”ਮੇਰੇ ਵਿਰਸ਼ੇ ਦੇ ਵਾਰਸ਼ੋ ਸੰਭਾਲੋ ਮੈਨੂੰ ਮੈ ‘ਚੁੱਘੇ-ਖੁਰਦ’ ਦੀ ਸੱਥ ਬੋਲਦੀ ਐਂ…….”

ss1

”ਮੇਰੇ ਵਿਰਸ਼ੇ ਦੇ ਵਾਰਸ਼ੋ ਸੰਭਾਲੋ ਮੈਨੂੰ ਮੈ ‘ਚੁੱਘੇ-ਖੁਰਦ’ ਦੀ ਸੱਥ ਬੋਲਦੀ ਐਂ…….”

 ਕਈ ਦਿਨ ਪਹਿਲਾਂ ਟੀ.ਵੀ’ ‘ਤੇ ਇੱਕ ਗੀਤ ਚੱਲ ਰਿਹਾ ਸੀ, ਜਿਸ ਵਿੱਚ ਨਾਲੋ ਨਾਲ ਕਿਸੇ ਪਿੰਡ ਵਿਚਲੀਆਂ ਉੱਚੀਆਂ ਉੱਚੀਆਂ ਦਿਉ ਕੱਦ ਬਹੁਤ ਹੀ ਪੂਬਸੂਰਤ ਮਹਿਲਨੁਮਾ ਕੋਠੀਆਂ ਵਿਖਾਈਆਂ ਜਾਂ ਰਹੀਆਂ ਸਨ। ਇਹ ਸਾਰਾ ਕੁੱਝ੍ਹ ਵੇਖ ਸੁਣ ਕੇ ਮੈ ਆਪਣੇ ਪਿੰਡ ਚੁੱਘੇ-ਖੁਰਦ (ਜਿਲ੍ਹਾ ਬਠਿੰਡਾ) ਦੇ ਸੁਪਨਿਆਂ ਵਿੱਚ ਜਿਵੇਂਂ ਗੁਆਚ ਗਿਆ ਸੀ। ਮੇਰੇ ਜ਼ਿਹਨ ਵਿੱਚ ਜਿਵੇਂ ਬਚਪਨ ਦੀਆਂ ਅਨੇਕਾਂ ਯਾਦਾਂ ਘੁੰਮ ਰਹੀਆਂ ਸਨ। ਖੈਰ ਹੁਣ ਮੈ’ ਬਠਿੰਡੇ ਰਿਹਾਇਸ਼ ਹੋਣ ਕਰਕੇ ਪਿੰਡ ਕਦੇ ਤਿੰਨੀ ਚੌਹਂ ਮਹੀਨੀ ਗੇੜਾ ਮਾਰਦਾ ਹਾਂ ਤਾਂ ਮੈਂ’ ਹੋਰ ਕਿਤੇ ਜਾਵਾਂ ਭਾਵੇਂ ਨਾ ਜਾਵਾਂਂ …ਪਰ ਪਿੰਡ ਦੀ ਸੱਥ ਕੋਲ ਦੀ ਜਰੂਰ ਲੰਘਦਾ ਹਾਂ ਅਤੇ ਆਪਣੇ ਪਿੰਡ ਦੇ ਸਿਵਿਆਂ ਦੇ ਗੇਟ ਮੂਹਰੇ ਆਪਣੇ ਹੱਥੀ ਲਾਏ ਤੇ ਹੁਣ ਪੂਰਾ ਘਣਛਾਵਾਂ ਰੁੱਖ ਬਣ ਚੁੱਕੇ ਬੋਹੜ ਕੋਲੇ ਵੀ ਜਰੂਰ ਜਾਂਦਾ ਹਾਂ।
ਕੁੱਝ੍ਹ ਦਿਨ ਪਹਿਲਾਂ ਜਦੋਂ ਮੈ ਐਤਕੀ ਪਿੰਡ ਗਿਆ ਤਾਂ ਮੇਰੇ ਪਿੰਡ ਦੀ ਸੱਥ ਮੈਨੂੰ ਉਦਾਸ ਉਦਾਸ ਹੀ ਨਹੀਂ ਲੱਗੀ ਸਗੋਂ ਵਿਰਲਾਪ ਕਰਦੀ ਲੱਗੀ ਜਿਵੇਂ ਉਹ ਦੁਹਾਈਆਂ ਬਹੁੜੀਆਂ ਘੱਤ ਰਹੀ ਹੋਵੇ ਤੇ ਰੋਣਹਾਰੀ ਹੋ ਕੇ ਆਖ ਰਹੀ ਹੋਵੇ ……… ”ਰੱਖ ਲੋ ਵੇ ਮੈਨੂੰ ………. ਮੇਰੇ ਵਿਰਸ਼ੇ ਦੇ ਵਾਰਸੋੋ ਮੇਰੇ ਪੁੱਤਰੋ ਧੀਓ …. ਪਿੰਡ ਵਾਸ਼ੀਓ ….. ਮੇਰੇ ਆਪਣਿਉਂ, ….. ਵੇ ਐਨਾਂ ਵੀ ਕਾਹਤੋਂ ਮੋਹ ਤੋੜ ਬਣਕੇ ਵੇ ਤੁਸੀ.. ਆਹ ਗੁਰਦੇਵ ਸਿਉਂ ਕਿਆਂ ਆਲੇ ਪਾਸੇ ਅੰਨੀਉਂ ਤਾਂ ਮੇਰੀ ਸਾਰੀ ਕੰਧ ਵੀ ਡਿੱਗੂੰ ਡਿੱਗੂੰ ਕਰੀ ਜਾਂਦੀ ਐ….. ਹਾੜਾ।……. ਸੁੱਖ ਹੋਵੇ…. ਕਿਤੇ ਐਤਕੀ ਮੀਹਂ ਵੇਲੇ ਈ ਕੋਈ ਮਾੜੀ ਘੜੀ ਨਾ ਵਰਤ ਜਾਵੇ …. ਕਿਤੇ ਮੈ ਸਾਰੀ ਦੀ ਸਾਰੀ ਧੱੜਮ ਦੇਣੇਂ …..” ਸੱਚ ਤਾਂ ਇਹ ਹੈ ਕਿ ਮੇਰੇ ਪਿੰਡ ਦੀ ਸੱਥ ਜੋ ਪੁਰਾਤਨ ਕਾਲ ਦੀ ਭਵਨ ਨਿਰਮਾਣ ਕਲਾ ਦਾ ਨਮੂਨਾ, ਮੇਰੇ ਪਿੰਡ ਦੀ ਵਿਰਾਸ਼ਤੀ-ਸ਼ਾਨ, ਵਿਰਾਸ਼ਤੀ-ਨਿਸ਼ਨੀ ਹੋਰ ਪਤਾ ਨੀ ਕੀ ਕੀ …? ਮੇਰੇ ਪਿੰਡ ਦਾ ਸਮਾਜਿਕ, ਸੱਭਿਆਚਾਰਕ, ਇਤਿਹਾਸਕ ਇਤਿਹਾਸ ਆਪਣੀ ਬੁੱਕਲ ਵਿੱਚ ਹੀ ਨਹੀ ਸਗੋਂ ਰੋਮ ਰੋਮ ‘ਚ ਸਮੋਈ ਬੈਠੀ ਹੈ। ਮੈਨੂ ਯਾਦ ਆਉਦਾ ਹੈ ਜਦੋ ਅਸੀਂ ਛੋਟੇ ਹੁੰਦੇ ਸੀ ਉਦੋਂ ਪਿੰਡ’ਚ ਕਿਸੇ ਕਿਸੇ ਕੁੜੀ ਦਾ ਵਿਆਹ ਹੁੰਦਾ ਤਾਂ ਜੰਨ ਦਾ ਉਤਾਰਾ ਇਸੇ ਸੱਥ ਵਿੱਚ ਹੁੰਦਾ ਸੀ। ਕੱਢ੍ਹੇ ਸਿਰਹਾਣੇ, ਮੋਰ ਮੋਰਨੀਆਂ, ਫੁੱਲਾਂ- ਤੋਤਿਆਂ ਵਾਲੇ, ਇਸੇ ਤਰ੍ਹਾਂ ਗਦੈਲਿਆਂ ਉੱਪਰ ਵਿਛੀਆਂ ਸੋਹਣੇ-2 ਰੰਗਾਂ ਦੀ ਭਾਅ ਮਾਰਦੀਆਂ ……. ਦਰਅਸ਼ਲ ਰੰਗਾਂ ਦੀ ਕਲਾਮਈ ਛਹਿਬਰ ਲਾਉਂਦੀਆਂ …. ਹੱਥੀ ਕੱਢ੍ਹੀਆਂ ਚਾਦਰਾਂ ਵਿਛੀਆਂ ਹੁੰਦੀਆਂ । ਪਾਲੋ ਪਾਲ ਡਾਹੇ ਮੰਜਿਆਂ ‘ਤੇ ਅਜਿਹੀ ਰੰਗੀਨੀ (ਰੰਗਾਂ ਦੀ ਛਹਿਬਰ) ਹਰ ਕਿਸੇ ਦਾ ਜੀਅ ਮੋਹ ਲੈਦੀ ਸੀ । ਰੰਗ ਬਰੰਗੀਆਂ ਪੱਗਾਂ, ਕੁੜਦਤਿਆਂ-ਚਾਦਰਿਆਂ ਅਤੇ ਕੰਠਿਆਂ ਵਾਲੇ ਜਾਨੀਆਂ ਦੀ ਟੌਹਰ ਤਾਂ ਹੋਰ ਵੀ ਕਮਾਲ ਦੀ ਹੁੰਦੀ ਸੀ।
ਪਿੰਡ’ ‘ਚ ਜੇਕਰ ਕੋਈ ਵੱਡਾ ਇਕੱਠ ਹੋਣਾ ਪੰਚਾਇਤ ਦਾ ਜਾਂ ਜਦੋ ਕੋਈ ਸਰਕਾਰੀ ਅਫਸਰ ਆਉਦਾ ਤਾਂ ਇਸੇ ਸੱਥ ਵਿੱਚ ਹੁੰਦਾ,.. ਮੇਰਾ ਬਾਪੂ (ਸਵ. ਆਤਮਾ ਸਿੰਘ) ਪਿੰਡ ਦਾ ਚੌਕੀਦਾਰ ਸੀ ,ਉਸ ਤੋਂ ਪਹਿਲਾਂ ਮੇਰੇ ਦਾਦਾ ਜੀ ਪਿੰਡ ਦੇ ਚੌਂਕੀਦਾਰ ਸਨ। ਕਹਿਣ ਤੋ ਭਾਵ ਮੇਰੀਆਂ ਯਾਦਾਂ ‘ਚ ਪਿੰਡ ਦੀ ਸੱਥ ਇਸ ਕਰਕੇ ਵੀ ਵੱਸੀ ਹੋਈ ਹੈ ਕਿ ਮੈਂ ਜਦੋ ਵੀ ਅਜਿਹਾ ਇਕੱਠ ਹੁੰਦਾ ਤਾਂ ਜਰੂਰ ਘਰੋ ਮਥਕੇ ਇੱਕ ਗੇੜਾ ਸੱਥ ਵੰਨੀ ਜਰੂਰ ਲਾ ਕੇ ਆਉਂਦਾ ।
ਰਹੀ ਗੱਲ ਸੱਥ ਦੀ ਡਿੱਗੂੰ ਡਿੱਗੂੰ ਕਰਦੀ ਹਾਲਤ ਦੀ ਇਹ ਪਿਛਲੇ ਕਈ ਸਾਲਾਂ ਤੋ ਜਿਉ ਦੀ ਤਿਂਉ ਬਣੀ ਹੋਈ ਐ। ਮੈ ਇਸ ਬਾਬਤ ਪਿੰਡ ਦੇ ਕਈ ਜਣਿਆਂ ਨਾਲ ਗੱਲਬਾਤ ਵੀ ਕਰੀ ਤਾਂ ਮੈਨੂੰ ਜੋ ਜਾਣਕਾਰੀ ਹਾਸਲ ਹੋਈ, ਉਹਦਾ ਸੰਖੇਪ ਸਾਰ ਇਉਂ ਸੀ ..” ਪਤਾ ਤਾਂ ਹੁਣ ਸਭ ਨੂੰ ਐ.. ਸੱਥ ਦੀ ਜਿਹੜੀ ਹੁਣ ਤਰਸਯੋਗ ਹਾਲਤ ਐ…. ਜਦੋ ਪਿੰਡ ‘ਚ ਕੋਈ ਪੁਰਾਣਾ ਰਿਸਂਤੇਦਾਰ ਚਾਹੇ ਉਹ ਕਿਸੇ ਦੇ ਘਰ ਵੀ ਆਵੇ… ਗੱਲਾਂ ਤਾਂ ਉਦੋ ਵੀ ਘਰ-ਘਰ ਤੁਰਦੀਐ …ਪਰ ਇਹਦੀ ਸੰਭਾਲ ਜਾਂ ਫੇਰ ਮੁਰੰਮਤ ਕਰਾਉਣ ਦਾ ਉੱਤਾ ਕੋਈ ਨੀ ਕਰਦਾ … ਇੱਕ ਗੱਲ ਹੋਰ ਕਮਾਲ ਦੀ ਸਾਹਮਣੇ ਆਈ, ਉਹ ਸੀ ਕਿ ਹੁਣ ਸਭ ਤੋ ਵੱਡੇ ਦੁੱਖ ਦੀ ਗੱਲ ਤਾਂ ਇਹ ਕਿ ਪਿੰਡ’ਚ ਕੋਈ ਇੱਕ-ਅੱਧ੍ਹੇ ਨੂੰ ਛੱਡ ਕੇ ਕੋਈ ਵਡੇਰੀ ਉਮਰ ਦਾ ਬਜੁਰਗ ਵੀ ਨਹੀ ਰਿਹਾ … ਸਭ ਚੱਲਗੇ ਆਪੋ ਆਪਣੀ ਵਾਰੀ …. ਸੱਥ ਵਿਚਾਰੀ ਦੀ ਸਾਰ ਕੋਈ ਹੋਰ ਲਵੇ ਤਾਂ ਕੌਣ ਲਵੇ ….? ਰਹੀ ਗੱਲ ਨਵੀਂ-ਪੀੜ੍ਹੀ ਦੀ ਉਨ੍ਹਾਂ ਵਿੱਚੋ ਗੱਲਾਂ ਤਾਂ ਕਈ ਕਰਦੇ ਸੁਣੇ ਐ… ਪਰ ਉੱਪਰਾਲਾ ਕਰਨ’ਚ ਅਜੇ ਕੋਈ ਸਕੀਮ ਬਣਦੀ ਨੀ ਦੀਹਂਦੀ… ਨਾ ਈ ਕਿਸੇ ਸਰਕਾਰੀ ਮਹਿਕਮੇ ਨੇ ਜਾਂ ਕਿਸੇ ਅਫਸਰ ਨੇ ਅਜਿਹੀਆਂ ਪੇਂਡੂ-ਖੇਤਰਾਂ ਦੀਆਂ ਵਿਰਾਸਤੀ ਨਿਸਾਨੀਆਂ ਸੰਭਾਲਣ ਦੀ ਕੋਈ ਸਕੀਮ ਜਾਂ ਯੋਜਨਾ ਬਣਾਈ ਐ…. ਕਿਸੇ ਪੜ੍ਹੇ ਲਿਖੇ ਨੇ ਇਹ ਵੀ ਆਖਿਆ … ਹੁਣ ਆਲੀ ਸਰਕਾਰ ਦਾ ਮੰਤਰੀ ‘ਸਿੱਧੂ’ਠੋਕੋ ਤਾੜੀ ਵਾਲਾ …. ਜਿਹੜਾ ਟੈਲੀਵੀਜਨ ਦੇ ਪ੍ਰੋਗਰਾਮਾਂ ‘ਚ ਬਾਹੁਤ ਆਉਦੈ … ਪੰਜਾਬ ਦੀ ਸੰਭਿਆਚਾਰਕ ਨੀਤੀ ਬਣਾਉਣ/ਘੜਨ ਦੀਆਂ ਗੱਲਾਂ ਵੀ ਉਹ ਬਹੁਤ ਕਰਦੈ…ਉਹਨੇ ਪੰਜਾਬ ਦੇ ਇਤਿਹਾਸ, ਸਾਹਿਤ, ਵਿਰਸੇ ਅਤੇ ਸੱਭਿਆਚਾਰ ਤੋਂ ਇਲਾਵਾ ਪੰਜਾਬ ਦੀਆਂ ਹੋਰਨਾਂ ਸੂਖਮ ਕਲਾਵਾਂ ਚਾਹੇ ਉਹ ਕਾਰਜ ਖੇਤਰ ਨਾਲ ਜੁੜੀਆਂ ਹੋਣ (ਭਾਵ ਕੰਮ ਨਾਲ ਜੁੜੀਆਂ ਹੋਣ) ਭਾਵੇਂ ਵਸਤੂ ਖੇਤਰ ਨਾਲ ਜੁੜੀਆਂ ਹੋਣ(ਭਾਵ ਕਲਾਤਮਿਕ ਵਸਤਾਂ ਨਾਲ ਜੁੜੀਆਂ ਹੋਣ ),… ਗੱਲ ਕੀ? ਭਾਵੇਂਂ ਪੰਜਾਬ ਦੀ ਕੋਈ ਵੀ ਸੂਖਮ-ਕਲਾ ਹੋਵੇ, ਉਹਨੇ ਅਜਿਹੇ ਖੇਤਰਾਂ ਨਾਲ ਜੁੜੇ ਲੋਕਾਂ ਦੀਆਂ ਕਈ ਕਮੇਟੀਆਂ ਵੀ ਬਣਾਈਆਂ ਹਨ… ਚੱਲੋ ਖੈਰ ਭਾਈ ਕੋਈ ਅਹੇਜਾ ਕਿਸੇ ‘ਸਲੱਗ ਮਾਂ ਦਾ ਪੱਤ’ ਆਪਣੇ ਪਿੰਡ ਦੀ ਸੱਥ ਕੀ…..? ਭਾਵੇਂ ਸਾਰੇ ਪੰਜਾਬ ਦੀਆਂ ਅਮੀਰ ਵਿਰਸੇ ਨਾਲ ਜੁੜੀਆਂ ਅਨਮੋਲ ਵਿਰਾਸਤੀ ਨਿਸ਼ਾਨਿਆਂ ਨੂੰ ਸਾਂਭ ਕੇ ……. ਪੁੰਨ ਦਾਕਾਰਜ ਕਰਕੇ ਜਸ ਖੱਟ ਲੇ …. ਨਹੀ ਫੇਰ ਜਿਹੜੀ ਹੋਣੀ ਵਾਪਰਨੀ ਐ …. ਇਹ ਤਾਂ ਆਉਣ ਵਾਲਾ ਸਮਾਂ ਈ ਦੱਸੂ…. ਆਖੀਰ’ਚ ਅਫਸੋਸ ,…. ਦਰਅਸ਼ਲ ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਉਹ ਘੜੀ …. ਉਹ ਚੰਦਰੀ ਘੜੀ ਤਾਂ ਨਾਂ ਈ ਆਵੇ ਜਦੋਂਂ ਸਾਡੇ ਪੰਜਾਬ ….. ਰੰਗਲੇ ਪੰਜਾਬ ਵਿਚਲੀਆਂ ਅਣਮੋਲਵਿਰਾਸ਼ਤੀ ਨਿਸ਼ਾਨੀਆਂ ਸਾਡੇ ਸਭ ਦੇ ਵੇਹਦਿਆਂ -2 ਰੇਤੇ ਦੀ ਮੁੱਠ ਵਾਂਗੂੰ ਸਾਡੇ ਆਪਣੇ ਹੱਥਾ ਵਿੱਚੋ ਕਿਰ ਜਾਂਣ…. ਸੱਚ ਤਾਂ ਇਹ ਹੈ ਕਿ ਫੇਰ ਤਾਂ ਅਸੀ ਕਿਸੇ ਨੂੰ ਇਸ ਸਭ ਕਾਸ਼ੇ ਦਾ ਦੋਸ਼ ਦੇਣ ਜੋਗੀ ਹਾਲਤ’ ‘ਚ ਵੀ ਨਹੀ ਹੋਵਾਂਗੇ…. ਸਿਆਣਿਆਂ ਦਾ ਕਿਹਾ ਤੇ ਔਲੇ ਦਾ ਖਾਧ੍ਹਾ ਬਾਅਦ ਵਿੱਚ ਪਤਾ ਲੱਗਦੈ … ਇਸ ਲੋਕ ਕਹਾਵਤ ਵਿੱਚ ਛੁਪੇ ਲੋਕ ਤੱਥ ਵਿੱਚ ਛੁਪੀ ਰਮਜ਼ ਨੂੰ ਸਮਝ੍ਹਣਾ ਸਾਡੇ ਸਭ ਪੰਜਾਬੀਆਂ ਲਈ ਬੇਹੱਦ ਜਰੂਰੀ ਹੈ………”ਕੀ ਦੋਸ਼ ਘੜੀ ਨੂੰ ਦੇਣਾ ਏਵਂ ਹੋਣੀ ਸੀ…? ‘ਇਸ ਵਾਕ ਵਿੱਚਲੀ ਰਮਜ਼ ਨੂੰ ਵੀ ਸਮਝ੍ਹਣ ਦੀ ਲੋੜ ਹੈ।
ਆਓ, ਅਸੀ ਸਭ ਪੰਜਾਬੀ ਰਲ-ਮਿਲਕੇ ਘੱਟੋ-ਘੱਟ ਸ਼ੁਭ-ਕਾਰਜਾਂ ਲਈ ਸੰਭਲੀਏ ਅਤੇ ਖਬਰਦਾਰ ਹੋਈਏ….. ਮੇਰੇ ਪਿੰਡ ਦੀ ਡਿੱਗੂੰ ਡਿੱਗੂੰ ਕਰਦੀ ਸੱਥ ਵੀ ਤਾਂ ਸਇਦ ਅਜਿਹਾ ਹੀ ਕੁੱਝ੍ਹ ਕਹਿ ਰਹੀ ਐ……।……….. ਆਮੀਨ।

ਲਾਲ ਚੰਦ ਸਿੰਘ
ਪਿੰਡ – ਚੁੱਘੇ-ਖੁਰਦ
ਡਾਕਖਾਨਾ- ਬਹਿਮਣ-ਦਿਵਾਨਾ
ਜਿਲ੍ਹਾ- ਬਠਿੰਡਾ।
ਮੋਬਾ- 75894274620000

Share Button

Leave a Reply

Your email address will not be published. Required fields are marked *