ਮਾਮਲਾ ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਸੜਕ ਦਾ ਨਵਾਂਸ਼ਹਿਰ

ss1

ਮਾਮਲਾ ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਸੜਕ ਦਾ ਨਵਾਂਸ਼ਹਿਰ
ਐਕਸੀਅਨ,ਐਸ.ਡੀ.ਓ. ਤੇ ਠੇਕੇਦਾਰ ‘ਤੇ ਮੁਕੱਦਮਾ ਦਰਜ ਕਰਨ ਦੀ ਮੰਗ

kitna-photoਗੜ੍ਹਸ਼ੰਕਰ 27 ਅਕਤੂਬਰ (ਅਸ਼ਵਨੀ ਸ਼ਰਮਾ) ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਨੇ ਲੋਕਾਂ ਦੇ ਸਿਰ ਧੂੜ ਤੇ ਡੀ.ਸੀ. ਦੇ ਅੱਖੀਂ ਘੱਟਾ ਪਾਉਣ ਦਾ ਦੋਸ਼ ਲਗਾ ਕੇ ਪੀ.ਡੀ.ਡਬਲਯੂ.ਡੀ. ਦੇ ਐਕਸੀਅਨ, ਐਸ.ਡੀ.ਓ. ਅਤੇ ਸੰਬੰਧਤ ਠੇਕੇਦਾਰ ਖਿਲਾਫ ਮੁਕੱਦਮਾ ਦਰਜ ਕਰਨ ਲਈ ਪੁਲਸ ਥਾਣਾ ਨਵਾਂਸ਼ਹਿਰ ਵਿਖੇ ਦਰਖਾਸਤ ਦਿੱਤੀ ਹੈ।ਦਰਖਾਸਤ ਵਿੱਚ ਲਿਖਿਆ ਗਿਆ ਹੈ ਕਿ ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਸੜਕ ਦੀ ਹਾਲਤ ਐਨੀ ਮਾੜੀ ਹੈ ਕਿ ਇਥੋਂ ਲੰਘਣ ਵਾਲੇ ਲੋਕਾਂ ਨੂੰ ਨਾ ਸਿਰਫ ਸਰੀਰਕ ਤੇ ਮਾਨਸਿਕ ਪੇ੍ਰਸ਼ਾਨੀ ਹੁੰਦੀ ਸਗੋਂ ਇਥੇ ਹਾਦਸੇ ਵੀ ਵਾਪਰ ਸਕਦ ੇ ਹਨ।ਪਿਛਲੇ ਦਿਨੀ ਡਿਪਟੀ ਕਮਿਸ਼ਨਰ ਦੀ ਦਖਲ ਅੰਦਾਜੀ ਉਪਰੰਤ ਪੀ.ਡਬਲਯੂ.ਡੀ. ਦੇ ਅਧਿਕਾਰੀਆਂ ਨੇ ਇਸ ਸੜਕ ਦੀ ਆਰਜ਼ੀ ਮੁਰੰਮਤ ਕਰਨੀ ਸ਼ੁਰੂ ਕੀਤੀ ਲੇਕਿਨ ਕੁਝ ਹਿੱਸੇ ਤ ੇ ਬੱਜਰੀ ਅਤੇ ਲੁੱਕ ਪਾ ਕੇ ਬਾਕੀ ਜ਼ਿਆਦਾਤਰ ਟੋਇਆਂ ਵਿੱਚ ਮਿੱਟੀ ਵਿੱਚ ਵੱਟੇ ਮਿਲਾ ਕੇ ਕੁਝ ਟੋਏ ਪੂਰ ਦਿੱਤੇ ਤੇ ਜ਼ਿਆਦਾਤਰ ਸੜਕ ਦੀ ਹਾਲਤ ਪਹਿਲਾਂ ਵਾਲੀ ਹੀ ਹੈ। ਇਸ ਮਿੱਟੀ ਨਾਲ ਸੜਕ ਹਾਦਸਿਆਂ ਦਾ ਖਤਰਾ ਹੋਰ ਵੀ ਵਧ ਗਿਆ ਹੈ। ਦਰਖਾਸਤ ਵਿਚ ਮੁੰਬਈੇ ਹਾਈ ਕੋਰਟ ਦਾ ਜ਼ਿਕਰ ਵੀ ਦਿਤਾ ਕੀਤਾ ਗਿਆ ਹੈ ਜਿਸ ਵਿਚ ਵਧੀਆ ਸੜਕਾਂ ਨੂੰ ਨਾਗਰਿਕਾਂ ਦਾ ਮੁੱਢਲਾ ਅਧਿਕਾਰ ਦੱਸਿਆ ਗਿਆ ਹੈ।ਪਰਵਿੰਦਰ ਸਿੰਘ ਕਿੱਤਣਾ ਅਨੁਸਾਰ ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਸੜਕ ਦੀ ਬੁਰੀ ਹਾਲਤ ਲਈ ਪੀ.ਡਬਲਯੂ.ਡੀ. ਵਿਭਾਗ ਦੇ ਐਕਸੀਅਨ, ਐਸ.ਡੀ.ਓ. ਅਤੇ ਸੰਬੰਧਤ ਠੇਕੇਦਾਰ ਅਣਗਹਿਲੀ ਕਰਕੇ ਜਿੰਮੇਵਾਰ ਹਨ।ਦੇਸ਼ ਦੇ ਹੋਰ ਬਹੁਤ ਸਾਰੇ ਹਿੱਸਿਆਂ ਚ ਸੜਕਾਂ ਨਾਲ ਸੰਬੰਧਿਤ ਅਫਸਰਾਂ ਫ਼ ਠੇਕੇਦਾਰਾਂ ਖਿਲਾਫ ਅਣਗਹਿਲੀ ਕਰਨ ਕਰਕੇ ਮੁਕੱਦਮੇ ਦਰਜ ਕੀਤੇ ਗਏ ਹਨ।ਇਹਨਾਂ ਅਧਿਕਾਰੀਆਂ ਤੇ ਅਪਰਾਧਿਕ ਮਾਮਲਾ ਦਰਜ ਕੀਤਾ ਜਾਣਾ ਬਣਦਾ ਹੈ।ਇੰਡੀਅਨ ਪੀਨਲ ਕੋਡ ਦੀ ਧਾਰਾ 283 ਮੁਤਾਬਕ, “ ਜੋ ਕੋਈ ਕਿਸੇ ਕਾਰਜ ਨੂੰ ਕਰਕੇ ਜਾਂ ਆਪਣੇ ਕਬਜ ੇ ਵਿੱਚਲੀ ਜਾਂ ਆਪਣੇ ਚਾਰਜ ਅਧੀਨ ਕਿਸੇ ਜਾਇਦਾਦ ਦੀ ਵਿਵਸਥਾ ਕਰਨ ਦੀ ਉਕਾਈ ਕਰਕੇ ਕਿਸੇ ਲੋਕ ਮਾਰਗ ਜਾਂ ਸਮੁੰਦਰੀ ਮਾਰਗ ਵਿੱਚ ਕਿਸੇ ਵਿਅਕਤੀ ਨੂੰ ਖਤਰਾ , ਰੁਕਾਵਟ ਜਾਂ ਹਾਨੀ ਕਾਰਤ ਕਰ ੇਗਾ , ਉਸ ਨੂੰ ਜੁਰਮਾਨੇ ਦੀ, ਜੋ ਦੋ ਸੋ ਰੁਪਏ ਤੱਕ ਹੋ ਸਕੇਗਾ , ਸਜ਼ਾ ਦਿੱਤੀ ਜਾਵੇਗੀ।”

        ਇਥੇ ਵਰਨਣਯੋਗ ਹੈ ਕਿ ਇਸ ਸੜਕ ਦੀ ਸੋਸ਼ਲ ਮੀਡੀਆ ਤੇ ਚਰਚਾ ਹੋਣ ਕਾਰਨ ਕੁਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਖੁਦ ਮੌਕਾ ਦੇਖਣ ਗਏ ਸਨ ਤੇ ਉਹਨਾਂ ਸਬੰਧਤ ਅਧਿਕਾਰੀਆਂ ਨੂੰ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ ਹੋਣ ਤੱਕ ਆਰਜ਼ੀ ਤੌਰ ਤੇ ਮੁਰੰਮਤ ਕਰਨ ਦੀਆਂ ਹਿਦਾਇਤਾਂ ਕੀਤੀਆਂ ਸਨ।ਲੇਕਿਨ ਅਧਿਕਾਰੀਆਂ ਨੇ ਲੁੱਕ ਬੱਜਰੀ ਦੀ ਥਾਂ ਮਿੱਟੀ ਵਿਚ ਵੱਟੇ ਮਿਲਾ ਕੇ ਕੁਝ ਟੋਏ ਪੂਰ ਕੇ ਖਾਨਾਪੁਰਤੀ ਕਰ ਦਿਤੀ ਬਾਕੀ ਸੜਕ ਜਿਉਂ ਦੀ ਤਿਉਂ ਰਹੀ।ਦਰਖਾਸਤ ਵਿਚ ਅਧਿਕਾਰੀਆਂ ਖਿਲਾਫ ਤੁਰੰਤ ਐਫ.ਆਈ.ਆਰ.ਦਰਜ ਕਰਨ ਦੀ ਮੰਗ ਕੀਤੀ ਗਈ ਹੈ।

       ਪਰਵਿੰਦਰ ਸਿੰਘ ਕਿੱਤਣਾ ਅਨੁਸਾਰ ਜੇਕਰ ਇਹ ਸੜਕ ਨਵੀਂ ਵੀ ਬਣਾਉਣੀ ਹੋਵੇ ਤਾਂ ਵੀ ਉਦੋਂ ਤੱਕ ਇੰਨੀ ਕੁ ਮੁਰੰਮਤ ਕਰ ਦੇਣੀ ਚਾਹੀਦੀ ਹੈ ਕਿ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।ਕਈ ਵਾਰ ਮੁੱਖ ਮੰਤਰੀ ਜਾਂ ਉਪ ਮੁਖ ਮੰਤਰੀ ਦੇ ਆਉਣ ਕਰਕੇਰਾਤੋ ਰਾਤ ਨਵੀਂ ਸੜਕ ਬਣਾ ਦਿਤੀ ਜਾਂਦੀ ਹੈ ਲੇਕਿਨ ਜਿਥੋਂ ਹਜ਼ਾਰਾਂ ਲੋਕ ਰੋਜ਼ ਲੰਘਦੇ ਹਨ ਉਸਦੀ ਮੁਰੰਮਤ ਵੀ ਕਿਉਂ ਨਹੀ ਕੀਤੀ ਜਾ ਸਕਦੀ ।

Share Button

Leave a Reply

Your email address will not be published. Required fields are marked *