Tue. Apr 16th, 2019

ਮਾਲਵਾ ਕਲੱਬ ਵੱਲੋਂ ਸਰਕਾਰੀ ਨੌਕਰੀ ਪ੍ਰਾਪਤ ਨੌਜਵਾਨਾਂ ਨੂੰ ਕੀਤਾ ਸਨਮਾਨਿਤ

ਮਾਲਵਾ ਕਲੱਬ ਵੱਲੋਂ ਸਰਕਾਰੀ ਨੌਕਰੀ ਪ੍ਰਾਪਤ ਨੌਜਵਾਨਾਂ ਨੂੰ ਕੀਤਾ ਸਨਮਾਨਿਤ

img-20161201-wa0019ਤਲਵੰਡੀ ਸਾਬ, 01 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਬੰਗੀ ਨਿਹਾਲ ਸਿੰਘ ਦੇ ਸਰਗਰਮ ਸਮਾਜ ਸੇਵੀ ਮਾਲਵਾ ਵੈਲਫੇਅਰ ਕਲੱਬ ਵੱਲੋਂ ਨਹਿਰੂ ਯੁਵਾ ਕੇਂਦਰ ਦੀ ਅਗਵਾਈ ਹੇਠ ਪਿੰਡ ਦੇ ਹੀ ਸਰਕਾਰੀ ਨੌਕਰੀ ਪ੍ਰਾਪਤ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਕਲੱਬ ਅਹੁਦੇਦਾਰ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਬੰਗੀ ਨਿਹਲ ਸਿੰਘ ਦੇ ਨੌਜਵਾਨ ਗੁਰਮਤ ਸਿੰਘ, ਰਾਜਪਾਲ ਸਿੰਘ, ਮਨਦੀਪ ਸਿੰਘ ਤੇ ਮਨਜੀਤ ਕੌਰ ਮੁਕਾਬਲੇ ਦੇ ਯੁੱਗ ਵਿੱਚ ਆਪਣੀ ਪੜ੍ਹਾਈ ਦੇ ਸਦਕਾ ਅਤੇ ਕੀਤੀ ਗਈ ਅਥਾਹ ਮਿਹਤਨ ਦੇ ਚਲਦਿਆਂ ਬੈਂਕਿੰਗ ਦੇ ਖੇਤਰ ਵਿੱਚ ਪਿਛਲੇ ਸਮੇਂ ਦੌਰਾਨ ਨੌਕਰੀਆਂ ਪ੍ਰਾਪਤ ਕੀਤੀਆਂ ਸਨ। ਜਿੰਨ੍ਹਾਂ ਨੂੰ ਪੰਚਾਇਤ ਅਤੇ ਉਕਤ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਅੱਜ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਇਸ ਮੌਕੇ ਯੁਵਕ ਸੇਵਾਵਾਂ ਕਲੱਬ ਦੇ ਡਾਇਰੈਕਟਰ ਸ. ਰਘਵੀਰ ਸਿੰਘ ਮਾਨ ਦੀ ਵੀ ਪ੍ਰਸ਼ੰਸ਼ਾ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਪਿੰਡ ਵਿੱਚੋਂ ਜੋ ਵੀ ਨੌਕਰੀ ਪ੍ਰਾਪਤ ਕਰੇਗਾ ਉਸਦਾ ਹੌਂਸਲਾ ਵਧਾਉਣ ਲਈ ਸਨਮਾਨਿਆ ਜਾਇਆ ਕਰੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਬੁੱਟਰ, ਤਰਸੇਮ ਬੁੱਟਰ, ਜਗਮੀਤ, ਗਗਨਦੀਪ ਸਿੱਧੂ, ਗੁਰਵਿੰਦਰ ਬੁੱਟਰ, ਹਰਦੀਪ ਸਿੰਘ ਪੰਚ, ਰਾਵਲ ਸਿੰਘ ਪੰਚ, ਗਗਨਦੀਪ ਪੰਚ ਅਤੇ ਪਿੰਡ ਵਾਸੀ ਮੌਜ਼ੂਦ ਸਨ।

Share Button

Leave a Reply

Your email address will not be published. Required fields are marked *

%d bloggers like this: