ਮੈਰਿਜ ਪੈਲੇਸਾਂ ਅੰਦਰ ਹਥਿਆਰ ਲੈ ਕੇ ਜਾਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ

ss1

ਮੈਰਿਜ ਪੈਲੇਸਾਂ ਅੰਦਰ ਹਥਿਆਰ ਲੈ ਕੇ ਜਾਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ 
11 ਵਜੇ ਤੋਂ ਬਾਅਦ ਨਹੀਂ ਚੱਲਣਗੇ ਪੈਲੇਸਾਂ ਅੰਦਰ ਡੀ.ਜੇ.

ਮਾਨਸਾ 13 ਦਸੰਬਰ ( ਰੀਤਵਾਂਲ) : ਮੈਰਿਜ਼ ਪੈਲੇਸਾਂ ਵਿਚ ਹੋ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲੇ ਦੇ ਸਮੂਹ ਮੈਰਿਜ਼ ਪੈਲੇਸਾਂ ਦੇ ਮਾਲਕਾਂ ਨਾਲ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਕੀਤੀ । ਇਸ ਮੌਕੇ ਉਨਾਂ ਕਿਹਾ ਕਿ ਮੈਰਿਜ਼ ਪੈਲੇਸ ਵਿਚ ਚੱਲਣ ਵਾਲੇ ਸਾਊਂਡ ਸਿਸਟਮ ਦੀ ਮੰਨਜੂਰੀ ਵੱਖਰੇ ਤੌਰ ‘ਤੇ ਸਬੰਧਤ ਅਧਿਕਾਰੀ ਤੋਂ ਲੈਣੀ ਹੋਵੇਗੀ। ਉਨਾਂ ਨਾਲ ਹੀ ਹਦਾਇਤ ਕੀਤੀ ਕਿ ਰਾਤ ਨੂੰ 11 ਵਜੇ ਤੋਂ ਬਾਅਦ ਮੈਰਿਜ ਪੈਲੇਸਾਂ ਵਿਚ ਸਾਊਂਡ ਸਿਸਟਮ ਜਾਂ ਡੀ.ਜੇ. ਨਹੀ ਚਲਾਇਆ ਜਾਵੇਗਾ। ਉਨਾਂ ਕਿਹਾ ਕਿ ਹੁਕਮ ਨਾ ਮੰਨਣ ਦੀ ਸੂਰਤ ਵਿਚ ਡੀ.ਜੇ. ਵਾਲੇ ਵਿਅਕਤੀ ਦਾ ਸਾਰਾ ਸਾਮਾਨ ਜਬਤ ਕਰ ਲਿਆ ਜਾਵੇਗਾ।

         ਡਿਪਟੀ ਕਮਿਸ਼ਨਰ ਸ਼੍ਰੀ ਸ਼ਰਮਾ ਨੇ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਮੈਰਿਜ਼ ਪੈਲੈਸ ਅੰਦਰ ਅਸਲਾ ਲੈ ਕੇ ਜਾਵੇਗਾ, ਤਾਂ ਉਸ ਦਾ ਲਾਇਸੰਸ ਕੈਂਸਲ ਕਰ ਦਿੱਤਾ ਜਾਵੇਗਾ। ਉਨਾਂ ਨਾਲ ਹੀ ਕਿਹਾ ਕਿ ਵਿਆਹ ਸਮਾਗਮ ਜਾਂ ਕਿਸੇ ਹੋਰ ਸਮਾਗਮ ਮੌਕੇ ਫਾਇਰਿੰਗ ਕਰਨ ਨਾਲ ਕਈ ਨਿਰਦੋਸ਼ ਵਿਅਕਤੀ, ਜੋ ਕਿ ਉਸ ਸਮਾਗਮ ਦਾ ਆਨੰਦ ਮਾਨਣ ਲਈ ਆਉਂਦੇ ਹਨ, ਉਨਾਂ ਦੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਡਿਪਟੀ ਕਮਿਸ਼ਨਰ ਨੇ ਸਬੰਧਤ ਐਸ.ਡੀ.ਐਮਜ਼ ਅਤੇ ਪੁਲਿਸ ਵਿਭਾਗ ਨੂੰ ਆਪਣੇ ਅਧਿਕਾਰ ਖੇਤਰ ਅੰਦਰ ਪੂਰੀ ਤਰਾਂ ਚੌਕਸੀ ਵਰਤਣ ਅਤੇ ਇਸ ਹੁਕਮ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੀ ਹਦਾਇਤ ਕੀਤੀ।

         ਇਸ ਮੌਕੇ ਐਸ.ਐਸ.ਪੀ. ਮਾਨਸਾ ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਨੇ ਮੈਰਿਜ਼ ਪੈਲੇਸਾਂ ਦੇ ਮਾਲਕਾਂ ਨੂੰ ਕਿਹਾ ਕਿ ਉਹ ਇਸ ਕੰਮ ਵਿਚ ਪੁਲਿਸ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਕਰਨ। ਉਨਾਂ ਕਿਹਾ ਕਿ ਨਾਲ ਹੀ ਮੈਰਿਜ ਪੈਲੇਸਾਂ ਵਿਚ ਜੋ ਸਿਕਓਰਿਟੀ ਗਾਰਡ ਰੱਖੇ ਹੁੰਦੇ ਹਨ, ਉਹ ਚੈਕਿੰਗ ਕਰਕੇ ਹੀ ਲੋਕਾਂ ਨੂੰ ਅੰਦਰ ਆਉਣ ਦੇਣ। ਉਨਾਂ ਨਾਲ ਹੀ ਕਿਹਾ ਕਿ ਪੈਲੇਸਾਂ ਅੰਦਰ ਸੀ.ਸੀ.ਟੀ.ਵੀ. ਕੈਮਰੇ ਵੀ ਉਚਿੱਤ ਮਾਤਰਾ ਵਿਚ ਲਗਾਏ ਜਾਣ ਅਤੇ ਸਾਰੇ ਹੀ ਚਾਲੂ ਹਾਲਤ ਵਿਚ ਹੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਪੈਲੇਸ ਅੰਦਰ ਜਬਰਦਸਤੀ ਹਥਿਆਰ ਲੈ ਕੇ ਆਉਂਦਾ ਹੈ, ਤਾਂ ਮੈਰਿਜ ਪੈਲਸ ਮਾਲਕ ਪੁਲਿਸ ਪ੍ਰਸ਼ਾਸ਼ਨ ਨੂੰ ਤੁਰੰਤ ਇਸ ਤੋਂ ਜਾਣੂ ਕਰਵਾਉਣ।

Share Button

Leave a Reply

Your email address will not be published. Required fields are marked *