ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਮਲੋਟ ਤੋਂ ਵਿਸੇਸ਼ ਗੱਡੀ ਹਜੂਰ ਸਾਹਿਬ ਲਈ ਰਵਾਨਾ

ss1

ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਮਲੋਟ ਤੋਂ ਵਿਸੇਸ਼ ਗੱਡੀ ਹਜੂਰ ਸਾਹਿਬ ਲਈ ਰਵਾਨਾ

04malout04ਮਲੋਟ, 4 ਨਵੰਬਰ (ਆਰਤੀ ਕਮਲ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਵਿਧਾਨ ਸਭਾ ਹਲਕਾ ਮਲੋਟ ਦੀਆਂ ਸੰਗਤ ਨੂੰ ਲੈ ਕੇ ਇਕ ਵਿਸੇਸ਼ ਰੇਲ ਗੱਡੀ ਜੈਕਾਰਿਆਂ ਦੀ ਗੂੰਜ ਵਿਚ ਸੱਚ ਸ੍ਰੀ ਹਜੂੁਰ ਸਾਹਿਬ ਨਾਂਦੇੜ ਲਈ ਰਵਾਨਾ ਹੋਈ। ਇਸ ਮੌਕ ਸ.ਹਰਪ੍ਰੀਤ ਸਿੰਘ ਐਮ.ਐਲ.ਏ ਮਲੋਟ ਅਤੇ ਪੰਡਿਤ ਗਿਰਧਾਰੀ ਲਾਲ ਨੇ ਰੇਲਵੇ ਸਟੇਸ਼ਨ ਮਲੋਟ ਤੋਂ ਹਰੀ ਝੰਡੀ ਵਿਖਾ ਕੇ ਗੱਡੀ ਨੂੰ ਰਵਾਨਾ ਕੀਤਾ। ਇਸ ਉਪਰੰਤ ਵਿਚਾਰ ਪ੍ਰਗਟ ਕਰਦਿਆਂ ਸ.ਹਰਪ੍ਰੀਤ ਸਿੰਘ ਐਮ.ਐਲ.ਏ ਮਲੋਟ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼ਰਧਾਲੂਆਂ ਨੂੰ ਉਹਨਾਂ ਦੇ ਧਾਰਮਿਕ ਸਥਾਨਾ ਦੀ ਯਾਤਰਾ ਕਰਵਾਈ ਜਾ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ, ਉਹਨਾਂ ਅੱਗੇ ਕਿਹਾ ਕਿ ਇਸ ਸਕੀਮ ਤਹਿਤ ਧਾਰਮਿਕ ਸਥਾਨਾਂ ਦੀ ਯਤਾਰਾਂ ਕਰਨ ਵਾਲੇ ਸ਼ਰਧਾਲੂਆਂ ਲਈ ਸਰਕਾਰ ਵਲੋਂ ਖਾਣ ਪੀਣ ਤੋਂ ਇਲਾਵਾ ਉਹਨਾਂ ਦੀ ਹਰ ਤਰਾਂ ਦੀ ਸੁਖ ਸੁਵਿਧਾ ਦਾ ਧਿਆਨ ਰੱਖਿਆ ਗਿਆ ਹੈ ਤਾਂ ਜੋ ਉਹਨਾਂ ਨੂੰ ਯਾਤਰਾ ਦੌਰਾਨ ਕਿਸੇ ਵੀ ਤਰਾਂ ਦੀ ਕੋਈ ਮੁਸਕਲ ਪੇਸ਼ ਨਾ ਆਵੇ। ਉਹਨਾਂ ਗਿਆ ਹੈ ਕਿ ਸ੍ਰੀ ਹਜੂਰ ਸਾਹਿਬ ਲਈ ਜਾਣ ਵਾਲੀਆਂ ਸੰਗਤਾਂ ਬਹੁਤ ਭਾਗਾਂ ਵਾਲੀਆਂ ਹਨ, ਜੋ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਨਾਉਣਗੀਆਂ ਅਤੇ ਸੰਗਤਾਂ ਵਿੱਚ ਯਾਤਰਾਂ ਲਈ ਜਾਣ ਲਈ ਬਹੁਤ ਉਤਸਾਹ ਹੈ। ਉਹਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾਂ ਤਹਿਤ ਸੰਗਤਾਂ ਨੂੰ ਸ੍ਰੀ ਨਾਂਦੇੜ ਸਾਹਿਬ ਤੋਂ ਇਲਾਵਾ ਵਾਰਾਣਸੀ, ਸਾਲਾਸਾਰ ਧਾਮ, ਅਜਮੇਰ ਆਦਿ ਵਿਖੇ ਸਥਿਤ ਧਾਰਮਿਕ ਸਥਾਨਾਂ ਦੀ ਯਾਤਰਾ ਵੀ ਕਰਵਾਈ ਜਾ ਰਹੀ ਹੈ। ਵਿਸ਼ੇਸ਼ ਜਿਕਰਯੋਗ ਹੈ ਕਿ ਸ੍ਰੀ ਹਜੂਰ ਸਾਹਿਬ ਜੀ ਲਈ ਜਾਣ ਵਾਲੀਆਂ ਸੰਗਤਾ ਦੀ ਅਗਵਾਈ ਮਲੋਟ ਦੇ ਵਿਧਾਇਕ ਸ੍ਰੀ ਹਰਪ੍ਰੀਤ ਸਿੰਘ ਕੋਟਭਾਈ ਵਲੋਂ ਕੀਤੀ ਗਈ ਹੈ । ਗੱਡੀ ਨੂੰ ਮਲੋਟ ਤੋਂ ਰਵਾਨਾ ਕਰਨ ਮੌਕੇ ਸ੍ਰੀ ਵਿਸੇਸ਼ ਸਾਰੰਗਲ ਐਸ.ਡੀ.ਐਮ ਮਲੋਟ, ਸ੍ਰੀ ਅਸ਼ੋਕ ਕੁਮਾਰ ਬਾਂਸਲ ਤਹਿਸੀਲਦਾਰ ਮਲੋਟ , ਮੈਡਮ ਵੀਰਪਾਲ ਕੌਰ ਤਾਰਮਾਲਾ ਮੈਂਬਰ ਮਹਿਲਾ ਕਮਿਸ਼ਨ ਪੰਜਾਬ, ਸ੍ਰੀ ਬਸੰਤ ਸਿੰਘ ਕੰਗ ਚੇਅਰਮੇਨ, ਸ੍ਰੀ ਰਾਮ ਸਿੰਘ ਆਰੇਵਾਲਾ ਪ੍ਰਧਾਨ ਨਗਰ ਕੌਸਲ, ਸ੍ਰੀ ਹਰੀਸ਼ ਗਰੋਵਰ ਮੰਡਲ ਪ੍ਰਧਾਨ ਤੋੱਂ ਇਲਾਵਾਂ ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ ।

Share Button

Leave a Reply

Your email address will not be published. Required fields are marked *