Thu. Apr 18th, 2019

ਮੁਲਾਜ਼ਮਾਂ ਦਾ ਪੱਕਾ ਮੋਰਚਾ-ਅੱਜ ਸੱਤਵੇਂ ਦਿਨ ਭਾਰੀ ਗਿਣਤੀ ਵਿੱਚ ਕਾਫਲੇ ਬੰਨ ਸ਼ਾਮਿਲ ਹੋਏ ਪਰਿਵਾਰਾਂ ਸਮੇਤ ਮੁਲਾਜ਼ਮ

ਮੁਲਾਜ਼ਮਾਂ ਦਾ ਪੱਕਾ ਮੋਰਚਾ-ਅੱਜ ਸੱਤਵੇਂ ਦਿਨ ਭਾਰੀ ਗਿਣਤੀ ਵਿੱਚ ਕਾਫਲੇ ਬੰਨ ਸ਼ਾਮਿਲ ਹੋਏ ਪਰਿਵਾਰਾਂ ਸਮੇਤ ਮੁਲਾਜ਼ਮ
ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਨੂੰ ਜ਼ਾਰੀ ਰੱਖਣ ਦਾ ਅਹਿਦ ਕੀਤਾ
ਸਿਕੰਦਰ ਮਲੂਕਾ ਵਲੋਂ ਪੁਲਸ ਮੁਲਾਜ਼ਮਾਂ ਨਾਲ ਕੀਤੀ ਬਦਸਲੂਕੀ ਦੀ ਨਿਖੇਧੀ ਦਾ ਮਤਾ ਪਾਸ

untitled-1ਰਾਮਪੁਰਾ ਫੂਲ, 26 ਨਵੰਬਰ (ਕੁਲਜੀਤ ਸਿੰਘ ਢੀਂਗਰਾ) ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਪੱਕੇ ਰੁਜ਼ਗਾਰ ਦੀ ਮੰਗ ਸਮੇਤ ਆਪਣੀਆਂ ਹੋਰ ਅਹਿਮ ਮੰਗਾਂ ਨੂੰ ਲੈ ਕੇ ਵਲੋਂ ਰਾਮਪੁਰਾ ਰੇਲਵੇ ਫਾਟਕਾਂ ‘ਤੇ ਅਣਮਿੱਥੇ ਸਮੇਂ ਲਈ ਲੱਗੇ ਮੋਰਚੇ ਨੂੰ ਆਏ ਰੋਜ਼ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਅੱਜ ਧਰਨੇ ਦੇ ਸੱਤਵੇਂ ਦਿਨ ਤਾਂ ਕਮਾਲ ਹੀ ਹੋ ਗਈ ਕਿ ਪੰਡਾਲ ਵਿੱਚ ਲੱਗੇ 18ਣ18 ਦੀਆਂ ਪੰਜਾਹ ਸ਼ੀਲਗਾਂ ਵੀ ਇਕੱਠ ਨੂੰ ਸਮਾ ਨਹੀਂ ਰਹੀਆਂ ਹਨ।ਇਸ ਧਰਨੇ ਵਿੱਚ ਮੋਰਚੇ ਦੀਆਂ ਸ਼ਾਮਿਲ ਸਭਨਾ ਜਥੇਬੰਦੀਆਂ ਦਾ ਕਾਡਰ ਪਹਿਲਾਂ ਨਾਲੋਂ ਵੱਧਕੇ ਨਾਅਰੇ ਮਾਰਦਾ ਸ਼ਾਮਿਲ ਹੋਇਆ।ਅੱਜ ਦੇ ਇਕੱਠ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਾਥੀ ਵੀ ਨਾਅਰੇ ਮਾਰਦੇ ਹੋਏ ਪਹੁੰਚੇ।

           ਅੱਜ ਪਿਛਲੇ ਦਿਨਾਂ ਦੇ ਸੰਘਰਸ਼ ਦੇ ਦਬਾਅ ਸਦਕਾ ਮਿਲੀ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਲਈ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਸੁਬਾਈ ਆਗੂਆਂ ਦੀ ਟੀਮ ਮੀਟਿੰਗ ਵਿੱਚ ਗਏ ਹੋਣ ਦੇ ਬਾਵਜੂਦ ਧਰਨੇ ਦੀ ਸਟੇਜ ਉੱਤੇ ਸਰਕਾਰ ਦਾ ਸਿਆਪਾ ਹੁੰਦਾ ਰਿਹਾ।ਬਰਨਾਲਾ ਤੋਂ ਆਏ ਨਾਟਕਕਾਰ ਹਰਵਿੰਦਰ ਦੀਵਾਨਾ ਦੀ ਟੀਮ ਨੇ “ਜੰਗੀ ਰਾਮ ਦੀ ਹਵੇਲੀ” ਹਵੇਲੀ ਰਾਹੀ “ਬਿਮਾਰੀ ਤੋਂ ਬਚਣ ਦਾ ਇੱਕੋ ਰਾਹ, ਇਸ ਹਵੇਲੀ ਦੀਆਂ ਭੁਰਦੀਆਂ ਕੰਧਾਂ ਦੇਵੋ ਢਾਹ” ਦਾ ਹੋਕਾ ਦਿੱਤਾ। ਇਸ ਧਰਨੇ ਵਿਚ ਨਰਸਾਂ, ਅਧਿਆਪਕਾਵਾਂ, ਥਰਮਲਾਂ, ਜਲ ਸਪਲਾਈ ਐਂਡ ਸੈਨੀਟੇਸ਼ਨ ਤੇ ਹੋਰ ਮਹਿਕਮਿਆਂ ਦਾ ਮਹਿਲਾ ਕੇਡਰ ਬੱਚਿਆਂ ਅਤੇ ਪਰਿਵਾਰਾਂ ਸਮੇਤ ਵੱਡੀ ਗਿਣਤੀ ‘ਚ ਪਹੁੰਚਿਆ।ਇਸ ਮੌਕੇ ਬੋਲਦਿਆਂ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਥਰਮਲ ਪਲਾਂਟ ਕੰਨਟਰੈਕਟ ਵਰਕਰਜ਼ ਯੂਨੀਅਨ (ਅਜ਼ਾਦ) ਤੋਂ ਜਗਰੂਪ ਸਿੰਘ, ਵੈਟੇਨਰੀ ਏ.ਆਈ. ਵਰਕਰਜ਼ ਯੂਨੀਅਨ ਪੰਜਾਬ ਤੋਂ ਨਿਸ਼ਾਨ ਸਿੰਘ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੋਂ ਕੁਲਦੀਪ ਸਿੰਘ ਬੁੱਢੇਵਾਲ, ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਤੋਂ ਭਗਤ ਸਿੰਘ ਭਗਤਾ, ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਤੋਂ ਵਰਿੰਦਰ ਸਿੰਘ, ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਤੋਂ ਅੰਮ੍ਰਿਤਪਾਲ ਸਿੰਘ, ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਤੋਂ ਰਾਜਵੀਰ ਸਿੰਘ ਸਮਰਾਲਾ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡਇੰਪ: ਕੰਟਰੈਕਟ ਵਰਕਰ ਅਤੇ ਲੇਬਰ ਯੂਨੀ. ਤੋਂ ਸ਼ੇਰ ਸਿੰਘ ਖੰਨਾ, ਰੈਗੂਲਰ ਐਂਡ ਕੰਨਟਰੈਕਟ ਵਰਕਰਜ਼ ਯੂਨੀਅਨ (ਅਜ਼ਾਦ) ਪੀ.ਆਰ.ਟੀ.ਸੀ. ਤੋਂ ਹਰਪਾਲ ਸਿੰਘ, ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਪੰਜਾਬ ਤੋਂ ਕੁਲਦੀਪ ਸਿੰਘ ਪਾਬਲਾ, ਐੱਨ.ਆਰ.ਐੱਚ.ਐੱਮ. ਪੰਜਾਬ ਸਟਾਫ ਨਰਸਜ਼ ਇੰਮਪਲੋਇਜ਼ ਯੂਨੀਅਨ ਪੰਜਾਬ ਤੋਂ ਰੁਪਿੰਦਰ ਕੌਰ, ਮਾਡਲ ਸਕੂਲ ਕਰਮਚਾਰੀ ਐਸੋਸੀਏਸ਼ਨ ਪੰਜਾਬ ਤੋਂ ਸ਼ੁਭਾਸ਼ ਚੰਦ, ਪੀ.ਡਬਲਿਉ.ਡੀ. ਇਲੈਕਟ੍ਰੀਕਲ ਆਉਟਸੋਰਸਿੰਗ ਮੁੁਲਾਜ਼ਮ ਯੂਨੀਅਨ ਪੰਜਾਬ ਤੋਂ ਸੁਖਵਿੰਦਰ ਸਿੰਘ, ਸੀ.ਐੱਸ.ਐੱਸ. ਹਿੰਦੀ ਟੀਚਰ ਯੂਨੀਅਨ ਪੰਜਾਬ ਤੋਂ ਪ੍ਰਕਾਸ਼ ਚੰਦ, ਕੰਨਟਰੈਕਟ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਤੋਂ ਕੰਚਨ ਬਾਲਾ, ਆਈ.ਈ.ਵੀ. ਯੂਨੀਅਨ ਪੰਜਾਬ ਤੋਂ ਹਰਦੀਪ ਸਿੰਘ, ਪੰਜਾਬ ਕੰਨਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਸਟਾਫ ਯੂਨੀਅਨ ਤੋਂ ਸਰਦੂਲ ਸਿੰਘ ਨੇ ਕਿਹਾ ਕਿ ਇਕ ਪਾਸੇ ਅਕਾਲੀ-ਭਾਜਪਾ ਸਰਕਾਰ ਲੋਕਾਂ ਦੇ ਸਾਰੇ ਵਾਅਦੇ ਪੂਰੇ ਕਰਨ ਦੇ ਦਮਗੱਜੇ ਮਾਰਦੀ ਹੈ, ਪਰ ਦੂਜੇ ਪੌਣੇ ਤਿੰਨ ਲੱਖ ਠੇਕਾ ਮੁਲਾਜ਼ਮਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।ਜਿਸ ਕਰਕੇ ਅੱਕੇ ਠੇਕਾ ਮੁਲਾਜ਼ਮਾਂ ਨੂੰ ਰਾਮਪੁਰਾ ਫੂਲ ਦੀ ਧਰਤੀ ਨੂੰ ਸੰਘਰਸ਼ ਦਾ ਮੈਦਾਨ ਬਣਾਉਣਾ ਪਿਆ ਹੈ।ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਵਿੱਚੋਂ ਸੇਵਾਵਾਂ ਰੈਗੂਲਰ ਕਰਨ ਦੇ ਫੈਸਲੇ ਦੀ ਉਡੀਕ ਵਿੱਚ ਭਰਿਆ ਪੰਡਾਲ ਆਪਣੇ ਜੋਸ਼ੀਲੇ ਨਾਅਰਿਆਂ ਰਾਹੀ ਸਰਕਾਰ ਨੂੰ ਸਣਾਉਣੀ ਕਰ ਰਿਹਾ ਹੈ, ਕਿ ਜੇਕਰ ਉਨਾਂ ਦੀਆਂ ਮੰਗਾਂ ਅੱਜ ਨਾ ਮੰਨੀਆਂ ਗਈਆਂ ਤਾਂ ਸਰਕਾਰ ਨੂੰ ਹੁਣ ਨਾਲੋਂ ਵੀ ਸਖਤ ਐਕਸ਼ਨ ਦਾ ਸਾਹਮਣਾ ਕਰਨਾ ਪਵੇਗਾ।ਅੱਜ ਦੀ ਮੀਟਿੰਗ ਵਿੱਚ ਮੋਰਚਾ ਆਪਣੀ ਮੁੱਖ ਮੰਗ “ਸਭਨਾਂ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲਿਜਾ ਕੇ ਪੂਰੀ ਤਨਖਾਹ ਅਤੇ ਭੱਤਿਆ ਸਮੇਤ ਪੈਨਸ਼ਨਰੀ ਲਾਭਾਂ ਨਾਲ ਰੈਗੂਲਰ ਕੀਤਾ ਜਾਵੇ, 25 ਅਕਤੂਬਰ ਦੇ ਕੈਬਨਿਟ ਫੈਸਲੇ ਦਾ ਸਪੱਸ਼ਟ ਨੋਟੀਫਿਕੇਸ਼ਨ ਕੀਤਾ ਜਾਵੇ, ਹੁਣ ਤੱਕ ਰੈਗੂਲਰ ਕਰਨ ਲਈ ਨਾ ਵਿਚਾਰੇ ਗਏ ਠੇਕਾ ਮੁਲਾਜ਼ਮਾਂ ਨੂੰ ਵੀ ਇਸ ਨੋਟੀਫਿਕੇਸ਼ਨ ਵਿੱਚ ਸ਼ਾਮਿਲ ਕੀਤਾ ਜਾਵੇ, ਸੇਵਾਵਾਂ ਰੈਗੂਲਰ ਕਰਵਾਉਣ ਦੇ ਘੋਲ ਦੌਰਾਨ ਕੀਤੀਆਂ ਗਈਆਂ ਵਿਕਟੇਮਾਈਜੇਸ਼ਨਾਂ ਪੁਲਸ ਕੇਸਾਂ ਨੂੰ ਰੱਦ ਕੀਤਾ ਜਾਵੇ, ਸੁਵਿਧਾ ਕੇਂਦਰ ਦੇ ਕਾਮਿਆਂ ਅਤੇ ਥਰਮਲ ਬਠਿੰਡਾ ਦੇ ਕਾਮਿਆਂ ਦੀ ਜ਼ਬਰੀ ਛਾਂਟੀ ਰੱਦ ਕੀਤੀ ਜਾਵੇ ਅਤੇ ਉਨਾਂ ਨੂੰ ਮੁੜ ਸੇਵਾ ਵਿੱਚ ਹਾਜ਼ਰ ਕਰਵਾਉਣ ਦੀ ਮੰਗ” ਨੂੰ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਵਿਸਥਾਰ ਨਾਲ ਰੱਖਿਆ ਜਾਵੇਗਾ।ਅੱਜ ਦੇ ਇਕੱਠ ਨੇ , ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਠਿੰਡਾ ਰੈਲੀ ਵਿੱਚ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਪੁਲਸ ਮੁਲਾਜ਼ਮ ਨਾਲ ਕੀਤੀ ਬਦਸਲੂਕੀ ਅਤੇ ਕੱਢੀਆਂ ਗਾਲਾਂ ਦਾ ਗੰਭੀਰ ਨੋਟਿਸ ਲੈਂਦਿਆਂ ਪੀੜਿਤ ਪੁਲਸ ਮੁਲਾਜ਼ਮਾਂ ਦੇ ਹੱਕ ਵਿੱਚ ਡੱਟਣ ਦਾ ਫੈਸਲਾ ਕਰਦਿਆਂ ਮੰਤਰੀ ਦੀ ਗੁੰਡਾਗਰਦੀ ਖਿਲਾਫ ਨਾਅਰੇ ਗੁੰਜਾਏ ਗਏ।ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵਲੋਂ ਲਗਾਏ ਪੱਕੇ ਮੋਰਚੇ ਦੀਆਂ ਭਾਈਵਾਲ ਜਥੇਬੰਦੀਆਂ ਵਲੋਂ ਜਿੱਥੇ ਰੋਜ਼ਾਨਾ ਹਜ਼ਾਰਾ ਰੁਪਏ ਵਿੱਤੀ ਸਹਾਇਤਾ ਲਈ ਦਿੱਤੇ ਜਾ ਰਹੇ ਹਨ, ਉੱਥੇ ਅੱਜ ਪੰਡਾਲ ਵਿੱਚ ਬੈਠੇ ਠੇਕਾ ਮੁਲਾਜ਼ਮਾਂ ਅਤੇ ਸਹਿਯੋਗੀ ਸਾਥੀਆਂ ਵਲੋਂ ਨਾਟਕ ਟੀਮ ਨੂੰ 3700 ਰੁਪਏ ਮੌਕੇ ਤੇ ਸਹਾਇਤਾ ਵਜੋਂ ਦਿੱਤੇ ਗਏ।ਅੱਜ ਦੇ ਧਰਨੇ ਵਿਚ ਭਰਾਤਰੀ ਜਥੇਬੰਦੀਆਂ ‘ਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੋਂ ਸ਼ਿੰਗਾਰਾ ਸਿੰਘ ਮਾਨ, ਈ.ਟੀ.ਟੀ. ਯੂਨੀਅਨ ਤੋਂ ਗੁਰਮੁੱਖ ਸਿੰਘ, ਡੀ.ਟੀ.ਐੱਫ ਤੋਂ ਨਵਚਰਨਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ।ਅੱਜ ਦੇ ਇਕੱਠ ਵਿੱਚ ਚਵਰਗ ਚੇਤਨਾ ਮੰਚ ਵਲੋਂ ਸੰਪਾਦਕ ਯਸ਼ ਪਾਲ ਅਤੇ ਮੋਹਣ ਸਿੰਘ ਸ਼ਾਮਿਲ ਹੋਏ।

Share Button

Leave a Reply

Your email address will not be published. Required fields are marked *

%d bloggers like this: