ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਅਮਰਗੜ ਵਿਖੇ ਰੋਸ ਧਰਨਾ 18 ਨੂੰ

ss1

ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਅਮਰਗੜ ਵਿਖੇ ਰੋਸ ਧਰਨਾ 18 ਨੂੰ

.ਧੂਰੀ, 16 ਸਤੰਬਰ (ਰਾਜੇਸ਼ਵਰ ਪਿੰਟੂ): ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸ਼ੀਏਸ਼ਨ ਦੇ ਜਿਲਾ ਪ੍ਰਧਾਨ ਡਾ. ਅਨਵਰ ਭਸੌੜ ਅਤੇ ਸੂਬਾ ਖਜਾਨਚੀ ਡਾ. ਮਾਘ ਸਿੰਘ ਮਾਣਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਅਮਰਗੜ ਦੇ ਪਿੰਡ ਮਹੇਰਨਾ ਖੁਰਦ ਵਿਖੇ ਇੱਕ ਅਕਾਲੀ ਜੱਥੇਦਾਰ ਵੱਲੋਂ ਹਲਕੇ ਦੇ ਵਿਧਾਇਕ ਦੀ ਕਥਿਤ ਸ਼ਹਿ ‘ਤੇ ਮੈਡੀਕਲ ਪ੍ਰੈਕਟੀਸ਼ਨਰ ਨੂੰ ਕੰਮਕਾਰ ਛੱਡ ਕੇ ਚਲੇ ਜਾਣ ਦੇ ਵਿਰੋਧ ਵਿੱਚ ਵਿਧਾਇਕ ਅਤੇ ਸਿਹਤ ਵਿਭਾਗ ਖਿਲਾਫ਼ 18 ਸਤੰਬਰ ਨੂੰ ਅਮਰਗੜ ਵਿਖੇ ਜਿਲਾ ਪੱਧਰੀ ਧਰਨਾ ਦਿੱਤਾ ਜਾ ਰਿਹਾ ਹੈ।

ਆਗੂਆਂ ਨੇ ਦੱਸਿਆ ਕਿ ਪਿੰਡ ਦੇ ਅਕਾਲੀ ਜੱਥੇਦਾਰ ਵੱਲੋਂ ਮੈਡੀਕਲ ਪ੍ਰੈਕਟੀਸ਼ਨਰ ਦੇ ਖਿਲਾਫ਼ ਕੀਤੀਆਂ ਵੱਖ-ਵੱਖ ਸ਼ਿਕਾਇਤਾਂ ਵਿੱਚ ਭਾਵੇਂ ਉਹ ਹਰ ਪਾਸਿਓ ਸਹੀ ਪਾਇਆ ਗਿਆ ਹੈ, ਪਰ ਸਿਆਸੀ ਦਬਾਅ ਹੋਣ ਕਾਰਨ ਸਿਹਤ ਵਿਭਾਗ ਲਗਾਤਾਰ ਉਸਨੂੰ ਉਸਦੇ ਕੰਮ ਵਾਲੀ ਦੁਕਾਨ ਛੱਡਣ ਲਈ ਮਜਬੂਰ ਕਰ ਰਿਹਾ ਹੈ, ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਹਲਕਾ ਵਿਧਾਇਕ ਅਤੇ ਸਿਹਤ ਵਿਭਾਗ ਦੇ ਅਧਿਕਾਰੀਆ ਨੂੰ ਮਿਲਿਆ ਜਾ ਚੁੱਕਾ ਹੈ, ਮੈਡੀਕਲ ਪ੍ਰੈਕਟੀਸ਼ਨਰ ਨੂੰ ਕੰਮਕਾਰ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *