ਮਾਰਕੀਟ ਕਮੇਟੀ ਮਲੋਟ ਦੀ ਮੀਟਿੰਗ ਵਿਚ ਲਏ ਅਹਿਮ ਫੈਸਲੇ

ss1

ਮਾਰਕੀਟ ਕਮੇਟੀ ਮਲੋਟ ਦੀ ਮੀਟਿੰਗ ਵਿਚ ਲਏ ਅਹਿਮ ਫੈਸਲੇ

28malout01ਮਲੋਟ, 28 ਨਵੰਬਰ (ਆਰਤੀ ਕਮਲ) : ਮਾਰਕੀਟ ਕਮੇਟੀ ਮਲੋਟ ਦੀ ਇਕ ਅਹਿਮ ਮੀਟਿੰਗ ਕਮੇਟੀ ਦਫਤਰ ਨਵੀਂ ਦਾਣਾ ਮੰਡੀ ਮਲੋਟ ਵਿਖੇ ਚੇਅਰਮੈਨ ਬਸੰਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਵਾਈਸ ਚੇਅਰਮੈਨ ਡ੍ਰਾ. ਜਗਦੀਸ਼ ਸ਼ਰਮਾ ਅਤੇ ਸੈਕਟਰੀ ਮਾਰਕੀਟ ਕਮੇਟੀ ਮਲੋਟ ਅਜੈਪਾਲ ਸਿੰਘ ਬਰਾੜ ਸਮੇਤ ਸਮੂਹ ਕਮੇਟੀ ਮੈਂਬਰ ਹਾਜਰ ਸਨ । ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਸੈਕਟਰੀ ਅਜੈਪਾਲ ਸਿੰਘ ਬਰਾੜ ਨੇ ਦੱਸਿਆ ਕਿ ਮੀਟਿੰਗ ਵਿਚ ਕੁਝ ਅਹਿਮ ਫੈਸਲੇ ਲਏ ਗਏ ਹਨ । ਉਹਨਾਂ ਦੱਸਿਆ ਕਿ ਬੀਤੇ ਦਿਨੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਦੌਰਾਨ ਪਿੰਡ ਫਤੂਹੀਖੇੜਾ ਵਿਖੇ ਨਵੀਂ ਅਨਾਜ ਮੰਡੀ ਦੀ ਮੰਗ ਕੀਤੀ ਗਈ ਸੀ ਜਿਸਨੂੰ ਲੈ ਕਿ ਮਾਰਕੀਟ ਕਮੇਟੀ ਵੱਲੋਂ ਮਤਾ ਪਾ ਕੇ ਮਨਜੂਰੀ ਦਿੱਤੀ ਗਈ ਹੈ । ਸੈਕਟਰੀ ਨੇ ਦੱਸਿਆ ਕਿ ਰੋਜਮਰਾ ਦੇ ਮੁੱਦਿਆਂ ਤੇ ਵੱਖ ਵੱਖ ਮਤਿਆਂ ਨੂੰ ਮਨਜੂਰੀ ਤੋਂ ਇਲਾਵਾ ਮੁਲਾਜਮਾਂ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਵੀ ਅਗਲੇ ਮਹੀਨੇ ਦੀ ਤਨਖਾਹ ਨਾਲ ਦੇਣ ਲਈ ਵੀ ਮਨਜੂਰੀ ਦਿੱਤੀ ਗਈ ਹੈ । ਵਾਈਸ ਚੇਅਰਮੈਨ ਡ੍ਰਾ ਜਗਦੀਸ਼ ਸ਼ਰਮਾ ਨੇ ਕਿਹਾ ਕਿ ਮਾਰਕੀਟ ਕਮੇਟੀ ਦਾ ਮਕਸਦ ਕਿਸਾਨ ਹਿੱਤਾਂ ਲਈ ਕੰਮ ਕਰਨਾ ਹੈ ਅਤੇ ਝੋਨੇ ਦੇ ਪੂਰੇ ਸੀਜਨ ਅਤੇ ਹੁਣ ਚਲ ਰਹੀ ਬਾਸਮਤੀ ਦੀ ਖਰੀਦ ਸਮੇਂ ਕਿਸਾਨ ਨੂੰ ਮਲੋਟ ਕਮੇਟੀ ਵੱਲੋਂ ਹਰ ਸੰਭਵ ਸਹੂਲੀਅਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ । ਚੇਅਰਮੈਨ ਬਸੰਤ ਸਿੰਘ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਕਿਸਾਨਾਂ ਦੇ ਹਿੱਤਾਂ ਲਈ ਮੰਡੀ ਬੋਰਡ ਅਧੀਨ ਆਉਂਦੇ ਸਮੂਹ ਵਿਕਾਸ ਤੇ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਨ ਦਾ ਫੈਸਲਾ ਲਿਆ ਹੈ ਅਤੇ ਮਾਰਕੀਟ ਕਮੇਟੀ ਮਲੋਟ ਅਧੀਨ ਆਉਂਦੀਆਂ ਸਮੂਹ ਮੰਡੀਆਂ ਵਿਚ ਅਗਲੀ ਹਾੜੀ ਦੀ ਫਸਲ ਤੋਂ ਪਹਿਲਾਂ ਸਾਰੇ ਕਾਰਜ ਪੂਰੇ ਕਰਨ ਦਾ ਟੀਚਾ ਮਿਥਿਆ ਗਿਆ ਹੈ ਤਾਂ ਜੋ ਕਿਸਾਨ ਭਰਾਵਾਂ ਨੂੰ ਮੰਡੀ ਵਿਚ ਫਸਲ ਵੇਚਣ ਆਉਣ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ । ਇਸ ਮੌਕੇ ਆੜਤੀਆ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆ, ਪ੍ਰਵੀਨ ਕੁਮਾਰ ਜੈਨ, ਕੁਲਬੀਰ ਸਿੰਘ ਬੁਰਜਾਂ, ਇਕਬਾਲ ਸਿੰਘ ਫੱਤਾਕੇਰਾ, ਕੁੰਦਨ ਲਾਲ, ਸੀਤਾ ਰਾਮ ਖਟਕ ਅਤੇ ਮਾਰਕੀਟ ਕਮੇਟੀ ਅਧਿਕਾਰੀ ਹੰਸ ਰਾਜ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *