ਮੈਕਸ ਹਸਪਤਾਲ ਨੇ ਲਾਂਚ ਕੀਤਾ ਐਡਵਾਂਸਡ ਟੈਕਨਾਲੋਜੀ ਅਤੇ ਫੁੱਲੀ ਕੰਪਿਊਟਰਆਈਜਡ ਆਈ ਕੇਅਰ ਸੈਂਟਰ

ss1

ਮੈਕਸ ਹਸਪਤਾਲ ਨੇ ਲਾਂਚ ਕੀਤਾ ਐਡਵਾਂਸਡ ਟੈਕਨਾਲੋਜੀ ਅਤੇ ਫੁੱਲੀ ਕੰਪਿਊਟਰਆਈਜਡ ਆਈ ਕੇਅਰ ਸੈਂਟਰ
ਅੱਠ ਮਾਹਿਰ ਡਾਕਟਰਾਂ ਦੀ ਟੀਮ ਦੇਖ-ਰੇਖ ਵਿੱਚ ਰਹੇਗੀ, ਅੱਖਾਂ ਦੀ ਹਰ ਸਮੱਸਿਆ ਦਾ ਹੱਲ : ਡਾ. ਕਸ਼ਿਸ਼ ਗੁਪਤਾ
ਮੈਕਸ ਜਲਦ ਹੀ ਸ਼ੁਰੂ ਕਰੇਗਾ ਆਈ ਬੈਂਕ : ਜੀ.ਐਮ. ਸੁਨੀਲ ਮਹਿਤਾ।

ਬਠਿੰਡਾ(ਪਰਵਿੰਦਰ ਜੀਤ ਸਿੰਘ): ਮੈਕਸ ਸੁਪਰਸਪੈਸਿਲਿਟੀ ਹਸਪਤਾਲ ਵੱਲੋਂ ਮਾਲਵਾ ਖੇਤਰ ਦੇ ਲੋਕਾਂ ਲਈ ਐਡਵਾਂਸਡ ਟੈਕਨਾਲੋਜੀ ਅਤੇ ਫੁੱਲੀ ਕੰਪਿਊਟਰਆਈਜ਼ਡ ਆਈ ਕੇਅਰ ਸੈਂਟਰ ਮੰਗਲਵਾਰ ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਤੇ ਏਕਮਜੋਤ ਆਈ. ਕੇਅਰ ਦੇ ਡਾਇਰੈਕਟਰ ਪ੍ਰਸਿੱਧ ਅੱਖਾਂ ਦੇ ਰੋਗਾਂ ਦੇ ਮਾਹਿਰ ਅਤੇ ਮੈਕਸ ਐਡਵਾਂਸਡ ਆਈ. ਕੇਅਰ ਸੈਂਟਰ ਦੇ ਡਾਇਰੈਕਟਰ ਡਾ. ਕਸ਼ਿਸ਼ ਗੁਪਤਾ ਨੇ ਦੱਸਿਆ ਕਿ ਮਾਲਵਾ ਖੇਤਰ ਦੇ ਲੋਕਾਂ ਨੂੰ ਐਡਵਾਂਸਡ ਆਈ. ਕੇਅਰ ਸੈਂਟਰ ਦੀ ਬੇਹੱਦ ਲੋੜ ਸੀ। ਇਹਨਾਂ ਲੋੜਾਂ ਨੂੰ ਸਮਝਦੇ ਹੋਏ ਮੈਕਸ ਹਸਪਤਾਲ ਨੇ ਮੈਕਸ ਐਡਵਾਂਸਡ ਆਈ.ਕੇਅਰ ਸੈਂਟਰ ਸਥਾਪਿਤ ਕੀਤਾ ਜੋੋ ਕਿ ਅੱਖਾਂ ਸਬੰਧੀ ਹੋਣ ਵਾਲੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਇੱਕ ਛੱਤ ਥੱਲੇ ਕਰੇਗਾ। ਇਸ ਮੌਕੇ ਡਾ. ਕਸ਼ਿਸ਼ ਨੇ ਦੱਸਿਆ ਕਿ ਮਰੀਜਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਓਪੀਡੀ ਅਤੇ ਆਪਰੇਸ਼ਨਾਂ ਦੀਆਂ ਫੀਸਾਂ ਵਿੱਚ ਕੋਈ ਬਦਲਾਵ ਨਹੀਂ ਕੀਤਾ ਗਿਆ ਜਿਸ ਵਿੱਚ ਐਨਕਾਂ ਨੂੰ ਉਤਾਰਨ ਲਈ ਕਸਟਮਾਈਜ਼ਡ ਲੇਸਿਕ ਲੇਜ਼ਰ ਸਰਜਰੀ, ਦਰਦ ਰਹਿਤ (ਬਿਨਾਂ ਟੀਕਾਕਰਨ), ਮਾਈਕਰੋ ਇਨਸੀਜ਼ਨ ਕੈਟ੍ਰਰੈਕਟ (ਐਮ.ਆਈ.ਸੀ.ਐਸ.)ਡਾ. ਕਸ਼ਿਸ਼ ਗੁਪਤਾ ਅਤੇ ਡਾ. ਪਾਰੁਲ ਗੁਪਤਾ ਅਤੇ ਡਾ. ਸਾਕਸ਼ੀ ਕਪਿਲਾ ਦੁਆਰਾ ਕੀਤੀ ਜਾਵੇਗੀ, ਨਾਲ ਹੀ ਸ਼ੂਗਰ ਦੇ ਮਰੀਜਾਂ ਲਈ ਅੱਖਾਂ ਦੇ ਰੋਗਾਂ ਦਾ ਰੈਟੀਨਲ ਰੇਜ਼ਰ ਇਲਾਜ, ਹਰ ਉਮਰ ਨਾਲ ਸਬੰਧਿਤ ਅਸਮਾਨਤਾ, ਰੈਟੀਨਲ ਡਿਟੈਚਮੈਂਟ ਸਰਜ਼ਰੀ ਅਤੇ ਐਡਵਾਂਸਡ ਵਿਟਰੋਰੈਟੀਨਲ ਸਰਜ਼ਰੀ ਡਾ. ਅੰਕੁਰ ਗੁਪਤਾ ਵੱਲੋਂ ਕੀਤੀ ਜਾਵੇਗੀ। ਉਨ੍ਹਾਂਦੱਸਿਆ ਕਿ ਇਸ ਐਡਵਾਂਸਡ ਆਈ ਕੇਅਰ ਸੈਂਟਰ ਵਿੱਚ ਪਹਿਲਾ ਕਾਲਾ ਮੋਤੀਆ ਸਪੈਸਿਲਿਸਟ ਡਾ. ਡੇਜੀ ਪਠਾਨੀਆਂ, ਬੱਚਿਆਂ ਦੀਆਂ ਅੱਖਾਂ ਦੇ ਰੋਗਾਂ ਅਤੇ ਸਕਵੰਟ ਮਾਹਿਰ ਡਾ. ਅਮਿਤ ਗੁਪਤਾ (ਐਲ.ਬੀ.ਪੀ.ਈ.ਆਈ ਹੈਦਰਾਬਾਦ) ਵੀ ਆਪਣੀਆਂ ਸੇਵਾਵਾਂ ਦੇਣਗੇ। ਨਰਾਇਣ ਨੇਤਰਾਲਿਆ ਬੈਗਲੌਰ ਤੋਂ ਮਾਨਤਾ ਪ੍ਰਾਪਤ ਡਾ. ਗੁਰਜੀਤ ਸਿੰਘ ਅਤਿ ਆਧੁਨਿਕ ਤਕਨੀਕ ਨਾਲ ਕੋਰਨੀਅਲ ਸਰਜ਼ਰੀ ਕਰਕੇ ਆਪਣੀਆਂ ਸੇਵਾਵਾਂ ਇਲਾਕੇ ਨੂੰ ਪ੍ਰਦਾਨ ਕਰਨਗੇ। ਡਾ. ਕਸ਼ਿਸ਼ ਨੇ ਗੱਲ-ਬਾਤ ਦੌਰਾਨ ਦੱਸਿਆ ਕਿ ਉਕਤ ਸੈਂਟਰ ਵਿੱਚ ਵੱਖ ਵੱਖ ਅੱਖਾਂ ਦੀਆਂ ਬਿਮਾਰੀਆਂ ਦੇ ਅੱਠ ਮਾਹਿਰ ਡਾਕਟਰਾਂ ਦੀ ਟੀਮ ਮਰੀਜਾਂ ਦੀਆਂ ਅੱਖਾਂ ਦੀ ਦੇਖ-ਭਾਲ ਕਰੇਗੀ ਜਿਸ ਵਿੱਚ ਫੇਂਟੋ ਲੇਸਿਕ ਬਲੇਡ ਫ੍ਰੀ ਸਰਜ.ਰੀ ਅਤੇ ਲੇਸਿਕ ਸਰਜ਼ਰੀ, ਫੇਂਟੋ ਕੈਟ੍ਰਰੈਕਟ ਸਰਜਰੀ, ਮਾਕਰੋ-ਇਨਸ਼ੈਸ਼ਨ ਕੈਟ੍ਰਰੈਕਟ ਸਰਜਰੀ (ਐਮ.ਆਈ.ਸੀ.ਐਸ) ਮੋਸਟ ਐਡਵਾਂਸਡ ਬਲੇਟਲੈਸ, ਕੰਪਲੀਟ ਡਾਈਬਟੀਕ ਆਈ.ਕੇਅਰ, ਰੇਟਿਨਾ ਲੇਜ਼ਰ, ਉਮਰ ਸਬੰਧੀ ਮੈਕਿਊਲਰ ਡੀਏਨਿਰੇਸ਼ਨ, ਰੇਟੀਨਾ ਇੰਨਫੈਕਸ਼ਨਜ, ਰੇਟਿਨਾ ਡਿਟੈਚਮੈਂਟ ਸਰਜਰੀ, ਐਡਵਾਂਸਡ ਵਿਟੋਰੋਰੇਟੀਅਨ ਸਰਜਰੀ, ਗੁਲੋਕੋਮਾ ਮੈਨੇਜਮੈਂਟ, ਪੈਡਿਟ੍ਰਿਕ ਆਪਥੋਮਾਲਜੀ (ਬੱਚਿਆਂ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ) ਸਕਵੰਟ ਸਰਜਰੀ, ਨਿਊਰੋ ਆਪਥੋਮਾਲਜੀ, ਆਈ ਪਲਾਸਟਿਕ ਸਰਜਰੀ ਦੇ ਨਾਲ-ਨਾਲ ਅੱਖਾਂ ਅਤੇ ਚਿਹਰੇ ਦੀ ਸੁੰਦਰਤਾ (ਫੇਸ਼ੀਅਲ ਆਸਥੈਟਿਕਸ) ਦੀਆਂ ਸੁਵਿਧਾਵਾਂ ਵੀ ਖਾਸ ਤੌਰ ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਡਾ. ਕਸ਼ਿਸ਼ ਗੁਪਤਾ ਦੀ ਦੇਖ-ਰੇਖ ਵਿੱਚ ਮੈਕਸ ਹਸਪਤਾਲ ਦੇ ਆਈ. ਕੇਅਰ ਸੈਂਟਰ ਵਿੱਚ ਅੱਖਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ ਅੱਠ ਡਾਕਟਰ ਕੰਮ ਕਰਨਗੇ ਜਿਸ ਵਿੱਚ ਡਾ. ਪਾਰੁਲ ਗੁਪਤਾ, ਡਾ. ਸਾਕਸ਼ੀ, ਡਾ. ਬਲਵੀਰ ਖਾਨ, ਡਾ. ਡੇਜੀ. ਪਠਾਨੀਆਂ, ਡਾ. ਅੰਕੁਰ ਗੁਪਤਾ, ਡਾ. ਗੁਰਜੀਤ ਸਿੰਘ, ਡਾ. ਅਮਿਤ ਗੁਪਤਾ, ਡਾ. ਮੁਕਤੀ ਪਾਂਡੇ ਆਦਿ ਆਪਣੀਆਂ ਸੇਵਾਵਾਂ ਦੇਣਗੇ। ਇਸ ਮੌਕੇ ਡਾ. ਕਸ਼ਿਸ਼ ਨੇ ਦੱਸਿਆ ਕਿ ਮੈਕਸ ਹਸਪਤਾਲ ਦਾ ਐਡਵਾਂਸਡ ਆਈ.ਕੇਅਰ ਸੈਂਟਰ ਇਕਲੌਤਾ ਐਨ.ਏ.ਬੀ.ਐਚ. ਮਾਨਤਾ ਪ੍ਰਾਪਤ ਸੈਂਟਰ ਹੈ। ਜਿਸਦਾ ਮਕਸਦ ਆਪਣੇ ਉੱਚ-ਕੋਟੀ ਤੇ ਸੀਮਿਤ ਖਰਚੇ ਵਿੱਚ ਮਰੀਜਾਂ ਨੂੰ ਵਧੀਆ ਇਲਾਜ ਨਾਲ ਹਰ ਇੱਕ ਮਰੀਜ ਨੂੰ ਬੇਹਤਰੀਨ ਨਜ਼ਰ ਪ੍ਰਦਾਨ ਕਰਨਾ ਹੈ। ਖਾਸ ਤੌਰ ਤੇ ਮੌਜੂਦ ਰਹੇ ਮੈਕਸ ਹਸਪਤਾਲ ਦੇ ਜੀ.ਐਮ. ਆਪ੍ਰੇਸ਼ਨ ਸੁਨੀਲ ਮਹਿਤਾ ਨੇ ਦੱਸਿਆ ਕਿ ਏਕਜੋਤ ਗਰੁੱਪ ਦੇ ਤਹਿਤ ਸਰਬੱਤ ਦਾ ਭਲਾ ਟਰੱਸਟ ਰਾਹੀਂ ਆਰਥਿਕ ਤੌਰ ਤੇ ਕੰਮਜੋਰ ਤੇ ਜਰੂਰਤਮੰਦ ਮਰੀਜਾਂ ਲਈ ਹਰ ਮਹੀਨੇ 30 ਤੋਂ 40 ਮੋਤੀਆਬਿੰਦ ਦੇ ਮੁਫਤ ਆਪ੍ਰੇਸ਼ਨ ਕੀਤੇ ਜਾਣਗੇ। ਇਸ ਤੋਂ ਇਲਾਵਾ ਮਰੀਜ ਸਾਰੀਆਂ ਸਰਕਾਰੀ ਸਕੀਮਾਂ, ਟੀ.ਪੀ.ਏ. ਅਤੇ ਬੀਮਾਂ ਕੰਪਨੀ ਦੇ ਤਹਿਤ ਕੈਸ਼ਲੈਸ ਸੁਵਿਧਾਵਾਂ ਦਾ ਫਾਇਦਾ ਲੈ ਸਕਣਗੇ। ਜੀ.ਐਮ.ਮਹਿਤਾ ਨੇ ਦੱਸਿਆ ਕਿ ਮੈਕਸ ਜਲਦ ਹੀ ਆਈ ਬੈਂਕ ਅਤੇ ਕਾਰਨੀਆ ਟਰਾਂਸਪਲਾਂਟ ਆਪ੍ਰੇਸ਼ਨ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ ਜਿਸ ਵਿੱਚ ਮਰੀਜਾਂ ਨੂੰ ਅੰਨ੍ਹੇਪਨ ਦਾ ਇਲਾਜ ਕਰਵਾਉਂਣ ਲਈ ਦੂਰ-ਦਰਾਡੇ ਜਾਣ ਦੀ ਲੋੜ ਨਹੀਂ ਪਵੇਗੀ। ਇਸ ਮੌਕੇ ਉਹਨਾਂ ਨੇ ਡਾ.ਕਸ਼ਿਸ਼ ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *