ਮਾਰਕਫੈਡ ਵਲੋਂ ਲਗਾਇਆ ਗਿਆ ਇੱਕ ਰੋਜਾ ਕਿਸਾਨ ਸਿਖਲਾਈ ਕੈਂਪ

ਮਾਰਕਫੈਡ ਵਲੋਂ ਲਗਾਇਆ ਗਿਆ ਇੱਕ ਰੋਜਾ ਕਿਸਾਨ ਸਿਖਲਾਈ ਕੈਂਪ

img_20161103_123234ਰਾਮਪੁਰਾ ਫੂਲ 7 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਮਾਰਕਫੈਡ ਦੇ ਜਿਲਾ ਪ੍ਰਬੰਧਕ ਐਮ ਐਸ ਬਰਾੜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐਫ ਐਸ ੳ ਬੱਘੜ ਦੀ ਅਗਵਾਈ ਵਿੱਚ ਪਿੰਡ ਹਮੀਰਗੜ ਦੀ ਕੋਪਰੇਟਿਵ ਸੁਸਾਇਟੀ ਵਿਖੇ ਇੱਕ ਰੋਜਾਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਕਿਸਾਨਾਂ ਨੂੰ ਫ਼ਸਲਾਂ ਸੰਬੰਧੀ ਜਾਣਕਾਰੀ ਦੇਣ ਲਈ ਖੇਤਬਾੜੀ ਯੂਨੀਵਰਸਿਟੀ ਰਿਟਾਇਰਡ ਡਾ ਮਹਿੰਦਰ ਸਿੰਘ ਸਿੱਧੂ, ਖੇਤੀਬਾੜੀ ਵਿਭਾਗ ਦੇ ਐ ਡੀ ੳ ਮੁਖਤਿਆਰ ਸਿੰਘ ਬਰਾੜ, ਬਲਾਕ ਅਫ਼ਸਰ ਖੇਤੀਬਾੜੀ ਜ਼ਸਵੀਰ ਸਿੰਘ, ਕੋਪਰੇਟਿਵ ਸੁਸਾਇਟੀ ਦੇ ਇੰਸਪੈਕਟਰ ਮੇਜ਼ਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਕੈਂਪ ਦੀ ਸ਼ੁਰੂਆਤ ਇੰਸਪੈਕਟਰ ਮੇਜ਼ਰ ਸਿੰਘ ਨੇ ਆਇਆਂ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਕੋਪਰੇਟਿਵ ਅਦਾਰਾ ਮਾਰਕਫੈਡ ਦੇ ਨਾਲ ਮਿਲ ਕੇ ਕੰਮ ਕਰਦਾ ਹੈ ਤਾਂ ਜ਼ੋ ਕਿਸਾਨਾਂ ਨੂੰ ਮਿਲਣ ਵਾਲੀਆਂ ਵਸਤੂਆਂ, ਪਸ਼ੂ ਖੁਰਾਕ ਤੇ ਫ਼ਸਲਾਂ ਤੇ ਛਿੜਕੀਆਂ ਜਾਣ ਵਾਲੀਆਂ ਦਵਾਈਆਂ ਦੀ ਕੀਮਤ ਸਥਿਰ ਬਣੀ ਰਹੇ।ਇਸ ਮੌਕੇ ਖੇਤੀਬਾੜੀ ਮਾਹਿਰ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਹਰ ਤਿੱਨ ਸਾਲ ਬਾਅਦ ਖੇਤ ਦੀ ਮਿੱਟੀ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਜ਼ੋ ਖੇਤ ਵਿੱਚ ਪੈਣ ਵਾਲੀਆਂ ਖਾਦਾਂ ਦੀ ਜਾਣਕਾਰੀ ਮਿਲ ਸਕੇ ਤੇ ਖੇਤੀਬਾੜੀ ਤੇ ਹੋ ਰਹੇ ਫਾਲਤੂ ਖਰਚੇ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਫ਼ਸਲਾਂ ਤੇ ਛਿੜਕੀਆਂ ਜਾਣ ਵਾਲੀਆਂ ਦਵਾਈਆਂ ਦੀ ਵਰਤੋਂ ਲੋੜ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫ਼ਸਲ ਤੇ ਦਵਾਈ ਛਿੜਕਣ ਤੋਂ ਪਹਿਲਾਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਜਰੂਰ ਲੈ ਲੈਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੇਤ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ, ਇਸ ਨਾਲ ਜਿੱਥੇ ਬੀਮਾਰੀਆਂ ਫੈਲਦੀਆਂ ਹਨ, ਉਰੁੇ ਹੀ ਫ਼ਸਲਾਂ ਲਈ ਜਰੂਰੀ ਮਿੱਤਰ ਕੀੜੇ ਵੀ ਮਰ ਜਾਂਦੇ ਹਨ।ਕੈਂਪ ਦੌਰਾਨ ਐ ਡੀ ੳ ਮੁਖਤਿਆਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਕੀਤੇ ਜਾ ਰਹੇ ਫਾਲਤੂ ਖਰਚਿਆਂ ਨੂੰ ਘਟਾਉਣਾ ਚਾਹੀਦਾ ਹੈ ਅਤੇ ਪ੍ਰਾਈਵੇਟ ਬੈਂਕਾਂ ਤੋ ਵੱਧ ਵਿਆਜ਼ ਤੇ ਲਈਆਂ ਗਈਆਂ ਲਿਮਟਾਂ ਨੂੰ ਹੋਲੀਹੋਲ਼ੀ ਕਰਕੇ ਖਤਮ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਹਿੰਗੇ ਭਾਅ ਬੀਜ ਖਰੀਦਣ ਦੀ ਥਾਂ ਆਪਣੇ ਖੇਤ ਵਿੱਚ ਹੀ ਬੀਜ ਤਿਆਰ ਕਰਨਾ ਚਾਹੀਦਾ ਹੈ।ਇਸ ਮੌਕੇ ਬਲਾਕ ਅਫਸਰ ਜ਼ਸਵੀਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਅੱਜੇ ਤੱਕ ਪਿਛਲੀ ਫ਼ਸਲ ਤੇ ਹੋਏ ਖਰਚੇ ਦੇ ਬਿੱਲ ਜਮਾਂ ਨਹੀਂ ਕਰਵਾਏ, ਉਹ 10 ਤਾਰੀਖ ਤੱਕ ਜਮਾਂ ਕਰਵਾ ਦੇਣ। ਇਸ ਮੌਕੇ ਮਾਰਕਫੈਡ ਦੇ ਸੇਲਜ਼ ਐਗਜੁਟਿਵ ਰਜਨੀਸ਼ ਕਰਕਰਾ ਅਤੇ ਅਮਨ ਗੋਇਲ ਨੇ ਮਾਰਕਫੈਡ ਦੀਆਂ ਵਸਤਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਕੈਂਪ ਵਿੱਚ ਸ਼ਾਮਲ ਵਿਸਾਨਾਂ ਲਈ ਲੱਕੀ ਡਰਾਅ ਵੀ ਕੱਢਿਆ ਗਿਆ।ਇਸ ਮੌਕੇ ਮਾਰਕਫੈਡ ਬਠਿੰਡਾ ਦੇ ਬਰਾਂਚ ਮੈਨੈਜਰ ਅਪ੍ਰਿਤ ਕੁਮਾਰ, ਹਮੀਰਗੜ ਸੁਸਾਇਟੀ ਦੇ ਪ੍ਰਧਾਨ ਮਲਕੀਤ ਸਿੰਘ ਅਤੇ ਸਮੂਹ ਕਮੇਟੀ ਤੋਂ ਇਲਾਵਾ ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ, ਭਜਨ ਸਿੰਘ, ਗੁਰਚਰਨ ਸਿੰਘ, ਗੁਰਦਿੱਤ ਸਿੰੰਘ, ਹਰਦੇਵ ਸਿੰਘ, ਨਛੱਤਰ ਸਿੰਘ, ਨਾਇਬ ਸਿੰਘ, ਜ਼ੋਰਾ ਸਿੰਘ ਆਦਿ ਭਾਰੀ ਮਾਤਰਾ ਵਿੱਚ ਕਿਸਾਨ ਸ਼ਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: