ਮੁੱਖ ਮੰਗਾਂ ਨੂੰ ਲੈ ਕੇ ਨੰਬਰਦਾਰ ਯੂਨੀਅਨ ਦੀ ਮੀਟਿੰਗ ਹੋਈ

ss1

ਮੁੱਖ ਮੰਗਾਂ ਨੂੰ ਲੈ ਕੇ ਨੰਬਰਦਾਰ ਯੂਨੀਅਨ ਦੀ ਮੀਟਿੰਗ ਹੋਈ
ਐੱਸ.ਡੀ.ਐੱਮ ਪੱਟੀ ਨੂੰ ਦਿੱਤਾ ਮੰਗ ਪੱਤਰ

28-patti-news-03ਪੱਟੀ 28 ਨਵੰਬਰ (ਅਵਤਾਰ ਸਿੰਘ ਢਿੱਲੋਂ) ਪੰਜਾਬ ਨੰਬਰਦਾਰ ਯੂਨੀਅਨ (ਰਜਿ) ਜਿਲਾ ਤਰਨ ਤਾਰਨ ਵੱਲੋਂ ਜਿਲਾ ਜਰਨਲ ਸਕੱਤਰ ਪਲਵਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਐਸਡੀਐਮ ਦਫਤਰ ਪੱਟੀ ਵਿਖੇ ਆਪਣੀਆਂ ਮੁੱਖ ਮੰਗਾਂ ਨੂੰ ਲੈ ਕੇ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ ਇਸ ਮੌਕੇ ਸਮੂਹ ਨੰਬਰਦਾਰਾਂ ਵੱਲੋਂ ਜਿਲੇ ਦੇ ਸਮੂਹ ਨੰਬਰਦਾਰਾਂ ਨੂੰ ਉਹਨਾਂ ਦਾ ਬਣਦਾ ਮਾਣ ਭੱਤਾ ਤਰੁੰਤ ਦਿੱਤੇ ਜਾਣ, ਪਿਤਾ ਪੁਰਖੀ ਨੰਬਰਦਾਰੀ ਕਰਨ ਸਬੰਧੀ, ਟੋਲ ਟੈਕਸ ਅਤੇ ਬੱਸ ਕਿਰਾਇਆ ਮੁਆਫ ਕੀਤੇ ਜਾਣ ਸਬੰਧੀ , ਅਤੇ ਤਹਿਸੀਲ ਵਿੱਚ ਸਮੂਹ ਨੰਬਰਦਾਰਾਂ ਦੇ ਬੈਠਣ ਲਈ ਇੱਕ ਵੱਖਰੇ ਕਮਰੇ ਦੀ ਉਸਾਰੀ ਅਤੇ ਸਾਰੇ ਦਫਤਰਾਂ ਵਿੱਚ ਨੰਬਰਦਾਰਾਂ ਨੂੰ ਮਾਣ ਸਨਮਾਨ ਦਿਵਾਉਣ ਸਬੰਧੀ ਮੰਗ ਕੀਤੀ ਗਈ ਇਸ ਦੇ ਨਾਲ ਹੀ ੫ ਦਸੰਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਨੰਬਰਦਾਰ ਯੂਨੀਅਨ ਦੀ ਰੈਲੀ ਵਿੱਚ ੭ ਬੱਸਾਂ ਭੇਜਣ ਲਈ ਐੱਸਡੀਐੱਮ ਪੱਟੀ ਨੂੰ ਮੰਗ ਪੱਤਰ ਦਿਤਾ ਗਿਆ ਇਸ ਮੌਕੇ ਐਸਡੀਐਮ ਪੱਟੀ ਨੇ ਸਮੂਹ ਨੰਬਰਦਾਰਾਂ ਨੂੰ ਵਿਸ਼ਵਾਸ ਦੁਅਇਆ ਕਿ ਮੰਗਾਂ ਨੂੰ ਪੂਰਾ ਕਰਦਿਆਂ ਤਨਖਾਹਾਂ ਸਬੰਧੀ ਬਿੱਲ ਪਾਸ ਹੋ ਚੁੱਕੇ ਹਨ ਬਹੁਤ ਜਲਦੀ ਹੀ ਨੰਬਰਦਾਰਾਂ ਦੇ ਬੈਂਕ ਖਾਤਿਆ ਵਿੱਚ ਤਨਖਾਹਾਂ ਪਾ ਦਿੱਤੀਆਂ ਜਾਣਗੀਆਂ ਮੀਟਿੰਗ ਵਿੱਚ ਨੰਬਰਦਾਰ ਵਿਰਸਾ ਸਿੰਘ ਭੰਗਾਲਾ ਸੀਨੀਅਰ ਮੀਤ ਪ੍ਰਧਾਨ , ਕਸ਼ਮੀਰ ਸਿੰਘ ਝੁੱਗੀਆਂ ਨੂਰ ਮੁਹੰਮਦ, ਰਾਣਾ ਬਰਾੜ ਪੱਟੀ, ਸਵਰਨਜੀਤ ਸਿੰਘ ਵਲਟੋਹਾ, ਮਨਜੀਤ ਸਿੰਘ, ਦਰਸ਼ਨ ਸਿੰਘ ਚੱਕਵਾਲੀਆਂ, ਬਲਵਿੰਦਰ ਸਿੰਘ ਰੱਤੋਕੇ, ਕੁਲਵੰਤ ਸਿੰਘ ਮੱਖੀ ਕਲਾਂ, ਗੁਰਪ੍ਰੀਤ ਸਿੰਘ ਉਮਰਾਂ ਬਾਨ ਬਰਵਾਲਾ, ਗੁਰਪਾਲ ਸਿੰਘ ਕਾਲੇ , ਕਸ਼ਮੀਰ ਸਿੰਘ ਬੈਂਕਾ, ਮਹਿੰਦਰ ਸਿੰਘ ਮਾੜੀ ਮੇਘਾ, ਹਰਦੀਪ ਸਿੰਘ ਮਰਹਾਣਾ, ਸਿੰਗਾਰਾ ਸਿੰਘ ਲਾਖਣਾ, ਕੁਲਦੀਪ ਸਿੰਘ ਦਾਸੂਵਾਲ ਅਤੇ ਦਿਲਬਾਗ ਸਿੰਘ ਵਲਟੋਹਾ ਸਾਰੇ ਨੰਬਰਦਾਰ ਅਦਿ ਹਾਜਰ ਸਨ|

Share Button

Leave a Reply

Your email address will not be published. Required fields are marked *