੀ ਗੱਲ ਮੰਨੀਏ ਤਾਂ ਰਾਜਨੀਤਕ ਦਲਾਂ ‘ਚ ਹੁਣ ਉਨਾਂ ਤੌਰ ਤਰੀਕਿਆਂ ‘ਤੇ ਗੱਲ ਹੋ ਰਹੀ ਹੈ, ਜਿਨਾਂ ਰਾਹੀਂ ਇਸ ਰਕਮ ਨੂੰ ਕਾਲੇ ਧਨ ਤੋਂ ਸਫੇਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨਾਂ ‘ਚ ਹੇਠਲੇ ਪੱਧਰ ਤੱਕ ਵਰਕਰਾਂ ਰਾਹੀਂ ਛੋਟੀ-ਛੋਟੀ ਰਕਮ ਨੂੰ ਬੈਂਕ ‘ਚ ਬਦਲਣ ਦਾ ਤਰੀਕਾ ਵੀ ਸ਼ਾਮਲ ਹੈ ਪ੍ਰੰਤੂ ਇਹ ਤਰੀਕਾ ਇੰਨਾ ਅਸਾਨ ਨਜ਼ਰ ਨਹੀਂ ਆ ਰਿਹਾ ਅਤੇ ਰਾਜਨੀਤਿਕ ਪਾਰਟੀਆਂ ਲਈ ਇਸ ਸਮੇਂ ਵੱਡੀ ਪੱਧਰ ‘ਤੇ ਜਮਾਂ ਕਾਲਾ ਧਨ, ਸਫ਼ੈਦ ਕਰਨਾ ਟੇਢੀ ਖ਼ੀਰ ਜਾਪ ਰਿਹਾ ਹੈ ਅੱਜਕੱਲ ਭਦੌੜ ਇਲਾਕੇ ਵਿੱਚ ਇਹ ਖੁੰਡ- ਚਰਚਾ ਸ਼ੁਰੂ ਹੋ ਗਈ ਹੈ ਕਿ ਕੇਂਦਰ ਦੇ ਤਾਜ਼ਾ ਫੈਸਲੇ ਨਾਲ ਕਿਹੜੀ ਪਾਰਟੀ ਦੇ ਪੈਸੇ ਨੂੰ ਸਭ ਤੋਂ ਵਧ ਨੁਕਸਾਨ ਪਹੁੰਚਿਆ ਹੈ ਪੰਜਾਬ ‘ਚ ਜਲਦੀ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਇਹ ਸਵਾਲ ਬਹੁਤ ਅਹਿਮ ਬਣ ਜਾਂਦਾ ਹੈ ਕਿਉਂਕਿ ਪੰਜਾਬ ‘ਚ ਕਿਸੇ ਵੀ ਚੋਣ ‘ਚ ਪੈਸੇ ਦੀ ਵਰਤੋਂ ਇਕ ਕਾਲੀ ਸਚਾਈ ਹੈ।
ਲੋਕਾਂ ਵਿੱਚ ਇਹ ਚਰਚਾ ਆਮ ਹੈ ਕਿ
ਜੇਕਰ ਰਾਜਨੀਤਿਕ ਪਾਰਟੀਆਂ ਕਾਲੇਧਨ ਨੂੰ ਸਫ਼ੈਦ ਵਿੱਚ ਅਸਫ਼ਲ ਰਹਿੰਦੀਆਂ ਹਨ ਤਾਂ ਰਾਜਨੀਤਿਕ ਪਾਰਟੀਆਂ ਕੋਲ ਇਸ ਪੈਸੇ ਨੂੰ ਵੋਟਰਾਂ ਵਿਚਕਾਰ ਵੰਡਣ ਦੇ ਇਲਾਵਾ ਕੋਈ ਰਸਤਾ ਨਹੀਂ ਬਚੇਗਾ ਅਜਿਹਾ ਇਸ ਲਈ ਤਾਂ ਕਿ ਵੋਟਰ ਛੋਟੀ-ਛੋਟੀ ਰਕਮ ਨੂੰ ਨਵੇਂ ਨੋਟਾਂ ਨਾਲ ਬਦਲ ਸਕਣ ਜੇਕਰ ਅਜਿਹਾ ਨਹੀਂ ਹੋ ਸਕਿਆ ਤਾਂ ਨੋਟ ਕਚਰੇ ਦੇ ਢੇਰ ਬਣ ਜਾਣਗੇ ਭਦੌੜ ਇਲਾਕੇ ਦੇ ਕੁੱਝ ਸਿਆਸਤਦਾਨਾਂ ਵੱਲੋਂ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਇਸ ਵਾਰ ਪੰਜਾਬ ‘ਚ ਪਾਰਟੀਆਂ ਵਿਚਕਾਰ ਸਖਤ ਮੁਕਾਬਲਾ ਹੋਣ ਦੀ ਉਮੀਦ ਹੈ, ਜਿਸ ਕਰਕੇ ਨੋਟ ਬਦਲੇ ਵੋਟ ਦੇ ਖਦਸ਼ੇ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਉਹਨਾਂ ਅੱਗੇ ਕਿਹਾ ਕਿ ਪਾਰਟੀਆਂ ਜ਼ਿਆਦਾਤਰ ਚੋਣ ਵਾਲੇ ਦਿਨ ਜਾਂ ਉਸ ਤੋਂ ਇਕ ਹਫਤੇ ਪਹਿਲਾਂ ਨੋਟ ਇਸ ਲਈ ਵੰਡਦੀਆਂ ਹਨ ਤਾਂ ਕਿ ਲਾਭ ਹਾਸਲ ਕਰਨ ਵਾਲੇ ਉਸ ਦਾ ਅਹਿਸਾਨ ਯਾਦ ਰੱਖਣ ਅਜਿਹੇ ‘ਚ ਚੋਣਾਂ ਤੋਂ ਬਹੁਤ ਪਹਿਲਾਂ ਦਸੰਬਰ ਅਖੀਰ ਤਕ ਇਸ ਪੈਸੇ ਨੂੰ ਲੋਕਾਂ ‘ਚ ਵੰਡਣ ਕਾਰਨ ਪਾਰਟੀਆਂ ਚਿੰਤਤ ਰਹਿਣਗੀਆਂ ਪਾਰਟੀਆਂ ਇਹ ਗੱਲ ਸਮਝਦੀਆਂ ਹਨ ਕਿ 2 ਮਹੀਨੇ ਪਹਿਲਾਂ ਵੋਟਰਾਂ ਨੂੰ ਪੈਸਾ ਦੇਣਾ ਇਹ ਪੱਕਾ ਨਹੀਂ ਕਰਦਾ ਕਿ ਉਹ ਉਨਾਂ ਨੂੰ ਹੀ ਵੋਟ ਦੇਣਗੇ ਹਾਲਾਂਕਿ ਮੌਜੂਦਾ ਸਥਿਤੀ ‘ਚ ਪਾਰਟੀਆਂ ਨੂੰ ਅਡਵਾਂਸ ‘ਚ ਪੈਸਾ ਵੰਡਣ ਦੇ ਇਲਾਵਾ ਕੋਈ ਹੋਰ ਰਸਤਾ ਨਜ਼ਰ ਨਹੀਂ ਆਉਂਦਾ।

Share Button