ਮਾਰਕਫੈਡ ਨੇ ਇੱਕ ਰੋਜਾ ਕਿਸਾਨ ਸਿਖਲਾਈ ਕੈਪ ਲਗਾਇਆ

ss1

ਮਾਰਕਫੈਡ ਨੇ ਇੱਕ ਰੋਜਾ ਕਿਸਾਨ ਸਿਖਲਾਈ ਕੈਪ ਲਗਾਇਆ
ਲੋੜ ਤੋ ਵੱਧ ਫਸਲਾ ਤੇ ਸਪਰੈਅ ਨਹੀ ਕਰਨੀ ਚਾਹੀਦੀ : ਬਰਾੜ

picture3ਰਾਮਪੁਰਾ ਫੂਲ ੧੯ (ਕੁਲਜੀਤ ਸਿੰਘ ਢੀਗਰਾਂ ): ਮਾਰਕਫੈਡ ਐਗਰੋਕੇਮੀਕਲ ਮੋਹਾਲੀ ਦੀਆਂ ਹਿਦਾਇਤਾ ਅਨੁਸਾਰ ਮਾਰਕਫੈਡ ਦੇ ਜਿਲਾ ਪ੍ਰਬੰਧਕ ਐਮ ਐਸ ਬਰਾੜ ਦੇ ਦਿਸਾ ਨਿਰਦੇਸਾ ਅਧੀਨ ਐਫ ਐਸ ਓ ਬੱਗੜ ੰਿਸੰਘ ਦੀ ਅਗਵਾਈ ਵਿੱਚ ਮਾਰਕਫੈਡ ਬ੍ਰਾਂਚ ਰਾਮਪੁਰਾ ਦੀ ਕੋਆਪਰੇਟਿਵ ਸੁਸਾਇਟੀ ਪਿੰਡ ਸੇਲਬਰਾਹ ਵਿਖੇ ਇੱਕ ਰੋਜਾ ਕਿਸਾਨ ਸਿਖਲਾਈ ਕੈਪ ਲਗਾਇਆ ਗਿਆ । ਜਿਸ ਵਿੱਚ ਕਿਸਾਨਾ ਨੂੰ ਫਸਲਾ ਸਬੰਧੀ ਜਾਣਕਾਰੀ ਦੇਣ ਲਈ ਖੇਤਾਬਾੜੀ ਵਿਭਾਗ ਤੋ ਬਲਾਕ ਅਫਸਰ ਜਗਜੀਤ ਸਿੰਘ ਤੇ ਏ ਡੀ ਓ ਮੁਖਤਿਆਰ ਸਿੰਘ ਬਰਾੜ ਤੋ ਇਲਾਵਾ ਕਰਿਭਕੋ ਕੰਪਨੀ ਤੋ ਉਮੇਦ ਸਿੰਘ ਵਿਸੇਸਤੋਰ ਤੇ ਸਾਮਲ ਹੋਏ । ਕੈਪ ਦੀ ਸੁਰੂਆਤ ਮਾਰਕਫੈਡ ਦੇ ਸੇਲਜ ਮੈਨ ਜਸਬੀਰ ਸਿੰਘ ਨੇ ਮਾਰਕਫੈਡ ਦੀਆਂ ਵਸਤਾਂ ਜਿਵੇ ਸੋਹਣਾ ਘਿਊ, ਚਾਹਪੱਤੀ, ਚਾਵਲ ਤੋ ਇਲਾਵਾ ਮਾਰਕਫੈਡ ਦੀਆਂ ਨਦੀਨ ਨਾਸਕ, ਉੱਲੀ ਨਾਸਕ ਤੇ ਕੀਟ ਨਾਸਕ ਦਵਾਈਆਂ ਦੀ ਜਾਣਕਾਰੀ ਦਿੰਦਿਆਂ ਕੀਤੀ । ਇਸ ਮੋਕੇ ਬੋਲਦਿਆਂ ਖੇਤੀਬਾੜੀ ਅਫਸਰ ਮੁਖਤਿਆਰ ੰਿਸੰਘ ਬਰਾੜ ਨੇ ਕਿਹਾ ਕਿ ਲੋੜ ਤੋ ਵੱਧ ਸਪਰੈਅ ਨਹੀ ਕਰਨੀ ਚਾਹੀਦੀ ਇਸ ਨਾਲ ਫਸਲ ਨੂੰ ਨੁਕਸਾਨ ਹੁੰਦਾ ਹੈ ਤੇ ਖੇਤੀਬਾੜੀ ਤੇ ਖਰਚਾ ਵੀ ਵੱਧ ਹੁੰਦਾ ਹੈ । ਉਹਨਾਂ ਕਿਹਾ ਕਿ ਦਵਾਈ ਉਪਰ ਦੱਸੀ ਮਿਕਦਾਦ ਅਨੁਸਾਰ ਹੀ ਵਰਤੋ ਕਰਨੀ ਚਾਹੀਦੀ ਹੈ । ਖੇਤੀਬਾੜੀ ਵਿਭਾਗ ਦੇ ਬਲਾਕ ਅਫਸਰ ਜਗਦੀਸ ਸਿੰਘ ਨੇ ਕੈਪ ਦੋਰਾਨ ਹਾਜਰ ਕਿਸਾਨਾ ਨੂੰ ਫਸਲਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਕਿਸਾਨ ਨੂੰ ਤਿੰਨ ਸਾਲ ਚ, ਇੱਕ ਵਾਰ ਮਿੱਟੀ ਤੇ ਪਾਣੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਖੇਤ ਦੀ ਜਮੀਨ ਚ, ਕਿਸ ਪ੍ਰਕਾਰ ਦੀ ਤੇ ਕਿੰਨੀ ਖਾਦ ਪਾਉਣੀ ਹੈ । ਉਹਨਾਂ ਕਿਸਾਨਾ ਨੂੰ ਫਸਲੀ ਚੱਕਰ ਤੋ ਹੱਟਕੇ ਮੁੰਗੀ, ਸਰੋ ਤੇ ਸਬਜੀਆਂ ਆਦਿ ਬੀਜਣ ਲਈ ਪ੍ਰਰਿਤ ਕੀਤਾ । ਇਸ ਮੋਕੇ ਮਾਰਕਫੈਡ ਪਸੂ ਖੁਰਾਕ ਗਿੱਦੜਬਾਹਾ ਦੇ ਸੇਲਜਮੈਨ ਦਵਿੰਦਰ ਕੁਮਾਰ ਨੇ ਕਿਹਾ ਕਿ ਮਾਰਕਫੈਡ ਦੀਆਂ ਪਸੂ ਖੁਰਾਕ ਪਸੂ ਲਈ ਲਾਹੇਬੰਦ ਹੈ ਤੇ ਇਸ ਨਾਲ ਪਸੂ ਲੰਬੇ ਸਮੇ ਤੱਕ ਦੁੱਧ ਦਿੰਦਾ ਹੈ । ਇਸ ਵਿੱਚ ਉਹ ਸਾਰੇ ਜਰੂਰੀ ਤੱਤ ਪਾਏ ਹੋਏ ਹਨ ਜੋ ਇੱਕ ਪਸੂ ਲਈ ਜਰੂਰੀ ਹਨ । ਕੈਪ ਦੋਰਾਨ ਪਿੰਡ ਦੇ ਕਿਸਾਨਾ ਵੱਲੋ ਆਏ ਹੋਏ ਮਾਹਿਰਾ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ । ਇਸ ਮੋਕੇ ਹੋਰਨਾ ਤੋ ਇਲਾਵਾ ਕੋਪਰੇਟਿਵ ਸੁਸਾਇਟੀ ਸੇਲਬਰਾਹ ਦੇ ਸਕੱਤਰ ਕਰਨੈਲ ਸਿੰਘ, ਕਮੇਟੀ ਪ੍ਰਧਾਨ ਬੂਟਾ ਸਿੰਘ, ਸੇਲਜਮੈਨ ਰਾਜਵਿੰਦਰ ਸਿੰਘ, ਸਾਬਕਾ ਸਕੱਤਰ ਮੇਹਰ ਸਿੰਘ, ਮਾਰਕਫੈਡ ਬ੍ਰਾਂਚ ਰਾਮਪੁਰਾ ਦੇ ਮੇਨੇਜਰ ਹਰਬੰਸ ਲਾਲ ਸਿੰਗਲਾ, ਸੇਲਜਮੈਨ ਭੂਸਨ ਕੁਮਾਰ, ਉਜਾਗਰ ਸਿੰਘ , ਕਮੇਟੀ ਮੈਬਰ ਮਲਕੀਤ ਸਿੰਘ, ਵੱਧਾ ਸਿੰਘ, ਜੋਰਾ ਸਿੰਘ, ਗੁਰਚਰਨ ਸਿੰਘ, ਮਲਕੀਤ ਸਿੰਘ, ਦਰਸਨ ਸਿੰਘ ਤੋ ਇਲਾਵਾ ਭਾਰੀ ਗਿਣਤੀ ਚ, ਕਿਸਾਨ ਸਾਮਲ ਸਨ ।

Share Button

Leave a Reply

Your email address will not be published. Required fields are marked *