ਮੁਫਤ ਸਲਾਨਾ ਸਿਹਤ ਜਾਂਚ ਕੈਂਪ ਲਗਾਇਆ

ss1

ਮੁਫਤ ਸਲਾਨਾ ਸਿਹਤ ਜਾਂਚ ਕੈਂਪ ਲਗਾਇਆ

ਤਲਵੰਡੀ ਸਾਬੋ, 10 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਡਾ. ਆਰ ਐੱਸ ਰੰਧਾਵਾ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਦਰਸ਼ਨ ਕੌਰ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਦੀ ਯੋਗ ਅਗਵਾਈ ਹੇਠ 30 ਸਾਲਾਂ ਤੋਂ ਉੱਪਰ ਉਮਰ ਦੇ ਨਾਗਰਿਕਾਂ ਦੀ ਸਲਾਨਾ ਸਿਹਤ ਜਾਂਚ ਕਰਨ ਲਈ ਇੱਕ ਕੈਂਪ ਦਾ ਅਯੋਜਨ ਕੀਤਾ ਗਿਆ।

        ਇਸ ਮੌਕੇ ਡਾ. ਦਰਸ਼ਨ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 30 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਮੁਫਤ ਸਲਾਨਾ ਹੈਲਥ ਚੈਕ ਅੱਪ ਕਰਨ ਲਈ ਵਿਭਾਗ ਵੱਲੋਂ ਇਹ ਪ੍ਰੋਗਰਾਮ ਚਲਾਇਆ ਗਿਆ ਹੈ ਜਿਸ ਦੌਰਾਨ ਹਰ ਵਿਅਕਤੀ ਦੀ ਜਾਂਚ ਹਰ ਸ਼ਨੀਵਾਰ ਨੂੰ ਸੀ ਐੱਚ ਸੀ ਪੱਧਰ ‘ਤੇ ਹਸਪਤਾਲਾਂ ਵਿੱਚ ਕੀਤੀ ਜਾਵੇਗੀ ਅਤੇ ਮੁਫਤ ਦਵਾਈਆਂ ਦੇਣ ਦੇ ਨਾਲ-ਨਾਲ ਲੈਬ ਟੈਸਟ ਵੀ ਮੁਫਤ ਕੀਤੇ ਜਾਣਗੇ।

       ਇਸ ਮੌਕੇ ਕੇਸਾਂ ਦੀ ਜਾਂਚ ਡਾ. ਜਗਰੂਪ ਸਿੰਘ ਐਮ ਡੀ ਮੈਡੀਸਨ ਅਤੇ ਡਾ. ਅਮਨਪ੍ਰੀਤ ਸਿੰਘ ਸੇਠੀ ਦੁਆਰਾ ਕੀਤੀ ਗਈ। ਸ੍ਰੀ ਤਿਰਲੋਕ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਅੱਜ ਦਾ ਕੈਂਪ ਖਤਮ ਹੋਣ ਤੱਕ 130 ਕੇਸਾਂ ਦੀ ਜਾਂਚ ਕੀਤੀ ਗਈ ਅਤੇ ਹੈਲਥ ਚੈੱਕ ਅੱਪ ਦੇ ਕਾਰਡ ਜਾਰੀ ਕੀਤੇ ਗਏ।

Share Button

Leave a Reply

Your email address will not be published. Required fields are marked *