ਮੁੱਲਾਂਪੁਰ ਸ਼ਹਿਰ ਦੇ ਵਿਕਾਸ ਲਈ ਇਆਲੀ ਨੇ 2 ਕਰੋੜ ਦਾ ਚੈੱਕ ਦਿੱਤਾ

ss1

ਮੁੱਲਾਂਪੁਰ ਸ਼ਹਿਰ ਦੇ ਵਿਕਾਸ ਲਈ ਇਆਲੀ ਨੇ 2 ਕਰੋੜ ਦਾ ਚੈੱਕ ਦਿੱਤਾ
ਮੁੱਲਾਂਪੁਰ ਸ਼ਹਿਰ ਦੀ ਨੁਹਾਰ ਬਦਲਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ : ਇਆਲੀ

ਮੁੱਲਾਂਪੁਰ ਦਾਖਾ, 17 ਦਸੰਬਰ (ਮਲਕੀਤ ਸਿੰਘ) ਮੁੱਲਾਂਪੁਰ ਸ਼ਹਿਰ ਦੀ ਨੁਹਾਰ ਬਦਲਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਸ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾਂ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮੁੱਲਾਂਪੁਰ ਸ਼ਹਿਰ ਦੇ ਵਿਕਾਸ ਲਈ ਦੋ ਕਰੋੜ ਦੀ ਗਾਂਟ ਦਾ ਚੈੱਕ ਨਗਰ ਕੌਂਸਲ ਪ੍ਰਧਾਨ ਅਮਿਤ ਕੁਮਾਰ ਹਨੀ ਦੇਣ ਮੌਕੇ ਕੀਤਾ। ਉਨਾਂ ਆਖਿਆ ਕਿ 1 ਕਰੋੜ 13 ਲੱਖ ਰੁਪਏ ਨਾਲ ਸ਼ਹਿਰ ਦੇ ਵਾਰਡਾਂ ਦੀਆਂ ਅੰਦਰੂਨੀ ਗਲੀਆਂ ‘ਤੇ ਲੁੱਕ ਪਵਾਈ ਜਾਵੇਗੀ ਅਤੇ 87 ਲੱਖ ਰੁਪਏ ਨਾਲ ਸ਼ਹਿਰ ਦੀਆਂ ਗਲੀਆਂ ‘ਤੇ ਇੰਟਰਲਾਕ ਟਾਈਲਾਂ ਲਗਾਈਆਂ ਜਾਣਗੀ, ਜਦਕਿ ਇਸ ਤੋਂ ਪਹਿਲਾਂ 13 ਕਰੋੜ ਦੀ ਲਾਗਤ ਨਾਲ ਸੀਵਰੇਜ਼ ਵਾਟਰ ਟਰੀਟਮੈਂਟ ਪਲਾਟ ਅਤੇ 24 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਅਨਾਜ ਮੰਡੀ, ਲੋੜਵੰਦ ਪਰਵਾਰਾਂ ਦੀ ਵਰਤੋਂ ਲਈ ਅੰਬੇਦਕਰ ਭਵਨ, ਸਬ ਤਹਿਸੀਲ ਮੁੱਲਾਂਪੁਰ ਨਿਰਮਾਣ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਅਮਿਤ ਕੁਮਾਰ ਹਨੀ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਆਦਿ ਨੇ ਵਿਧਾਇਕ ਇਆਲੀ ਦਾ ਧੰਨਵਾਦ ਕੀਤਾ। ਇਸ ਸਮੇਂ ਕੌਂਸਲਰ ਮਦਨ ਲਾਲ ਗੋਸ਼ਾ, ਕੌਂਸਲਰ ਸਜਨ ਕੁਮਾਰ ਬਾਂਸਲ, ਕੌਂਸਲਰ ਬਲਵੀਰ ਚੰਦ ਬੀਰਾ, ਕੌਂਸਲਰ ਪ੍ਰਿਤਪਾਲ ਸਿੰਘ, ਕੌਂਸਲਰ ਸੰਜੀਵ ਢੰਡ, ਕੌਂਸਲਰ ਬਲਜੀਤ ਸਿੰਘ ਰਤਨ, ਕੌਂਸਲਰ ਅੰਬੂ ਰਾਮ ਮੁਸਾਲ, ਸ਼ੁਸੀਲ ਕੁਮਾਰ ਵਿੱਕੀ, ਬਲਦੇਵ ਕ੍ਰਿਸ਼ਨ ਅਰੋੜਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *