ਮੋਦੀ ਦੀਆ ਨੀਤੀਆ ਕਾਰਨ ਪੂਰੇ ਦੇਸ਼ ਵਿੱਚ ਅਪਰਾ-ਤਫਰੀ ਦਾ ਮਾਹੋਲ-ਪਾਸਲਾ

ਮੋਦੀ ਦੀਆ ਨੀਤੀਆ ਕਾਰਨ ਪੂਰੇ ਦੇਸ਼ ਵਿੱਚ ਅਪਰਾ-ਤਫਰੀ ਦਾ ਮਾਹੋਲ-ਪਾਸਲਾ

28-nov-01ਚੋਗਾਵਾ/ਲੋਪੋਕੇ 28 ਨਵੰਬਰ (ਸ਼ਿਵ ਕੁਮਾਰ) ਇੰਕਲਾਬੀ ਮਾਰਕਸਵਾਦੀ ਪਾਰਟੀ ਆਫ ਇੰਡੀਆ (ਆਈ.ਐਮ.ਪੀ.ਆਈ) ਵੱਲੋ ਉੱਘੇ ਦੇਸ਼ ਭਗਤ ਤੇ ਕਿਸਾਨਾਂ-ਮਿਹਨਤਕਸ਼ਾਂ ਦੇ ਨਾਇਕ ਕਾ.ਦਲੀਪ ਸਿੰਘ ਟਪਿਆਲਾ ਦੀ 24 ਵੀ ਬਰਸੀ ਮੋਕੇ ਉਹਨਾ ਦੇ ਜੱਦੀ ਪਿੰਡ ਟਪਿਆਲਾ ਵਿਝੇ ਵਿਸ਼ਾਲ ਰਾਜਨੀਤਕ ਕਾਨਫਰੰਸ ਕੀਤੀ ਗਈ,ਜਿਸ ਵਿੱਚ ਵੱਡੀ ਗਿਣਤੀ ਚ ਕਿਸਾਨ ਮਜਦੂਰ ਤੇ ਆਮ ਵਰਗਾ ਦੇ ਲੋਕ ਇੰਨਕਲਾਬੀ ਭਾਵਨਾ ਨਾਲ ਹੱਥਾ ਵਿੱਚ ਪਾਰਟੀ ਦੇ ਝਮਡੇ ਤੇ ਮਾਟੋ ਲੈ ਕੇ ਮੋਦੀ ਦੀ ਮੱਦ ਵਰਗੀ ਤੇ ਗਰੀਬ ਕਿਸਾਨ ਮਾਰੂ ਨੋਟ ਬੰਦੀ ਅਤੇ ਬੇਰੁਜਗਾਰੀ ਤੇ ਭ੍ਰਿਸ਼ਟਾਚਾਰੀ ਵਿਰੁੱਧ ਨਾਹਰੇ ਮਾਰਦੇ ਸ਼ਾਮਲ ਹੋਏ ਇਸ ਕਾਨਫਰੰਸ ਦੇ ਆਰੰਭ ਚ ਦੇਸ਼ ਭਗਤ ਕਾ.ਦਲੀਪ ਸਿੰਘ ਟਪਿਆਲਾ ਤੇ ਉਹਨਾ ਦੇ ਯੁੱਧ ਸਾਥੀਆ ਕਾ.ਫੋਜਾ ਸਿੰਘ ਭੁੱਲਰ,ਕਾ.ਹਜਾਰਾ ਸਿੰਘ ਜੱਸੜ,ਕਾ.ਚੰਨਣ ਸਿੰਘ ਭਿੱਟੇਵੱਡ,ਕਾ.ਗੁਰਦਿਆਲ ਸਿੰਘ ਟਪਿਆਲਾ,ਕਾ.ਰਤਨ ਸਿੰਘ ਚੋਗਾਵਾ,ਕਾ.ਅੱਛਰ ਸਿੰਘ ਛੀਨਾ,ਕਾ.ਬਚਨ ਸਿੰਘ ਚੋਗਾਵਾ,ਕਾ.ਬਚਨ ਸਿੰਘ ਚੋਗਾਵਾ,ਕਾ.ਸੁਰਜਨ ਸਿੰਘ ਚੋਗਾਵਾ,ਕਾ.ਰਾਜੇਸ਼ਵਰ ਸਿੰਘ ਚਮਿਆਰੀ ਸਮੇਤ ਹੋਰਨਾ ਦੇਸ਼ ਭਗਤਾ ਤੇ ਇੰਨਕਲਾਬੀ ਯੋਧਿਆ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾ ਦੇ ਫੁੱਲ ਭੇਜੇ ਗਏ|

        ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆ ਇੰਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੋਮੀ ਜਨਰਲ ਸਕੱਤਰ ਕਾ.ਮੰਗਤ ਰਾਮ ਪਾਸਲਾ ਨੇ ਉਕਤ ਇੰਨਕਲਾਬੀ ਯੋਧਿਆ ਦੇ ਮਾਰਗ ਦਰਸਕ ਤੇ ਚੱਲਣ ਦਾ ਸੁਨੇਹਾ ਦਿੰਦਿਆ ਕਿਹਾ ਕੀ ਬੀ.ਜੇ.ਪੀ ਦੀ ਅਗਵਾਈ ਵਾਲੀ ਕੇਦਰ ਸਰਕਾਰ ਜੋ ਪੰਜਾਬ ਵਿੱਚ ਅਕਾਲੀ ਦਲ ਦੀ ਭਾਈਵਾਲ ਹੈ,ਆਰਥਿਕ ਤੋਰ ਤੇ ਦੇਸ਼ ਨੂੰ ਗੁਲਾਮ ਬਣਾਉਣ ਦੇ ਰਾਹ ਤੇ ਤੁਲੀ ਹੋਈ ਹੈ ਜਿਸ ਕਾਰਨ ਮਹਿੰਗਾਈ,ਬੇਰੁਜਗਾਰੀ,ਭੁੱਖਮਰੀ,ਅਣਪੜਤਾ ਤੇ ਭ੍ਰਿਸ਼ਟਾਚਾਰ ਨੇ ਆਮ ਲੋਕਾ ਦਾ ਕਚੂੰਬਰ ਕੱਢ ਦਿੱਤਾ ਹੈ ਪਾਸਲਾ ਨੇ ਅੱਗੇ ਕਿਹਾ ਕੀ ਮੋਦੀ ਸਰਕਾਰ ਕਾਲਾ ਧਨ ਕਢਾਉਣ,ਕੁਰੱਪਸ਼ਨ ਰੋਕਣ,ਜਾਲੀ ਨੋਟ ਫੜਨ ਤੇ ਅੱਤਵਾਦ ਰੋਕਣ ਆਦਿ ਦੇ ਝੂਠੇ ਤੇ ਫਰੇਬੀ ਨਾਹਰੇ ਦੇ ਕੇ ਜਿਹੜੀ ਨੋਟ ਬੰਦੀ ਲਾਗੂ ਕੀਤੀ ਹੈ ਉਸ ਨਾਲ ਆਮ ਲੋਕਾ,ਗਰੀਬਾ ਤੇ ਕਿਸਾਨਾ ਨੂੰ ਡਾਢੀ ਮੁਸੀਬਤ ਵਿੱਚ ਪਾ ਦਿੱਤਾ ਹੈ ਰੁਜਗਾਰ ਤੇ ਭਾਰੀ ਸੱਟ ਵੱਜੀ ਹੈ ਅਤੇ ਹਰ ਤਰਾ ਦੀ ਇੰਡਸਟਰੀ ਬੁਰੀ ਤਰਾ ਪ੍ਰਭਾਵਿਤ ਹੋਈ ਹੈ ਇਸ ਭਾਰੀ ਕਾਨਫਰੰਸ ਚ ਕੇਦਰੀ ਕਮੇਟੀ ਮੈਬਰ ਸਾਥੀ ਰਘਬੀਰ ਸਿੰਘ ਪਕੀਵਾ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ ਸਤਨਾਮ ਸਿੰਘ ਨੇ ਸੂਬਿਆ ਚ ਪਾਣੀਆ ਦੀ ਵੰਡ ਨੂੰ ਤਰਕ ਦੇ ਆਧਾਰ ਤੇ ਨਿਆ ਪੂਰਵਕ ਕਰਨ ਦੀ ਮੰਗ ਕੀਤੀ ਇਸ ਕਾਨਫਰੰਸ ਚ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਤੇ ਸੂਬਾ ਸਕੱਤਰੇਤ ਮੈਬਰ ਸਾਥੀ ਰਤਨ ਸਿੰਘ ਰੰਧਾਵਾ,ਉੱਘੇ ਅਰਥ ਸਾਸਤਰੀ ਰਾਜਬਲਬੀਰ ਸਿੰਘ ਵੀਰਮ,ਕਿਸਾਨ ਆਗੂ ਮਾਸਟਰ ਹਰਭਜਨ ਸਿੰਘ ਟਰਪਈ,ਬਲਵਿੰਦਰ ਸਿੰਘ ਰਵਾਲ,ਦੇਸ਼ ਭਗਤ ਗੁਰਬਖਸ਼ ਸਿੰਘ ਪ੍ਰੀਤ ਨਗਰ,ਬਾਬਾ ਅਰਜਨ ਸਿੰਘ,ਸਰਹੱਦੀ ਆਗੂ ਬਲਬੀਰ ਸਿੰਘ ਕੱਕੜ,ਖਜਾਨਚੀ ਅਜੈਬ ਸਿੰਘ ਚੋਗਾਵਾ,ਸ਼ਿਵ ਕੁਮਾਰ,ਨੋਜਵਾਨ ਆਗੂ ਸੁਰਜੀਤ ਸਿੰਘ ਦੁਧਰਾਏ ਆਦ ਹਾਹਰ ਸਨ|

Share Button

Leave a Reply

Your email address will not be published. Required fields are marked *

%d bloggers like this: