ਮਾਮਲਾ ਕਾਮਰੇਡ ਲਖਬੀਰ ਸਿੰਘ ਦੀ ਕੁੱਟਮਾਰ ਦਾ

ss1

ਮਾਮਲਾ ਕਾਮਰੇਡ ਲਖਬੀਰ ਸਿੰਘ ਦੀ ਕੁੱਟਮਾਰ ਦਾ
ਕੁਲਹਿੰਦ ਖੇਤ ਮਜਦੂਰ ਯੂਨੀਅਨ ਵੱਲੋਂ ਲਾਇਆ ਥਾਣਾ ਦਾਖਾ ਮੂਹਰੇ ਧਰਨਾ ਤੇ ਕੀਤਾ ਰੋਸ ਮਾਰਚ

26-17 (1) 26-17 (2)
ਮੁੱਲਾਂਪੁਰ ਦਾਖਾ, 26 ਅਗਸਤ (ਮਲਕੀਤ ਸਿੰਘ): ਪਿਛਲੇ ਦਿਨੀ ਪਿੰਡ ਦਾਖਾ ਦੇ ਵਿਅਕਤੀਆਂ ਵਲੋਂ ਕਾਮਰੇਡ ਲਖਬੀਰ ਸਿੰਘ ਦਾਖਾ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿੱਚ ਦਾਖਾ ਪੁਲਸ ਵਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਕੁਲਹਿੰਦ ਖੇਤ ਮਜਦੂਰ ਯੂਨੀਅਨ ਦੇ ਆਗੂਆ ਵਲੋਂ ਆਪਣੇ ਵਰਕਰਾਂ ਨੂੰ ਨਾਲ ਲੈਕੇ ਥਾਣਾ ਦਾਖਾ ਮੂਹਰੇ ਧਰਨਾ ਦੇਕੇ ਡੀ.ਐਸ.ਪੀ ਅਜੇਰਾਜ ਸਿੰਘ ਨਾਹਲ ਨੂੰ ਆਪਣਾ ਮੰਗ ਪੱਤਰ ਦੇਣ ਉਪਰੰਤ ਪੂਰੇ ਬਾਜਾਰ ਅੰਦਰ ਰੋਸ ਮਾਰਚ ਕੀਤਾ ਗਿਆ ।
ਇਸ ਮੌਕੇ ਧਰਨਾ ਕਾਰੀਆਂ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ ਦੇ ਜਿਲਾ ਸਕੱਤਰ ਕਾਮਰੇਡ ਅਮਰਜੀਤ ਮੱਟੂ ਨੇ ਕਿਹਾ ਕਿ ਲੋਕ ਪੱਖੀ ਮਸਲਿਆਂ ਲਈ ਲੜ ਰਹੇ ਪਿੰਡ ਦਾਖਾ ਦੇ ਰਹਿਣ ਵਾਲੇ ਸਾਥੀ ਲਖਬੀਰ ਸਿੰਘ ਉਤੇ ਪਿਛਲੇ ਦਿਨੀ ਸੱਤਾਧਾਰੀ ਆਗੂਆਂ ਦੀ ਸ਼ਹਿ ਤੇ ਪਿੰਡ ਦੇ ਹੀ ਮੋਹਤਵਰ ਵਿਅਕਤੀ ਵੱਲੋਂ ਆਪਣੇ ਸਾਥੀਆਂ ਨਾਲ ਮਿਲਕੇ ਉਸਤੇ ਹਮਲਾ ਕੀਤਾ ਗਿਆ ਅਤੇ ਇਸ ਹਮਲੇ ਦੌਰਾਨ ਉਸਦੇ ਧਾਰਮਿਕ ਚਿੰਨ (ਸ਼੍ਰੀ ਸਾਹਿਬ) ਦੀ ਬੇਅਦਬੀ ਵੀ ਕੀਤੀ । ਉਹਨਾਂ ਕਿਹਾ ਕਿ ਸੱਤਾਧਾਰੀ ਆਗੂਆਂ ਦੀ ਸ਼ਹਿ ‘ਤੇ ਕਾਮਰੇਡ ਲਖਬੀਰ ਸਿੰਘ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਦਾਖਾ ਪੁਲਸ ਵਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਸਾਰੇ ਹੀ ਦੋਸ਼ੀ ਸ਼ਰੇਆਮ ਬੇਖੌਫ ਹੋਕੇ ਘੁੰਮ ਰਹੇ ਹਨ । ਕਿਸਾਨ ਆਗੂ ਬਲਰਾਜ ਸਿੰਘ ਕੋਟਉਮਰਾ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਦਲਿਤਾਂ ‘ਤੇ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਕੇ ਇਸ ਤਰਾਂ ਕੇਂਦਰ ਅਤੇ ਪੰਜਾਬ ਸਰਕਾਰ ਪੂਰੀ ਤਰਾਂ ਭਾਗੀਦਾਰ ਹੈ । ਪੇਂਡੂ ਖੇਤ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਸਾਥੀ ਭਜਨ ਸਿੰਘ ਸਮਰਾਲਾ ਅਤੇ ਬਲਜੀਤ ਸਿੰਘ ਗੌਰਸੀਆਂ ਨੇ ਕਿਹਾ ਕਿ ਪੁਲਸ ਗੁੰਡਾਗਰਦੀ ਕਰਨ ਵਾਲਿਆ ਅਤੇ ਨਸ਼ਾ ਤਸਕਰਾਂ ਨੂੰ ਸਤਿਕਾਰ ਦਿੰਦੀ ਹੈ ਅਤੇ ਆਮ ਲੋਕਾਂ ਨੂੰ ਧੱਕੇ ਮਾਰਦੀ ਹੈ । ਸਾਥੀ ਜਸਵੰਤ ਸਿੰਘ ਪੁੜੈਣ ਨੇ ਕਿਹਾ ਕਿ ਉਹ ਹੁਣ ਇੱਕਮੁੱਠ ਹੋਕੇ ਇਲਾਕੇ ਅੰਦਰ ਹੋ ਰਹੇ ਜੁਲਮਾਂ ਨੂੰ ਠੱਲ ਪਾਉਣ ਲਈ ਜਿੱਥੇ ਵੀ ਕਿਸੇ ਨਾਲ ਨਾ ਬੇਇਨਸਾਫੀ ਹੁੰਦੀ ਹੋਈ ਤਾਂ ਉਥੇ ਧਰਨਾ ਦੇਣਗੇ । ਕਾਮਰੇਡ ਕੇਵਲ ਸਿੰਘ ਨੇ ਕਿਹਾ ਕਿ ਥਾਣਾ ਮੁੱਖੀ ਕਾਮਰੇਡ ਲਖਬੀਰ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਪੂਰੀ ਤਰਾਂ ਨਾਲ ਪੁਸ਼ਤਪੁਨਾਹੀ ਕਰ ਰਿਹਾ ਹੈ । ਉਪਰੋਕਤ ਆਗੂਆਂ ਨੇ ਕਿਹਾ ਕਿ ਜੇਕਰ ਕਾਮਰੇਡ ਲੱਖਬੀਰ ਸਿੰਘ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ । ਧਰਨਾ ਦੇਣ ਉਪਰੰਤ ਕੁਲਹਿੰਦ ਖੇਤ ਮਜਦੂਰ ਯੂਨੀਅਰ ਦੇ ਆਗੂਆਂ ਅਤੇ ਵਰਕਰਾਂ ਵਲੋਂ ਪੂਰੇ ਬਾਜਾਰ ਵਿਖੇ ਰੋਸ ਮਾਰਚ ਵੀ ਕੀਤਾ ਗਿਆ । ਜਦੋਂ ਇਸ ਮਾਮਲੇ ਬਾਰੇ ਥਾਣਾ ਮੁੱਖੀ ਕੁਲਵੰਤ ਸਿਲੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਡੀ.ਐਸ.ਪੀ ਦਾਖਾ ਕਰ ਰਹੇ ਹਨ । ਜਦੋਂ ਇਸ ਮਾਮਲੇ ਬਾਰੇ ਡੀ.ਐਸ.ਪੀ ਅਜੇਰਾਜ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲ ਅੱਜ ਹੀ ਦਰਖਾਸਤ ਆਈ ਹੈ ਅਤੇ ਉਹ ਇਸਦੀ ਮੈਡੀਕਲ ਰਿਪੋਰਟ ਆਉਣ ਉਪਰੰਤ ਬਣਦੀ ਕਾਰਵਾਈ ਕਰਨਗੇ । ਇਸ ਮੌਕੇ ਜਗਵਿੰਦਰ ਸਿੰਘ, ਸੰਜੇ ਗੁੱਪਤਾ, ਕਰਤਾਰ ਸਿੰਘ ਖਹਿਰਾ ਬੇਟ, ਖੜਕ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ , ਦੀਵਾਨ ਸਿੰਘ, ਜਸਵਿੰਦਰ ਸਿੰਘ, ਬੱਗਾ ਮੁੱਲਾਂਪੁਰ, ਅਜੀਤ ਸਿੰਘ ਘਮਨੇਵਾਲ, ਪਾਲ ਸਿੰਘ ਭੰਮੀਪੁਰਾ ਅਤੇ ਪਰਮਜੀਤ ਕੌਰ ਮੁੱਲਾਂਪੁਰ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *