ਮਾਲਵਾ ਕਾਲਜ, ਬਠਿੰਡਾ, ਪੀ.ਜੀ.ਡੀ.ਸੀ.ਏ ਭਾਗ ਪਹਿਲਾ,ਅਤੇ ਬੀ.ਸੀ.ਏ ਭਾਗ ਤੀਜਾ, ਸਮੈਸਟਰ ਛੇਵਾਂ, ਦਾ ਸ਼ਾਨਦਾਰ ਨਤੀਜਾ

ss1

ਮਾਲਵਾ ਕਾਲਜ, ਬਠਿੰਡਾ, ਪੀ.ਜੀ.ਡੀ.ਸੀ.ਏ ਭਾਗ ਪਹਿਲਾ,ਅਤੇ ਬੀ.ਸੀ.ਏ ਭਾਗ ਤੀਜਾ, ਸਮੈਸਟਰ ਛੇਵਾਂ, ਦਾ ਸ਼ਾਨਦਾਰ ਨਤੀਜਾ

ਬਠਿੰਡਾ, 16 ਜੁਲਾਈ (ਪਰਵਿੰਦਰ ਜੀਤ ਸਿੰਘ): ਪੀ.ਜੀ.ਡੀ.ਸੀ.ਏ. ਭਾਗ ਪਹਿਲਾ,ਅਤੇ ਬੀ.ਸੀ.ਏ ਸਮੈਸਟਰ ਛੇਵਾਂ, ਦਾ ਨਤੀਜਾ ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋ ਐਲਾਨਿਆ ਗਿਆ ਹੈ, ਵਿਚ ਮਾਲਵਾ ਕਾਲਜ, ਬਠਿੰਡਾ ਦਾ ਨਤੀਜਾ 100% ਰਿਹਾ ਹੈ।
ਨਤੀਜੇ ਮੁਤਾਬਿਕ ਕਾਲਜ ਦੀ ਵਿਦਿਆਰਥਣ ਨੀਸ਼ਾ ਰਾਣੀ ਨੇ 82% ਨੰਬਰ ਪ੍ਰਾਪਤ ਕਰਕੇ ਕਾਲਜ ਵਿਚੋ ਪਹਿਲਾ ਸਥਾਨ ਹਾਸਲ ਕੀਤਾ, ਸੁਖਜਿੰਦਰ ਸਿੰਘ ਨੇ 80% ਨੰਬਰ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਪਰਵਿੰਦਰ ਸਿੰਘ ਨੇ 78% ਨੰਬਰ ਲੈਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਬੀ.ਸੀ.ਏ ਛੇਵੇ ਸਮੈਸਟਰ ਵਿਚ ਸੁਮਨਦੀਪ ਕੋਰ ਨੇ 80% ਨੰਬਰ ਪ੍ਰਾਪਤ ਕਰਕੇੇ ਕਾਲਜ ਵਿਚੋ ਪਹਿਲਾ ਸਥਾਨ ਹਾਸਲ ਕੀਤਾ,ਨੀਰਮਲਜੀਤ ਕੋਰ ਨੇ 75% ਨੰਬਰ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਸੁਖਮਨ ਨੇ 74% ਨੰਬਰ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਸ਼ਾਨਦਾਰ ਪ੍ਰਾਪਤੀ ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਐੱਨ. ਕੇ. ਗੋਸਾਈ ਨੇ ਇਨ੍ਹਾਂ ਵਿਦਿਆਰਥੀਆਂ ਦੇ ਚੰਗੇ ਰਿਜਲਟ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਅਤੇ ਸਟਾਫ ਦੀ ਯੋਗ ਅਗਵਾਹੀ ਨੂੰ ਦਿਤਾ ਹੈ। ਇਸ ਮੌਕੇ ਕਾਲਜ ਦੀ ਮੈਨੈਜਿੰਗ ਕਮੇਟੀ ਨੇ ਪ੍ਰਿੰਸੀਪਲ,ਕੰਪਿਊਟਰ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸਰਬਜੀਤ ਢਿੱਲੋ, ਸਟਾਫ ਅਤੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਪੜ੍ਹਾਈ ਵਿਚ ਮਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਕਾਲਜ ਦੇ ਸਲਾਨਾ ਇਨਾਮ ਵੰਡ ਸਮਾਰੋਹ ਤੇ ਸਨਮਾਨਿਤ ਕਰਨ ਦਾ ਐਲਾਨ ਕੀਤਾ।

Share Button