Mon. Jul 15th, 2019

ਮਿਤ੍ਰਕ ਦੀ ਲਾਸ਼ ਨੂੰ ਸੜਕ ਤੇ ਰੱਖ ਪੁਲਿਸ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜੀ

ਮਿਤ੍ਰਕ ਦੀ ਲਾਸ਼ ਨੂੰ ਸੜਕ ਤੇ ਰੱਖ ਪੁਲਿਸ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜੀ

PHoto-1

ਰਾਜਪੁਰਾ 07 ਜੁਲਾਈ (ਧਰਮਵੀਰ ਨਾਗਪਾਲ) ਰਾਜਪੁਰਾ ਪਟਿਆਲਾ ਰੋਡ ਤੇ ਪੈਂਦੇ ਪ੍ਰਭਾਕਰ ਚੌਕ ਤੇ ਅਤੇ ਰਾਜਪੁਰਾ ਦੇ ਨਜਦੀਕ ਪੈਂਦੇ ਪਿੰਡ ਨੈਣਾ ਦੇ 22 ਸਾਲਾ ਗੁਰਵਿੰਦਰ ਦੇ ਰਿਸ਼ਤੇਦਾਰਾ ਵਲੋਂ ਉਸਦੀ ਲਾਸ਼ ਨੂੰ ਚੌਕ ਦੇ ਵਿੱਚ ਰੱਖ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾਫ ਇੱਕ ਘੰਟਾ ਲਗਾਤਾਰ ਕੀਤੀ ਗਈ ਨਾਅਰੇਬਾਜੀ। ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਦੇ ਨਜਦੀਕ ਚੌਕੀ ਬਸੰਤ ਪੁਰਾ ਦੇ ਅਧੀਨ ਪੈਂਦੇ ਪਿੰਡ ਨੈਣਾ ਦਾ ਰਹਿਣ ਵਾਲਾ 22 ਸਾਲਾ ਗੁਰਵਿੰਦਰ ਸਿੰਘ ਜੋ ਕਿ ਪਿੰਡ ਵਿੱਚ ਹੀ ਮਜਦੂਰੀ ਦਾ ਕੰਮ ਕਰਦਾ ਸੀ ਉਸਦਾ ਪਿੰਡ ਵਿੱਚ ਰਹਿਣ ਵਾਲੇ ਰਸੂਖਦਾਰਾ ਜਿੰਮੀਦਾਰਾ ਨਾਲ ਘਰ ਦੇ ਕਬਜੇ ਨੂੰ ਲੈ ਕੇ ਕੁਝ ਦਿਨ ਪਹਿਲਾ ਝਗੜਾ ਹੋਇਆ ਸੀ।

ਪਿੰਡ ਵਾਲਿਆ ਦੇ ਕਹਿਣ ਮੁਤਾਬਿਕ ਪਿੰਡ ਦੇ ਰਹਿਣ ਵਾਲੇ ਹਰਦੀਪ ਸਿੰਘ ਕੁਲਦੀਪ ਸਿੰਘ ਸ਼ੇਰ ਸਿੰਘ ਪੁਤਰ ਹਰਬੰਸ ਸਿੰਘ ਅਤੇ ਕਰਮ ਜੀਤ ਸਿੰਘ ਪੁਤਰ ਗੁਰਦੇਵ ਸਿੰਘ ਨੇ 15 ਦਿਨ ਪਹਿਲਾ ਗੁਰਵਿੰਦਰ ਦੇ ਘਰ ਤੇ ਕਬਜਾ ਕਰਨ ਦੀ ਨੀਯਤ ਨਾਲ ਉਸਦੇ ਘਰ ਲਗੇ ਲੋਹੇ ਦੇ ਗਾਰਡਰ ਕਢ ਕੇ ਵੇਚ ਦਿਤੇ ਸਨ ਜਿਸ ਤੇ ਗੁਰਵਿੰਦਰ ਨੇ ਜਦੋਂ ਇਤਰਾਜ ਜਤਾਇਆ ਗਿਆ ਤਾਂ ਇਹਨਾਂ ਦੋਸ਼ੀਆਂ ਵਲੋਂ ਗੁਰਵਿੰਦਰ ਨਾਲ ਕੁਟਮਾਰ ਕੀਤੀ ਗਈ ਅਤੇ ਉਸਨੂੰ ਛੱਤ ਤੋਂ ਨੀਚੇ ਗਿਰਾ ਦਿਤਾ ਗਿਆ ਅਤੇ ਨੀਚੇ ਗਿਰਨ ਮਗਰੋ ਵੀ ਅਰੋਪੀਆਂ ਵਲੋਂ ਲਾਠੀਆਂ ਨਾਲ ਗੁਰਵਿੰਦਰ ਦੀ ਕੁਟਮਾਰ ਕੀਤੀ ਗਈ ਜਿਸ ਕਾਰਨ ਉਸਦੀ ਰੀਡ ਦੀ ਹੱਡੀ ਟੁਟ ਗਈ ਜਿਸ ਤੇ ਇਲਾਜ ਲਈ ਉਸਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਦੋਸ਼ੀਆਂ ਵਲੋਂ ਆਪਣੇ ਰਾਜਨੀਤਕ ਰਸੂਖ ਅਤੇ ਪੈਸਿਆ ਦੇ ਬਲ ਦੇ ਜੌਰ ਤੇ ਗੁਰਵਿੰਦਰ ਦਾ ਇਲਾਜ ਵੀ ਸਰਕਾਰੀ ਹਸਪਤਾਲ ਵਿੱਚ ਨਹੀਂ ਹੋਣ ਦਿਤਾ ਗਿਆ ਅਤੇ ਛੁੱਟੀ ਕਰਵਾ ਕੇ ਉਸਨੂੰ ਘਰ ਵਾਪਸ ਪਰਤਾ ਦਿਤਾ ਗਿਆ।ਇਸੀ ਦੌਰਾਨ ਅੱਜ ਗੁਰਵਿੰਦਰ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਗੁਸੇ ਵਿੱਚ ਆਏ ਗੁਰਵਿੰਦਰ ਦੇ ਰਿਸ਼ਤੇਦਾਰਾ ਅਤੇ ਪਿੰਡ ਵਾਸੀਆਂ ਵਲੋਂ ਉਸਦੀ ਲਾਸ਼ ਨੂੰ ਪਟਿਆਲਾ ਰਾਜਪੁਰਾ ਰੋਡ ਤੇ ਪੈਂਦੇ ਪ੍ਰਭਾਕਰ ਚੌਕ ਤੇ ਰੱਖ ਕੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਕਰੀਬ ਇੱਕ ਘੰਟਾ ਮਗਰੋਂ ਬਸੰਤਪੁਰਾ ਚੌਕੀ ਦੇ ਇੰਚਾਰਜ ਵਲੋਂ ਕਾਰਵਾਈ ਕਰਨ ਦਾ ਵਿਸ਼ਵਾਸ਼ ਦੇਣ ਮਗਰੋਂ ਹੀ ਗੁਰਵਿੰਦਰ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਕਰਨ ਲਈ ਲਿਜਾਇਆ ਗਿਆ। ਖਬਰ ਲਿਖੇ ਜਾਣ ਤੱਕ ਪੋਸਟ ਮਾਰਟਮ ਦੀ ਰਿਪੋਰਟ ਨਹੀਂ ਆਈ ਸੀ।

Leave a Reply

Your email address will not be published. Required fields are marked *

%d bloggers like this: