ਮਾਲਵਾ ਕਾਲਜ, ਬਠਿੰਡਾ, ਬੀ.ਸੀ.ਏ. ਭਾਗ ਦੂਜਾ, ਸਮੈਸਟਰ ਤੀਜਾ, ਦਾ ਸ਼ਾਨਦਾਰ ਨਤੀਜਾ

ss1

ਮਾਲਵਾ ਕਾਲਜ, ਬਠਿੰਡਾ, ਬੀ.ਸੀ.ਏ. ਭਾਗ ਦੂਜਾ, ਸਮੈਸਟਰ ਤੀਜਾ, ਦਾ ਸ਼ਾਨਦਾਰ ਨਤੀਜਾ

ਬਠਿੰਡਾ, 17 ਜੂਨ (ਪਰਵਿੰਦਰ ਜੀਤ ਸਿੰਘ): ਬੀ.ਸੀ.ਏ. ਭਾਗ ਦੂਜਾ, ਸਮੈਸਟਰ ਤੀਜਾ, ਦਾ ਨਤੀਜਾ ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲ੍ਵੋ ਐਲਾਨਿਆ ਗਿਆ ਹੈ, ਵਿਚ ਮਾਲਵਾ ਕਾਲਜ, ਬਠਿੰਡਾ ਦਾ ਨਤੀਜਾ 100% ਰਿਹਾ ਹੈ। ਨਤੀਜੇ ਮੁਤਾਬਿਕ ਕਾਲਜ ਦੀ ਵਿਦਿਆਰਥਣ ਸਰਬਜੀਤ ਕੌਰ ਨੇ 80% ਨੰਬਰ ਪ੍ਰਾਪਤ ਕਰਕੇ ਕਾਲਜ ਵਿਚ੍ਵੋ ਪਹਿਲਾ ਸਥਾਨ ਹਾਸਲ ਕੀਤਾ, ਸੀਮਾ ਨੇ 79% ਨੇ ਦੂਜਾ ਸਥਾਨ ਅਤੇ ਨਵਨੀਤ ਅਤੇ ਲਖਵਿੰਦਰ ਨੇ 76% ਨੰਬਰ ਲੈਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਐੱਨ. ਕੇ. ਗੋਸਾਈ ਨੇ ਇਨ੍ਹਾਂ ਵਿਦਿਆਰਥੀਆਂ ਦੇ ਚੰਗੇ ਰਿਜਲਟ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਅਤੇ ਸਟਾਫ ਦੀ ਯੋਗ ਅਗਵਾਹੀ ਨੂੰ ਦਿਤਾ ਹੈ ਅਤੇ ਆਸ ਪ੍ਰਗਟ ਕੀਤੀ ਕਿ ਇਨ੍ਹਾਂ ਤੋ ਪ੍ਰੇਰਨਾ ਲੈਕੇ ਕਾਲਜ ਦੇ ਬਾਕੀ ਵਿਦਿਆਰਥੀ ਹੋਰ ਵੀ ਜਿਆਦਾ ਮਿਹਨਤ ਕਰਨਗੇ ਅਤੇ ਆਪਣੇ ਮਾਪੇ ਅਤੇ ਕਾਲਜ ਦਾ ਨਾਮ ਰੋਸ਼ਨ ਕਰਨਗੇ। ਇਸ ਮੌਕੇ ਕਾਲਜ ਦੀ ਮੈਨੈਜਿੰਗ ਕਮੇਟੀ ਨੇ ਪ੍ਰਿੰਸੀਪਲ,ਕੰਪਿਊਟਰ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸਰਬਜੀਤ ਢਿੱਲੋ, ਸਟਾਫ ਅਤੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਪੜ੍ਹਾਈ ਵਿਚ ਮਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਕਾਲਜ ਦੇ ਸਲਾਨਾ ਇਨਾਮ ਵੰਡ ਸਮਾਰੋਹ ਤੇ ਸਨਮਾਨਿਤ ਕਰਨ ਦਾ ਐਲਾਨ ਕੀਤਾ।

Share Button

Leave a Reply

Your email address will not be published. Required fields are marked *