ਮਿਡ-ਡੇ-ਮੀਲ ਦਫਤਰੀ ਕਰਮਚਾਰੀ ਅਤੇ ਕੁੱਕ ਵਰਕਰ 8 ਅਕਤੂਬਰ ਨੂੰ ਜਲੰਧਰ ਵਿੱਖੇ ਕਰਨਗੇ ਰੋਸ ਰੈਲੀ

ਮਿਡ-ਡੇ-ਮੀਲ ਦਫਤਰੀ ਕਰਮਚਾਰੀ ਅਤੇ ਕੁੱਕ ਵਰਕਰ 8 ਅਕਤੂਬਰ ਨੂੰ ਜਲੰਧਰ ਵਿੱਖੇ ਕਰਨਗੇ ਰੋਸ ਰੈਲੀ

06-10-16gholia-01ਬਾਘਾ ਪੁਰਾਣਾ, 06 ਅਕਤੂਬਰ ( ਕੁਲਦੀਪ ਘੋਲੀਆ/ਸਭਾਜੀਤ ਪੱਪੂ )-:ਮਿਡ-ਡੇ-ਮੀਲ ਦਫਤਰੀ ਕਰਮਚਾਰੀ-ਕੁੱਕ ਵਰਕਰ ਯੂਨੀਅਨ ਅਤੇ ਡੇਮੋਕਰੇਟਿਕ ਮੁਲਾਜਮ ਫੈਡਰੇਸ਼ਨ ਮਾਣ ਭੱਤਾ,ਕੱਚਾ ਤੇ ਕੰਟਰੈਕਟ ਮੁਲਾਜਮ ਫਰੰਟ ਹੇਠਾਂ ਸਰਕਾਰ ਦੇ ਅੜੀਅਲ ਅਤੇ ਵਿਤਕਰੇ ਬਾਜੀ ਵਾਲੇ ਵਤੀਰੇ ਦੇ ਵਿਰੋਧ ਵਜੋਂ ਆਪਣੀਆਂ ਹੱਕੀ ਮੰਗਾ ਲਈ ਅਤੇ ਸਰਕਾਰ ਦੀ ਢੰਗ ਟਪਾਉ ਨਿਤੀ ਦੇ ਵਿਰੋਧ ਵਿਚ 8 ਅਕਤੂਬਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਖੇ ਸਰਕਾਰ ਦਾ ਪਿੱਟ ਸਿਆਪਾ ਕਰਨ ਦਾ ਏਲਾਨ ਕੀਤਾ ਹੈ।ਇਸ ਮੋਕੇ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾ ਜੋਗੀਪੁਰ ਅਤੇ ਲਖਵਿੰਦਰ ਕੋਰ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਮਿਡ-ਡੇ-ਮੀਲ ਦਫਤਰੀ ਮੁਲਾਜ਼ਮਾਂ ਨੂੰ ਐਸ.ਐਸ.ਏਫ਼ਰਮਸਾ ਦੇ ਦਫਤਰੀ ਮੁਲਾਜ਼ਮਾਂ ਵਾਂਗ 1 ਅਪ੍ਰੈਲ 2014 ਤੋਂ ਰੈਗੂਲਰ ਗਰੇਡ ਲਾਗੂ ਨਾ ਕਰਕੇ ਸਰਕਾਰ ਨੇ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਉਥੇ ਹੀ ਇਹ ਕਰਮਚਾਰੀ 2 ਸਾਲ ਦੀ ਬਜਾਏ 7 ਸਾਲ ਦਾ ਪਰਖਕਾਲ ਸਮਾਂ ਵੀ ਪੂਰਾ ਕਰ ਚੁੱਕੇ ਹਨ ਅਤੇ ਦੂਸਰਾ ਸਰਕਾਰ ਅਪਣੇ ਵਲੋ ਹੀ ਬਣਾਏ ਗਏ 3 ਸਾਲ ਤੋ ਬਾਅਦ ਰੈਗੁਲਰ ਕਰਨ ਦੇ ਨਿਯਮਾਂ ਦੀ ਧੱਜੀਆਂ ਉਡਾ ਰਹੀ ਹੈ ਜਿਥੇ ਇਹ ਗਲ੍ਹ ਦੱਸਣਯੋਗ ਹੈ ਕਿ ਇਨਾਂ ਕਰਮਚਾਰੀਆਂ ਦੀ ਭਰਤੀ ਪੂਰੇ ਕਾਨੂੰਨੀ ਨਿਯਮਾਂ ਮੁਤਾਬਿਕ ਲਿਖਤੀ ਟੇਸਟ ਲੈਕੇ ਮੇਰਿਟ ਦੇ ਅਧਾਰ ਤੇ ਕੀਤੀ ਗਈ ਹੈ ।ਉਥੇ ਹੀ ਕੁਕ ਵਰਕਰਾਂ ਦੀ ਗੱਲ੍ਹ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਮਹਿਲਾ ਕੁੱਕ ਵਰਕਰਾਂ ਦੀ ਹਾਲਤ ਇਸਤੋਂ ਵੀ ਮਾੜੀ ਹੈ ਜਿੰਨਾ ਨੂੰ ਮਹਿਜ 1200 ਰੂਪੈ ਪ੍ਰਤੀ ਮਹੀਨਾਂ ਦਿੱਤੇ ਜਾ ਰਹੇ ਹਨ ਅਤੇ ਉਹ ਵੀ ਸਿਰਫ 10 ਮਹੀਨੇ ਲਈ ਹੀ ਦਿੱਤੇ ਜਾਂਦੇ ਹਨ ਅਤੇ ਕਈ ਪੰਜਾਬ ਨਾਲੋ ਬਹੁਤ ਛੋਟੇ ਰਾਜ਼ ਇਹਨਾ ਵਰਕਰਾਂ ਨੂੰ ਵੱਧ ਤਨਖਾਹ ਦੇ ਰਹੇ ਹਨ ਜਿਵੇ ਕਿ ਗੁਆਢੀ ਸੂਬੇ ਹਰਿਆਣਾ ਵਿੱਚ ਰਾਜ ਸਰਕਾਰ 2500 ਰੁਪੈ ਮਹੀਨਾ,ਕੇਰਲਾ ਸਰਕਾਰ 6000 ਰੁਪੈ,ਤਾਮਿਲਨਾਢੂ 7500 ਰੁਪੈ ਅਤੇ ਕਈ ਰਾਜਾਂ ਜਿਵੇ ਲਕਸ਼ਦੀਪ ਤੇ ਪਾਡੀਚਾਰੀ ਵਿੱਚ 9000 ਰੁਪੈ ਪ੍ਰਤੀ ਮਹੀਨਾ ਮਾਣਭੱਤਾ ਦੇ ਰਹੀ ਹੈ ।ਜਦੋਕਿ ਦਫਤਰੀ ਮੁੱਲਾਜ਼ਮਾਂ ਲਈ ਸਰਕਾਰ 1 ਰੂਪਿਆ ਵੀ ਨਹੀ ਪਾ ਰਹੀ ਹੈ ਅਤੇ ਕੇਂਦਰ ਸਰਕਾਰ ਵਲੋ ਮਿਲਣ ਵਾਲੇ ਨਾਂ ਮਾਤਰ ਫੰਡ ਤੇ ਹੀ ਕੰਮ ਚਲਾ ਰਹੀ ਹੈ। ਕੁੱਕ ਵਰਕਰ ਤੋਂ ਮਹਿਜ਼ 35 ਰੁਪੈ ਪ੍ਰਤੀ ਦਿਨ ਦੀ ਦਿਹਾੜੀ ਤੇ ਕੰਮ ਲਿਆ ਜਾ ਰਿਹਾ ਹੈ ਅਤੇ ਇਨਾਂ ਵਰਕਰਾਂ ਨੂੰ ਕਿਸੇ ਵੀ ਛੁੱਟੀ ਦਾ ਪ੍ਰਾਵਧਾਨ ਹੀ ਨਹੀ ਹੈ।
ਇਸ ਮੋਕੇ ਜਨਰਲ ਸਕੱਤਰ ਸਰਵਣ ਸਿੰਘ ਗਿੱਦੜਪਿੰਡੀ ਨੇ ਕਿਹਾ ਕਿ ਅਗਰ ਸਰਕਾਰ ਵੱਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜ਼ਾਬ ਭਰ ਦੇ ਦਫਤਰੀ ਮੁਲਾਜਮ ਤੇ ਕੁੱਕ-ਵਰਕਰ ਸਘਰਸ਼ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।

Share Button

Leave a Reply

Your email address will not be published. Required fields are marked *

%d bloggers like this: