ਮਾਸਟਰ ਮਾਈਂਡ ਸਕੂਲ ‘ਚ ਮਨਾਇਆ ਹਿੰਦੀ ਦਿਵਸ

ss1

ਮਾਸਟਰ ਮਾਈਂਡ ਸਕੂਲ ‘ਚ ਮਨਾਇਆ ਹਿੰਦੀ ਦਿਵਸ
ਇਲਾਕੇ ਦੇ ਕਲੱਬਾਂ ਵੱਲੋਂ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਕਦਮ- ਬੰਗੀ

img-20161005-wa0011ਤਲਵੰਡੀ ਸਾਬੋ, 5 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਇੱਥੋਂ ਥੋੜ੍ਹੀ ਦੂਰ ਪਿੰਡ ਬੰਗੀ ਰੁੱਘੂ ਦੇ ਮਾਸਟਰ ਮਾਈਂਡ ਪਬਲਿਕ ਸ.ਸ ਸਕੂਲ ਵਿਖੇ ਨਿਹਰੂ ਯੁਵਾ ਕੇਂਦਰ ਬਠਿੰਡਾ ਦੇ ਸਹਿਯੋਗ ਨਾਲ ਮਾਲਵਾ ਵੈਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵਾਲਾ ਵੱਲੋਂ ਸਕੂਲ ਦੇ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਹਿੰਦੀ ਦਿਵਸ ਕਿਉਂ ਮਨਾਇਆ ਜਾਂਦਾ ਹੈ ਵਿਸ਼ੇ ‘ਤੇ ਇੱਕ ਪੇਪਰ ਲਿਆ ਗਿਆ, ਜਿਸ ਵਿੱਚ ਸਕੂਲੀ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ।
ਸਕੂਲ ਪ੍ਰਿੰਸੀਪਲ ਮੈਡਮ ਕਰਮਜੀਤ ਕੌਰ ਨੇ ਇਸ ਪੇਪਰ ਦਾ ਨਤੀਜਾ ਘੋਸ਼ਿਤ ਗਿਆ ਜਿਸ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਨਵਦੀਪ ਸਿੰਘ, ਖੁਸ਼ਦੀਪ ਕੌਰ ਅਤੇ ਸੁਮਨ ਕੌਰ ਨੂੰ ਇਲਾਕੇ ਦੇ ਪਹੁੰਚੇ ਕਲੱਬਾਂ ਦੇ ਅਹੁਦੇਦਾਰਾਂ ਅਤੇ ਸਕੂਲ ਮੈਨੇਜਿੰਗ ਡਾਇਰੈਕਟਰ ਸ. ਸਰਬਜੀਤ ਸਿੰਘ ਬੰਗੀ ਦੁਆਰਾ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸ. ਬੰਗੀ ਨੇ ਸਮੁੱਚੇ ਕਲੱਬਾਂ ਦਾ ਧੰਨਵਾਦ ਕਰਿਦਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਮਾਲਵਾ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ, ਮਨਪ੍ਰੀਤ, ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਸੁਖਲੱਧੀ ਦੇ ਪ੍ਰਧਾਨ ਰਾਜਪਾਲ ਸਿੰਘ, ਯੁਵਕ ਸੇਵਾਵਾਂ ਕਲੱਬ ਬੰਗੀ ਦੀਪਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਿੱਧੂ ਅਤੇ ਗਗਨਦੀਪ ਸਿੰਘ ਪ੍ਰਧਾਨ ਅਜਾਦੀ ਘੁਲਾਟੀਆ ਕਲੱਬ ਤੋਂ ਇਲਾਵਾ ਬਾਬਾ ਬਿਸ਼ਨ ਸਿੰਘ ਭਲਾਈ ਕਲੱਬ ਦੇ ਪ੍ਰਧਾਨ ਇਕਬਾਲ ਸਿੰਘ, ਗੁਰਜੰਟ ਸਿੰਘ ਡੀ ਪੀ ਈ, ਰੇਸ਼ਮ ਸਿੰਘ ਕੋਚ ਅਤੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ।
ਕੈਪਸ਼ਨ: ਹਿੰਦੀ ਦਿਵਸ ਮੌਕੇ ਲਏ ਗਏ ਪੇਪਰ ‘ਚੋਂ ੳੱਵਲ ਆਏ ਬੱਚਿਆਂ ਨੂੰ ਸਨਮਾਨਿਤ ਕਰਦੇ ਕਲੱਬ ਅਹੁਦੇਦਾਰ।

Share Button

Leave a Reply

Your email address will not be published. Required fields are marked *