ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਕੋਲਿਆਂ ਵਾਲੀ ਦੇ ਗ੍ਰਹਿ ਵਿਖੇ ਪੁੱਜੇ

ss1

ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਕੋਲਿਆਂ ਵਾਲੀ ਦੇ ਗ੍ਰਹਿ ਵਿਖੇ ਪੁੱਜੇ

18malout02ਲੰਬੀ, 18 ਨਵੰਬਰ (ਆਰਤੀ ਕਮਲ) : ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅੱਜ ਪਿੰਡ ਕੋਲਿਆਂ ਵਾਲੀ ਵਿਖੇ ਪੰਜਾਬ ਐਗਰੋ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਦੇ ਗ੍ਰਹਿ ਵਿਖੇ ਪੁੱਜੇ ਜਿੱਥੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਹਿਬ ਦੇ ਪਾਠਾਂ ਦੇ ਭੋਗ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਏ। ਇਹ ਆਖੰਡ ਪਾਠ ਜਥੇਦਾਰ ਕੋਲਿਆਂਵਾਲੀ ਦੀ ਪੁੱਤਰੀ ਦੇੇ ਵਿਆਹ ਸਮਾਗਮ ਦੇ ਸਬੰਧ ਵਿਚ ਰਖਵਾਏ ਗਏ ਸਨ ਤੇ ਬਾਦਲ ਪਰਿਵਾਰ ਨੇ ਸਮੂਹ ਸੰਧੂ ਪਰਿਵਾਰ ਨੂੰ ਵਿਆਹ ਦੀ ਵਧਾਈ ਅਤੇ ਪੁੱਤਰੀ ਦੇ ਸਫਲ ਵਿਵਾਹਿਕ ਜੀਵਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ । ਇਸ ਮੌਕੇ ਰਾਗੀ ਸਿੰਘਾਂ ਵੱਲੋਂ ਪਾਵਨ ਬਾਣੀ ਦਾ ਗਾਇਨ ਕੀਤਾ ਗਿਆ।

          ਇਸ ਮੌਕੇ ਹੋਰਨਾਂ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ ਦੇ ਜੱਥੇਦਾਰ ਗਿਆਨੀ ਮੱਲ ਸਿੰਘ, ਐਸ.ਜੀ.ਪੀ.ਸੀ. ਪ੍ਰਧਾਨ ਸ: ਕ੍ਰਿਪਾਲ ਸਿੰਘ ਬੰਡੁਗਰ, ਵਿਧਾਇਕ ਸ: ਹਰਪ੍ਰੀਤ ਸਿੰਘ, ਸ: ਗੁਰਤੇਜ ਸਿੰਘ ਘੁੜਿਆਣਾ, ਸੰਤ ਬਾਬਾ ਹਰਨਾਮ ਸਿੰਘ ਧੂੰਮਾ, ਸੰਤ ਬਾਬਾ ਪ੍ਰੇਮ ਸਿੰਘ ਸੁਰਸਿੰਘਵਾਲਾ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਸ: ਅਵਤਾਰ ਸਿੰਘ ਵਨਵਾਲਾ, ਚੇਅਰਮੈਨ ਕੁਲਵਿੰਦਰ ਸਿੰਘ ਭਾਈਕਾਕੇਰਾ, ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸ: ਪ੍ਰਕਾਸ ਸਿੰਘ ਭੱਟੀ, ਸ: ਪਰਮਬੰਸ ਸਿੰਘ ਬੰਟੀ ਰੋਮਾਣਾ, ਸ: ਹਰਪ੍ਰੀਤ ਸਿੰਘ ਹੈਡਗ੍ਰੰਥੀ, ਬੀਬੀ ਵੀਰਪਾਲ ਕੌਰ ਤਰਮਾਲਾ, ਚੇਅਰਮੈਨ ਮਨਜਿੰਦਰ ਸਿੰਘ ਬਿੱਟੂ, ਜੱਥੇਦਾਰ ਨਵਤੇਜ ਸਿੰਘ ਕਾਉਣੀ, ਸ: ਗੁਰਪਾਲ ਸਿੰਘ ਗੋਰਾ, ਸ: ਬਿੱਕਰ ਸਿੰਘ ਚਨੂੰ, ਸ: ਅਕਾਸ਼ ਦੀਪ ਸਿੰਘ ਮਿੱਡੂਖੇੜਾ, ਸ: ਜਸਵਿੰਦਰ ਸਿੰਘ ਧੌਲਾ, ਰਣਜੋਧ ਲੰਬੀ, ਮਨਜੀਤ ਸਿੰਘ ਲਾਲ ਬਾਈ, ਦੀਪਾ ਕੋਲਿਆਂਵਾਲੀ, ਬਿੱਲਾ ਸੰਧੂ, ਰੂਬੀ ਬਰਾੜ, ਸਹਿਜੀ ਬਰਾੜ, ਸਾਹਿਲ ਮੱਕੜ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *