ਮਾਰਕੀਟ ਕਮੇਟੀਆਂ ਮੰਡੀਆਂ ਚ ਝਾੜੂ ਫੁਸ ਦੇ ਠੇਕੇ ਦੇਕੇ ਗਰੀਬਾਂ ਦੇ ਹੱਕਾਂ ਤੇ ਡਾਕੇ ਮਾਰ ਰਹੀ ਏ ਕਰੇਗੁਰਪ੍ਰੀਤ ਮਹਿਰਾਜ

ss1

ਮਾਰਕੀਟ ਕਮੇਟੀਆਂ ਮੰਡੀਆਂ ਚ ਝਾੜੂ ਫੁਸ ਦੇ ਠੇਕੇ ਦੇਕੇ ਗਰੀਬਾਂ ਦੇ ਹੱਕਾਂ ਤੇ ਡਾਕੇ ਮਾਰ ਰਹੀ ਏ ਕਰੇ: ਗੁਰਪ੍ਰੀਤ ਮਹਿਰਾਜ

img-20161015-wa0012ਰਾਮਪੁਰਾ ਫੂਲ 15 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) ਮਾਰਕੀਟ ਕਮੇਟੀਆਂ ਵਲੋਂ ਮੰਡੀਆਂ ਚ ਝੋਨੇ ਦੇ ਸੀਜਨ ਦੌਰਾਨ ਪੈਦਾ ਹੁੰਦੇ ਝਾੜੂ ਫੂਸ ਦੇ ਨਿਯਮਾਂ ਨੂੰ ਛਿੱਕੇ ਟੰਗਕੇ ਗਰੀਬਾਂ ਦੇ ਹੱਕਾਂ ਤੇ ਡਾਕੇ ਮਾਰ ਰਹੀ ਹੈ ,ਇੰਨਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਗੁਰਪ੍ਰੀਤ ਮਹਿਰਾਜ ਨੇ ਨੇ ਆਰ ਟੀ ਆਈ ਤਹਿਤ ਝਾੜੂ ਫੁਸ ਦੇ ਠੇਕੇ ਦੀ ਸਚਾਈ ਨੂੰ ਪੱਤਰਕਾਰਾਂ ਅੱਗੇ ਪੇਸ਼ ਕਰਦਿਆਂ ਕੀਤਾ । ਗੁਰਪ੍ਰੀਤ ਮਹਿਰਾਜ ਨੇ ਦੱਸਿਆ ਉਨਾਂ ਨੇ ਆਰ ਟੀ ਆਈ ਤਹਿਤ ਪੱਤਰ ਨੰਬਰ 1677 ਰਾਹੀ ਦਫਤਰ ਜਿਲਾ ਮੰਡੀ ਅਫਸਰ ਬਠਿੰਡਾ ਤੋ ਸੂਚਨਾ ਮੰਗੀ ਸੀ ਜਿਸ ਰਾਹੀ ਖੁਲਾਸਾ ਹੋਇਆ ਕਿ ਮੰਡੀਆਂ ਵਿਚ ਕਣਕ ,ਝੋਨੇ ਦੀ ਫਸਲ ਨੂੰ ਪੱਖਾ ਲੱਗਣ ਤੋ ਬਾਅਦ ਸਬੰਧਿਤ ਕਿਸਾਨ ਆਪਣਾ ਆਪਣਾ ਝਾੜ ਫੁਸ ਘਰ ਲਿਜਾ ਸਕਦੇ ਹਨ ,ਜੇਕਰ ਸਬੰਧਿਤ ਕਿਸਾਨ ਝਾੜ ਫੁਸ ਨਹੀ  ਚੁੱਕਦਾ ਤਾਂ ਮਾਰਕੀਟ ਕਮੇਟੀ ਦੇ ਠੇਕੇਦਾਰ ਵਲੋਂ ਇਹ ਝਾੜ ਫੁਸ ਉਸੇ ਦਿਨ ਚੁਕਵਾਉਣਾ ਹੁੰਦਾ ਹੈ ,ਤਾਂ ਜੋ ਮੰਡੀ ਵਿਚ ਹੋਰ ਆ ਰਹੀ ਜਿਨਸ ਨੂੰ ਲੁਹਾਇਆ ਜਾ ਸਕੇ । ਗੁਰਪ੍ਰੀਤ ਮਹਿਰਾਜ ਨੇ ਕਿਹਾ ਇਹ ਝਾੜ ਫੁਸ ਨੂੰ ਗਰੀਬ ਲੋਕ ਇਕੱਠਾ ਕਰ ਲੈਂਦੇ ਸੀ ਤੇ ਆਪਣੇ ਘਰਾਂ ਦਾ ਚੁੱਲਾ ਤਪਦਾ ਕਰਦੇ ਸਨ । ਉਨਾਂ ਕਿਹਾ ਕਿ ਹੁਣ ਰਾਜ ਨਹੀਂ ਸੇਵਾ ਦਾ ਹੋਕਾ ਦੇਣ ਵਾਲੀ ਅਕਾਲੀ ਭਾਜਪਾ ਸਰਕਾਰ ਦੇ ਰਾਜ ਚ ਮਾਰਕੀਟ ਕਮੇਟੀਆ ਨੇ ਝਾੜ ਫੁਸ ਦੇ ਆਪਣੇ ਚਹੇਤਿਆਂ ਨੂੰ ਠੇਕੇ ਦੇਕੇ ਗਰੀਬਾਂ ਦੀ ਰੋਜੀ ਰੋਟੀ ਖੋ ਲਈ ਹੈ । ਉਨਾਂ ਕਿਹਾ ਕਿ ਜੇ ਸਰਕਾਰ ਨੇ ਇਹ ਝਾੜ ਫੁਸ ਦੇ ਠੇਕੇ ਬੰਦ ਕਰਕੇ ਗਰੀਬਾਂ ਦੀ ਰੋਜੀ ਦੁਬਾਰਾ ਬਹਾਲ ਨਾ ਕੀਤੀ ਤਾਂ ਆਮ ਆਦਮੀ ਪਾਰਟੀ ਇਨਾਂ ਮਾਰਕੀਟ ਕਮੇਟੀਆਂ ਦਾ ਘਿਰਾਉ ਕਰੇਗੀ । ਇਕ ਵੱਖਰੇ ਬਿਆਨ ਰਾਹੀ ਆਮ ਆਦਮੀ ਪਾਰਟੀ ਦੇ ਰਾਜਵਿੰਦਰ ਰਾਮਪੁਰਾ ਨੇ ਕਿਹਾ ਸਰਕਾਰ ਇਹ ਝਾੜ ਫੁਸ ਦੇ ਠੇਕੇ ਕਰਵਾ ਕੇ ਗਰੀਬਾਂ ਦਾ ਖੁਨ ਚੂਸ ਰਹੀ ਹੈ । ਇਸ ਮੋਕੇ ਗੁਰਪ੍ਰੀਤ ਮਹਿਰਾਜ ਨਾਲ ਝਾੜ ਫੁਸ ਯੂਨੀਅਨ ਦੇ ਪ੍ਰਧਾਨ ਹਰਭਜਨ ਲਾਲ ,ਮਹਿੰਦਰ ਸਿੰਘ ,ਜੀਤੀ ਰਾਮ ,ਸਾਧੂ ਰਾਮ ,ਬਿੱਟੂ ਰਾਮ ,ਜੱਗਾ ਰਾਮ ,ਪਾਲ ਸਿੰਘ ,ਛਿੰਦਰ ਸਿੰਘ ,ਜਗਨਾ ਰਾਮ ,ਭੋਲਾ ਰਾਮ ,ਜੀਤਪਾਲ ,ਖਜਾਨ ਰਾਮ ,ਕ੍ਰਿਸ਼ਨ ਰਾਮ ਹਾਜਰ ਸਨ|

Share Button

Leave a Reply

Your email address will not be published. Required fields are marked *