ਮੋਟਰਸਾਇਕਲ ਅਵਾਰਾ ਢੱਠੇ ਨਾਲ ਟਕਰਾਇਆ ਨੌਜਵਾਨ ਦੀ ਮੌਕੇ ‘ਤੇ ਮੌਤ

ss1

ਮੋਟਰਸਾਇਕਲ ਅਵਾਰਾ ਢੱਠੇ ਨਾਲ ਟਕਰਾਇਆ ਨੌਜਵਾਨ ਦੀ ਮੌਕੇ ‘ਤੇ ਮੌਤ

vikrant-bansalਭਦੌੜ 06 ਅਕਤੂਬਰ (ਵਿਕਰਾਂਤ ਬਾਂਸਲ) ਸਥਾਨਕ ਕਸਬੇ ਦੇ ਮਿਲਨ ਪੈਲੇਸ ਕੋਲ ਰਾਤ ਕਰੀਬ ਸਾਢੇ ਨੌ ਵਜੇ ਇੱਕ ਮੋਟਰਸਾਇਕਲ ਦੇ ਅਵਾਰਾ ਢੱਠੇ ਨਾਲ ਟਕਰਾਉਣ ਕਾਰਨ ਮੋਟਰਸਾਇਕਲ ਸਵਾਰ ਨੌਜਵਾਨ ਦੀ ਦੁਖਦਾਈ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੇ ਹੈੱਡ ਕਲਰਕ ਜੁਗਰਾਜ ਸਿੰਘ ਛੀਨੀਵਾਲ ਹਾਲ ਆਬਾਦ ਭਦੌੜ ਆਪਣੇ ਮੋਟਰਸਾਇਕਲ ‘ਤੇ ਪੱਖੋਂ ਕੈਂਚੀਆਂ ਤੋਂ ਭਦੌੜ ਆਪਣੇ ਘਰ ਆ ਰਿਹਾ ਸੀ ਜਦੋਂ ਉਹ ਮਿਲਣ ਪੈਲੇਸ ਕੋਲ ਪੁੱਜਾ ਤਾਂ ਉਸਦੇ ਮੋਟਰਸਾਇਕਲ ਦੀ ਟੱਕਰ ਅਵਾਰਾ ਢੱਠੇ ਨਾਲ ਹੋ ਗਈ ਜਿਸ ਕਰਕੇ ਜੁਗਰਾਜ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੇ ਥਾਣਾ ਭਦੌੜ ਦੇ ਮੁਖੀ ਇੰਸਪੈਕਟਰ ਅਜੈਬ ਸਿੰਘ ਨੇ ਏ.ਐਸ.ਆਈ. ਦਰਸ਼ਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ ‘ਤੇ ਭੇਜੀ ਜੁਗਰਾਜ ਸਿੰਘ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜਿਆ ਗਿਆ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ, 3 ਬੇਟੀਆਂ ਅਤੇ 1 ਬੇਟਾ ਛੱਡ ਗਿਆ ਹੈ। ਜੁਗਰਾਜ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਚ ਸੋਗ ਦੀ ਲਹਿਰ ਫੈਲ ਗਈ। ਬਾਬਾ ਗਾਂਧਾ ਸਿੰਘ ਟਰੱਸਟ ਦੇ ਚੇਅਰਮੈਨ ਨਰਪਿੰਦਰ ਸਿੰਘ ਢਿੱਲੋਂ ਬਰਨਾਲਾ, ਬਾਬਾ ਗਾਂਧਾ ਸਿੰਘ ਸਕੂਲ ਭਦੌੜ ਦੇ ਬਰਸਰ ਰਣਪ੍ਰੀਤ ਸਿੰਘ, ਪ੍ਰਿੰ: ਜੋਸੀ ਜੋਸਫ਼ ਸਮੇਤ ਸਮੁੱਚੇ ਸਟਾਫ਼ ਨੇ ਜੁਗਰਾਜ ਸਿੰਘ ਦੀ ਹੋਈ ਅਚਨਚੇਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

Share Button

Leave a Reply

Your email address will not be published. Required fields are marked *