Sat. Aug 24th, 2019

ਮੋਦੀ ਸਰਕਾਰ ਦੀ ਨੋਟਬੰਦੀ ਨੇ ਜਨਸਧਾਰਨ ਲੋਕਾਂ ਦੀ ਕੀਤੀ ਜੀਵਨਬੰਦ ਅਤੇ ਚੁਲੇ ਦਾ ਬਾਲਣ ਗੈਸ ਅਤੇ ਰੋਜਮਰਾ ਦੀਆਂ ਚੀਜਾਂ ਦੇ ਭਾਅ ਚੜੇ ਅਸਮਾਨੇ-ਧੀਮਾਨ

ਮੋਦੀ ਸਰਕਾਰ ਦੀ ਨੋਟਬੰਦੀ ਨੇ ਜਨਸਧਾਰਨ ਲੋਕਾਂ ਦੀ ਕੀਤੀ ਜੀਵਨਬੰਦ ਅਤੇ ਚੁਲੇ ਦਾ ਬਾਲਣ ਗੈਸ ਅਤੇ ਰੋਜਮਰਾ ਦੀਆਂ ਚੀਜਾਂ ਦੇ ਭਾਅ ਚੜੇ ਅਸਮਾਨੇ-ਧੀਮਾਨ

ਬੈਂਕਾਂ ਚ ਨੋਟਬੰਦੀ ਨੂੰ ਲੈ ਕੇ ਚਗੱਰਾਂ ਅੱਡੇ ਵਿਚ ਬੈਂਕ ਅੱਗੇ ਪ੍ਰਸ਼ਾਨ ਲੋਕਾਂ ਨੇ ਹੱਥਾਂ ਵਿਚ ਕਾਪੀਆਂ ਵਿਖਾ ਕੇ ਕੀਤਾ ਰੋਸ ਪ੍ਰਗਟਾਵਾ

notb-11ਗੜ੍ਹਸ਼ੰਕਰ 1 ਦਸੰਬਰ (ਅਸ਼ਵਨੀ ਸ਼ਰਮਾ) ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਮੋਦੀ ਸਰਕਾਰ ਦੀਆਂ ਨੋਟਬੰਦੀ ਪ੍ਰਤੀ ਗਲੱਤ ਨੀਤੀਆਂ ਅਤੇ ਲੱਛੇਦਾਰ ਝੂਠੇ ਭਾਸ਼ਨਾ ਨੂੰ ਲੈ ਕੇ ਬੈਂਕਾ ਅੱਗੇ ਜਨਸਧਾਰਨ ਤੇ ਨਿਰਦੋਸ਼ ਲੋਕਾਂ ਦੀਆਂ ਲੱਗ ਰਹੀਆਂ ਲਾਇਨਾ, ਲੋਕਾਂ ਘੰਟਿਆਂ ਵਧੀ ਲਾਇਨਾਂ ਵਿਚ ਖੜੇ ਰਹਿਣ ਤੋਂ ਬਾਅਦ ਖਾਲੀ ਹੱਥ ਘਰਾਂ ਨੂੰ ਵਾਪਿਸ ਪਰਤਣ ਨੂੰ ਲੈ ਕੇ ਬੈਂਕ ਅੱਗੇ ਹੱਥਾਂ ਵਿਚ ਬਿਨਾਂ ਪੈਸਿਆਂ ਤੋਂ ਕਾਪੀਆਂ ਲਹਿਰਾ ਕੇ ਕੀਤਾ ਰੋਸ ਪ੍ਰਗਟਾਵਾ। ਧੀਮਾਨ ਨੇ ਲੋਕਾਂ ਨੂੰ ਦਸਿਆ ਕਿ ਮੋਦੀ ਸਰਕਾਰ ਝੂਠ ਬੋਲ ਰਹੀ ਹੈ ਕਿ ਨੋਟਬੰਦੀ ਭ੍ਰਿਸ਼ਟਾਚਾਰ ਅਤੇ ਅਤਿਵਾਦ ਦੇ ਵਿਰੋਧ ਵਿਚ ਹੈ ਪਰ ਇਸ ਦੀ ਮਾਰ ਤਾਂ ਆਮ ਸਧਾਰਨ ਵਿਅਕਤੀ ਦੀ ਜੀਵਨ ਗਤਿ ਉਤੇ ਪੈ ਰਹੀ ਹੈ। ਸਵਾਲ ਇਹ ਪੈਦਾ ਹੁੰਦੇ ਹਨ ਕਿ ਭ੍ਰਿਸ਼ਟਾਚਾਰੀਆਂ ਨੂੰ ਸਰਕਾਰ ਫੜਣ ਦੀ ਥਾਂ ਊਨਾਂ ਦੀ ਸੰਮਪਤੀ ਜਬਤ ਕਰਨ ਦੀ ਥਾਂ ਉਨਾਂ ਪ੍ਰਧਾਨ ਮੰਤਰੀ ਗਰੀਬਧੰਨ ਯੋਜਨਾ ਨਾਲ ਜੋੜ ਕੇ ਉਨਾਂ ਰਾਹਿਤ ਪਹੰਚਾ ਰਹੀ ਹੈ, ਕਿਉਂ ਨਹੀਂ ਉਲਾਂ ਦੇ ਨੀਜੀ ਜਹਾਜ ਜਬਤ ਕੀਤੇ ਜਾ ਰਹੇ। ਇਕ ਵੀ ਭ੍ਰਿਸ਼ਟ ਵਿਅਕਤੀ ਅਤੇ ਲੋਕਾ ਦੇ ਨੇਤਾ ਲਾਇਨਾ ਵਿਚ ਨਹੀਂ ਲੱਗ ਰਹੇ, ਪਰ ਉਹ ਕਿਸ ਤਰਾਂ ਅਪਣਾ ਜੀਵਨ ਨਿਰਵਾਹ ਕਰ ਰਹੇ ਹਨ। ਜਨਸਧਾਰਨ ਵਿਅਕਤੀ, ਮਜਦੂਰ, ਕਿਸਾਨ, ਰੇਹਿੜੀ ਫੜੀ ਵਾਲੇ, ਐਨ ਆਰ ਆਈ ਪਰਿਵਾਰਾਂ ਵਾਲੇ, ਦੁਕਾਨਦਾਰ, ਮੁਲਾਜਮ ਆਦਿ ਹੀ ਲਾਇਨਾ ਵਿਚ ਲੱਗ ਰਹੇ ਹਨ ਤੇ ਲੋਕਾਂ ਦਾ ਮੋਦੀ ਸਰਕਾਰ ਦੋਹਰਾ ਨੁਕਸਾਨ ਕਰਨ ਉਤੇ ਉਤਾਰੂ ਹੈ ਅਤੇ ਅਮੀਰ ਸਰਮਾਏ ਦਾਰਾਂ ਦੇ ਘਰਾਂ ਵਿਚ ਬੈਂਕ ਵਾਲੇ ਪਹੁੰਚਾ ਰਹੇ ਨੇ ਨੋਟ, ਇਸ ਦੀ ਸੀ ਬੀ ਆਈ ਤੋਂ ਹੋਵੇ ਜਾਂਚ। ਇਕ ਲੋਕਾਂ ਦੇ ਸਮੇਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਦੁਸਰਾ ਲੋਕਾਂ ਕੋਲ ਪਿਆ ਘਰੈਲੂ ਖਰਚੇ ਲਈ ਰਖਿਆ ਧੰਨ ਖਰਚ ਹੋ ਰਿਹਾ ਅਤੇ ਨਾਲ ਲੋਕ ਮਾਨਸਿਕ ਤਨਾਓ ਦੇ ਸ਼ਿਕਾਰ ਹੋ ਰਹੇ ਹਨ। ਦੇਸ਼ ਅੰਦਰ 22 ਦਿਨਾਂ ਬਾਅਦ ਵੀ ਬੈਂਕਾਂ ਵਿਚ ਕੈਸ਼ ਦੀ ਪਾਰੀ ਕਮੀ ਹੈ।

       ਧੀਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਟੇਜਾਂ ਉਤੇ ਅਪਣਾ ਰੋਣ ਵਾਲਾ ਚਿਹਰਾ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਸਿੱਧਾ ਖਿਲਵਾੜ ਕਰ ਰਹੇ ਹਨ, ਜਦੋਂ ਹਰ ਯੋਜਨਾ ਬੁਰੀ ਤਰਾਂ ਫੇਲ ਹੋਈ ਹੈ ਅਤੇ ਲੋਕਾਂ ਦੇ ਜੀਵਨ ਉਤੇ ਉਸ ਦਾ ਬੁਰਾ ਅਸਰ ਪਿਆ ਹੈ। ਜਦੋਂ ਦੇ ਮੋਦੀ ਪ੍ਰਧਾਨ ਮੰਤਰੀ ਬਣੇ ਹਨ ਇਕ ਨਿੰਕੇ ਪੈਸੇ ਦੀ ਵੀ ਮੰਹਿਗਾਈ ਘਟੀ ਨਹੀਂ। ਪਰ ਹੁਣ ਨੋਟਬੰਦੀ ਦਾ ਅਸਰ ਵਿਖਣ ਲੱਗ ਪਿਆ ਹੈ ਜੋ ਮੰਹਿਗਾਈ ਦੇ ਰੂਪ ਵਿਚ ਲੋਕਾਂ ਨੂੰ ਭਾਰ ਪੈਣ ਲੱਗ ਪਿਆ ਹੈ, ਘਰੈਲੂ ਗੈਸ ਦਾ ਸਿਲੰਡਰ 640 ਰੁ: ਪਹੁੰਚ ਗਿਆ ਹੈ। ਧੀਮਾਨ ਲੇ ਕਿਹਾ ਕਿ ਸਭ ਤੋਂ ਬੁਰਾ ਅਸਰ ਮੱਧ ਵਰਗ, ਗਰੀਬ ਅਤੇ ਅਤਿ ਗਰੀਬ ਲੋਕਾਂ ਦੇ ਜੀਵਨ ਉਤੇ ਪਿਆ ਹੈ, ਦੇਸ਼ ਦਾ ਇਸ ਨੋਟਬੰਦੀ ਦੀ ਦਲਦਲ ਵਿਚੋਂ ਨਿਕਲਣਾ ਬਹੁਤ ਕਠਿਨ ਹੋਗੇਵਾ ਅਗਰ ਇਨਾਂ ਨੀਤੀਆਂ ਨਾ ਬਦਲਿਆ ਗਿਆ। ਉਨਾਂ ਕਿਹਾ ਕਿ ਵਿਆਹ ਵਾਸਤੇ ਤਾਂ ਪੈਸਿਆਂ ਦੀ ਸ਼ਰਤ ਲਗਾ ਦਿਤੀ ਪਰ ਮੌਤ ਤੋਂ ਬਾਅਦ ਜਿਨਾਂ ਪਰਿਵਾਰਾਂ ਨੂੰ ਕ੍ਰਿਆ ਲਈ ਪੈਸਿਆਂ ਦੀ ਜਰੂਰਤ ਹੈ ਉਨਾਂ ਲਈ ਕੁਝ ਵੀ ਨਹੀਂ ਕੀਤਾ, ਲੋਕਾਂ ਦੇ ਸਾਰੇ ਧਾਰਮਿਕ ਪ੍ਰੇਗਰਾਮ ਵੀ ਪ੍ਰਭਾਵਿਤ ਹੋ ਰਹੇ ਹਨ। ਕੀ ਹੁਣ ਮੋਦੀ ਜੀ ਅੰਤਿਮ ਕ੍ਰਿਆ ਲਈ ਵੀ ਸ਼ਰਤਾਂ ਤਹਿਤ ਪੈਸਾ ਮਿਲੇਗਾ ? ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਅਪਣੇ ਸੰਵਿਧਾਨਕ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਅਤੇ ਅਪਣੀਆਂ ਪ੍ਰੇਸ਼ਾਨੀਆਂ ਦਾ ਜਵਾਬ 2017 ਵਿਚ ਦੇਣ ਲਈ ਅੰਗੇ ਆਉਣ ਅਤੇ ਨੋਟਬੰਦੀ ਦੇ ਬੁਰੇ ਪ੍ਰਭਾਵਾਂ ਦਾ ਡੱਟ ਕੇ ਵਿਰੋਧ ਕਰਨ। ਇਸ ਮੋਕੇ ਗਿਆਨ ਸਿੰਘ, ਰਾਮ ਪਾਲ, ਜਤਿੰਦਰ ਪਾਲ, ਸੀਮਾ ਰਾਣੀ, ਮਨਜੀਤ ਕੌਰ, ਦਵਿੰਦਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: