ਮੀਡੀਆ ਕਲੱਬ ਬਰੇਟਾ ਨੇ ਇਲਾਕੇ ਦੀਆਂ ਸਾਂਝੀਆਂ ਥਾਂਵਾਂ ਵਿੱਚ ਪੌਦੇ ਲਗਾ ਕੇ ਮਨਾਈ ਦਿਵਾਲੀ

ss1

ਮੀਡੀਆ ਕਲੱਬ ਬਰੇਟਾ ਨੇ ਇਲਾਕੇ ਦੀਆਂ ਸਾਂਝੀਆਂ ਥਾਂਵਾਂ ਵਿੱਚ ਪੌਦੇ ਲਗਾ ਕੇ ਮਨਾਈ ਦਿਵਾਲੀ

ਇਲਾਕੇ ਵਿੱਚ ਮੀਡੀਆ ਪ੍ਰਤੀ ਪਿਆਰ ਵੇਖਣ ਨੂੰ ਮਿਲਿਆ

baretasਬਰੇਟਾ, 31 ਅਕਤੂਬਰ (ਰੀਤਵਾਲ) ਮੀਡੀਆ ਕਲੱਬ ਬਰੇਟਾ ਨੇ ਪਿਛਲੇ ਦਿਨੀਂ ਇਹ ਪ੍ਰਣ ਕੀਤਾ ਸੀ ਕਿ ਕਲੱਬ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਏਗਾ ਅਤੇ ਇਲਾਕੇ ਦੇ ਲੋਕਾਂ ਨੂੰ ਪੇ੍ਰਰਤ ਕਰੇਗਾ ਕਿ ਦਿਵਾਲੀ ਦਾ ਖੁਸ਼ੀਆਂ ਭਰਿਆ ਤਿਉਹਾਰ ਪ੍ਰਦੂਸ਼ਨ ਰਹਿਤ ਮਨਾਇਆ ਜਾਵੇ। ਜਿਸ ਨੂੰ ਲੈ ਕੇ ਇਲਾਕੇ ਵਿੱਚ ਉਸ ਵੇਲੇ ਹੋਰ ਵੀ ਖੁਸ਼ੀ ਪਾਈ ਗਈ ਜਦੋਂ ਮੀਡੀਆ ਕਲੱਬ ਬਰੇਟਾ ਨੇ ਆਪਣੇ ਸਾਰੇ ਮੈਂਬਰ ਸਹਿਬਾਂ ਅਤੇ ਇਲਾਕੇ ਦੇ ਨਾਮਵਰ, ਮੌਹਤਵਰ ਇਨਸਾਨਾਂ ਨੂੰ ਨਾਲ ਲੈ ਕੇ ਇਲਾਕੇ ਦੀਆਂ ਸਾਂਝੀਆਂ ਥਾਂਵਾਂ ਵਿੱਚ ਫਲ, ਫੁੱਲ, ਅਤੇ ਛਾਂ ਦਾਰ ਪੌਦੇ ਲਗਾ ਕੇ ਦਿਵਾਲੀ ਦੇ ਚੜ੍ਹਦੇ ਦਿਨ ਦੀ ਸ਼ੁਰੂਆਤ ਕੀਤੀ। ਪੌਦੇ ਲਗਾਉਣ ਦਾ ਸ਼ੁਰੂਆਤ ਇੱਕ ਗਰੀਬ ਮਜ਼ਦੂਰ ਰਾਮਫਲ ਸਿੰਘ ਖੁਡਾਲ ਕਲਾਂ ਤੋਂ ਕਰਵਾਈ ਗਈ। ਇਹ ਪੌਦੇ ਪਿੰਡ ਖੁਡਾਲ ਕਲਾਂ, ਸ਼ੇਖੁਪੁਰ ਖੁਡਾਲ, ਬਖਸੀਵਾਲਾ, ਖੁਡਾਲ ਅਕਬਰਪੁਰ, ਕਾਹਨਗੜ੍ਹ, ਕੁਲਰੀਆਂ, ਬਰੇਟਾ ਪਿੰਡ ਅਤੇ ਬਰੇਟਾ ਮੰਡੀ ਆਦਿ ਵਿੱਚ ਮੀਡੀਆ ਕਲੱਬ ਬਰੇਟਾ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਭੋਲਾ ਦੀ ਪ੍ਰਧਾਨਗੀ ਵਿੱਚ ਸਮੂਹ ਕਲੱਬ ਮੈਂਬਰਾਂ ਦੀ ਮੌਜੂਦਗੀ ਵਿੱਚ ਲਗਾਏ ਗਏ।ਇਸ ਸਮੇਂ ਹੋਰਨਾਂ ਤੋਂ ਇਲਾਵਾ ਪੱਤਰਕਾਰ ਹਰਮੇਸ਼ ਸਿੰਗਲਾ, ਕ੍ਰਿਸ਼ਨ ਸਿੰਘ ਭੋਲਾ, ਰਾਜ ਮਿਤਲ, ਬਿੰਦਰ ਰੀਤਵਾਲ, ਨਰੇਸ਼ ਰਿੰਪੀ ਬਰੇਟਾ, ਨਛੱਤਰ ਸਿੰਘ ਕਾਹਨਗੜ੍ਹ, ਜੈਲ ਕੌਰ ਖਾਲਸਾ, ਸੁਖਜਿੰਦਰ ਸੰਘਰੇੜੀ, ਅਸ਼ੋਕ ਕੁਮਾਰ, ਜਗਦੀਸ਼ ਗੋਇਲ, ਹਰਵਿੰਦਰ ਭਖੜਿਆਲ ਆਦਿ ਹਾਜਿਰ ਸਨ।

     ਕੀ ਕਹਿੰਦੇ ਹਨ ਇਲਾਕੇ ਦੇ ਮੌਹਤਵਰ ਇਨਸਾਨ: ਪੌਦੇ ਲਗਾਉਂਦੇ ਸਮੇਂ ਮੀਡੀਆ ਕਲੱਬ ਬਰੇਟਾ ਦੇ ਮੈਂਬਰਾਂ ਨੂੰ ਵੇਖ ਕੇ ਇਲਾਕੇ ਦੇ ਮੌਹਤਵਰ ਇਨਸਾਨ ਜਿਨ੍ਹਾਂ ਵਿੱਚ ਸੁਖਦੇਵ ਸਿੰਘ ਉਰਫ ਬੋਘ ਸਿੰਘ ਸਰਪੰਚ ਖੁਡਾਲ ਕਲਾਂ, ਬਿਲਾਸ ਸਿੰਘ ਸਰਪੰਚ ਸ਼ੇਖੂਪੁਰ ਖੁਡਾਲ, ਸਾਧੂ ਸਿੰਘ ਸਰਪੰਚ ਬਖਸੀਵਾਲਾ, ਧੰਨਾ ਸਿੰਘ ਜੀ, ਕਾਮਰੇਡ ਸੀਤਾ ਰਾਮ ਗੋਬਿੰਦਪੁਰਾ, ਜਥੇਦਾਰ ਗੁਰਮੇਲ ਸਿੰਘ ਖੁਡਾਲ ਸਰਕਲ ਪ੍ਰਧਾਨ ਸ਼ੌ.ਅ.ਦ.(ਅ), ਐਡਵੋਕੇਟ ਜਗਤਾਰ ਸਿੰਘ ਚਹਿਲ, ਫੁਲਬਾਗ ਸਿੰਘ ਸਾਬਕਾ ਸਰਪੰਚ ਕਾਹਨਗੜ੍ਹ, ਆਪ ਆਗੂ ਰਾਜਵੀਰ ਸਿੰਘ ਕੁਲਰੀਆਂ, ਰਾਮ ਲਾਲ ਰਾਮਾ ਜੀ ਬਰੇਟਾ ਆਗੂ ਸ਼ੌ,ਅ.ਦ.(ਬ) ਦਾ ਕਹਿਣਾ ਹੈ ਕਿ ਇਹ ਇਲਾਕੇ ਦੇ ਲੋਕਾਂ ਨੂੰ ਦਿਵਾਲੀ ਦੇ ਤਿਉਹਾਰ ਜੋ ਕਿ ਕਦੇ ਤੇਲ ਦੇ ਦੀਵੇ ਵਾਲ਼ ਕੇ ਵਾਤਾਵਰਨ ਨੂੰ ਸਾਫ ਸੁਥਰਾ ਕੀਤਾ ਜਾਂਦਾ ਸੀ ਤਾਂ ਜੋ ਮਨੂੱਖ ਅਤੇ ਆਮ ਜਨ ਜੀਵ ਹਰ ਤਰਾਂ ਦੀ ਬਿਮਾਰੀ ਤੋਂ ਬਚ ਸਕੇ। ਪਰ ਜੋ ਕੁਝ ਅੱਜ ਪਿੰਡ ਸ਼ਹਿਰ ਦੀਆਂ ਸਾਂਝੀਆਂ ਥਾਂਵਾਂ ਤੇ ਪੌਦੇ ਲਗਾ ਕੇ ਮੀਡੀਆ ਕਲੱਬ ਬਰੇਟਾ ਦੇ ਪੱਤਰਕਾਰ ਵੀਰਾਂ ਨੇ ਜਿਥੇ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਦੀ ਪਿਰਤ ਪਾਈ ਹੈ ਉਥੇ ਨਾਲ ਹੀ ਇਨ੍ਹਾਂ ਪੋਦਿਆ ਨੇ ਅੱਗੇ ਤੋਂ ਵੀ ਮਨੂੱਖ ਅਤੇ ਆਮ ਜਨ ਜੀਵ ਲਈ ਹਰ ਤਰਾਂ ਜਿਵੇਂ ਕਿ ਪਲ, ਫੁੱਲ ਅਤੇ ਛਾਂ ਦੇ ਕੇ ਆਉਣਾ ਹੈ। ਜੋ ਕਿ ਇਕ ਸ਼ਲਾਘਾ ਯੋਗ ਉਪਰਾਲਾ ਹੈ।

    ਇਲਾਕੇ ਵਿੱਚ ਪ੍ਰਚਾਰ ਕਿਸ ਤਰਾਂ ਦਾ ਅਤੇ ਕਿਵੇਂ ਹੋਇਆ: ਮੀਡੀਆ ਕਲੱਬ ਬਰੇਟਾ ਨੇ ਇਲਾਕੇ ਵਿੱਚ ਪੌਦੇ ਲਗਾ ਕੇ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਦੀ ਸਵੇਰ ਤੋਂ ਹੀ ਸ਼ੁਰੂਆਤ ਕਰ ਦਿੱਤੀ ਜਦੋਂ ਇਸ ਸ਼ੁਰੂਆਤ ਦਾ ਪਤਾ ਪਿੰਡ ਭਾਈ ਸਿੰਗਾਰਾ ਸਿੰਘ ਕੁਲਰੀਆਂ,ਬਾਬਾ ਬਿਲਾਸ ਸਿੰਘ ਕਾਹਨਗੜ੍ਹ, ਭਾਈ ਬਬਲੀ ਸਿੰਘ ਸ਼ੇਖੂਪੁਰ ਖੁਡਾਲ ਤਿੰਨੋਂ ਹੀ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਜੀ ਨੇ ਸਪੀਕਰਾਂ ਰਾਹੀ ਪ੍ਰਚਾਰ ਕੀਤਾ ਕਿ ਮੀਡੀਆ ਕਲੱਬ ਬਰੇਟਾ ਪੌਦੇ ਲਗਾ ਕੇ ਦਿਵਾਲੀ ਦਾ ਤਿਉਹਾਰ ਮਨਾ ਰਿਹਾ ਹੈ ਆਓ ਆਪਾਂ ਇੰਨਾਂ ਪੱਤਰਕਾਰ ਵੀਰਾਂ ਦਾ ਸਹਿਯੋਗ ਦਿੰਦੇ ਹੋਏ ਪ੍ਰਣ ਕਰੀਏ ਕਿ ਆਪਾਂ ਵੀ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣੀ ਹੈ।ਜਿਸ ਦਾ ਅਸਰ ਇਹ ਹੋਇਆ ਕਿ ਪਟਾਕਿਆਂ ਦੀਆਂ ਦੁਕਾਨਾਂ ਸ਼ਾਮ ਤੱਕ ਸੁਨੀਆਂ ਰਹੀਆਂ ਜਦੋਂ ਕਿ ਮਿਠਾਈਆਂ ਅਤੇ ਫਰੂਟਾਂ ਦੀਆਂ ਦੁਕਾਨਾਂ ਤੇ ਗ੍ਰਹਾਕਾਂ ਦੀ ਭੀੜ ਵੇਖਣ ਨੂੰ ਮਿਲੀ।ਆਮ ਜਨਤਾ ਤੋਂ ਇਹ ਸੁਣਨ ਨੂੰ ਮਿਲਿਆ ਕਿ ਸੱਚ ਹੈ ਕਿ ਮੀਡੀਆ ਲੋਕ-ਤਤਰ ਦਾ ਚੌਥਾ ਥੰਮ ਹੈ। ਅਤੇ ਲੋਕਾਂ ਤੋਂ ਸਾਰੇ ਹੀ ਪੱਤਰਕਾਰ ਵੀਰਾਂ ਨੂੰ ਵਧਾਈਆਂ ਵੀ ਸੁਣਨ ਨੂੰ ਮਿਲੀਆਂ।

Share Button

Leave a Reply

Your email address will not be published. Required fields are marked *