ਮਾਪੇ ਅਧਿਆਪਕ ਮਿਲਣੀ ਕਰਵਾਈ ਗਈ

ss1

ਮਾਪੇ ਅਧਿਆਪਕ ਮਿਲਣੀ ਕਰਵਾਈ ਗਈ

img-20160930-wa0045ਸਰਦੂਲਗੜ੍ਹ 30 ਸਤੰਬਰ (ਗੁਰਜੀਤ ਸ਼ੀਂਹ) ਸਰਕਾਰੀ ਸੈਕੰਡਰੀ ਸਕੂਲ ਝੰਡੂਕੇ ਵਿਖੇ ਮਾਪੇ ਅਧਿਆਪਕ ਮਿਲਣੀ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ, ਸਕੂਲ ਕੰਪਲੈਕਸ ਵਿੱਚ ਮਿਤੀ 30 ਸਤੰਬਰ 2016 ਨੂੰ ਕੀਤੀ ਗਈ। ਇਸ ਸਮਾਰੋਹ ਦੌਰਾਨ ਮੁੱਖ ਮਹਿਮਾਨ ਸ੍ਰ.ਸੁਖਦੇਵ ਸਿੰਘ ਚੈਨੇਵਾਲਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਸਨ। ਇਸ ਸਮਾਰੋਹ ਦੌਰਾਨ ਮਾਪੇ ਮਿਲਣੀ ਦੇ ਨਾਲ ਨਾਲ, ਪ੍ਰੀਖਿਆ ਮਾਰਚ 2016 ਦੌਰਾਨ ਹਰ ਜਮਾਤ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾ ਲੈਣ ਵਾਲੇ ਵਿਦਿਆਰਥੀਆਂ ਅਤੇ ਸਟੇਟ ਪੱਧਰ ਤੱਕ ਖੇਡਣ ਵਾਲੇ ਖਿਡਾਰੀਆਂ ਅਤੇ ਸਕੂਲ ਵਿੱਚ ਚੰਗੀ ਭੂਮਿਕਾ ਨਿਭਾਉਣ ਵਾਲੇ ਹਾ ਊਸ ਜ਼ਦੇ ਮੈਬਰਾਂ ਨੂੰ, ਸਕੂਲ ਦੇ ਵਿਕਾਸ ਕੰਮਾਂ ਵਿੱਚ ਅਤੇ ਸਕੂਲ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਸਹਿਯੋਗ ਦੇਣ ਵਾਲੇ ਪਿੰਡ ਵਾਸੀ. ਐਸ.ਐਮ.ਸੀ ਦੇ ਚੇਅਰਮੈਨ ਦਰਸ਼ਨ ਸਿੰਘ ਸੂਬੇਦਾਰ ਸਮੇਤ ਮੈਂਬਰਾਂ ਨੁੰ, ਪੀ.ਟੀ.ਏ. ਕਮੇਟੀ ਮੈੰਬਰਜ਼ ਅਤੇ ਸਮੂਹ ਨਗਰ ਪੰਚਾਇਤ ਮੈਂਬਰਜ਼ ਨੂੰ ਸਨਮਾਨਿਤ ਕੀਤਾ ਗਿਆ।ਸਟੇਜ਼ ਦਾ ਸੰਚਾਲਨ ਸ੍ਰ.ਹਰਪਾਲ ਸਿੰਘ ਔਲਖ ਜੀ ਨੇ ਕੀਤਾ। ਮਾਪਿਆਂ ਨੂੰ ਸਿੱਖਿਆ ਸੰਬੰਧੀ ਆਪਣੇ ਫਰਜ਼ਾਂ ਬਾਰੇ ਸੁਚੇਤ ਕਰਦੇ ਹੋਏ ਸ਼੍ਰੀ ਓਮ ਪ੍ਰਕਾਸ਼ ਲੈਕਚਰਾਰ ਪੋਲ ਸਾਇੰਸ ਨੇ ਵਿਚਾਰ ਸਾਝੇ ਕੀਤੇ। ਇਸ ਸਮਾਰੋਹ ਵਿੱਚ ਸਕੂਲ ਦੇ ਸਾਰੇ ਸਟਾਫ ਮੈਬਰਜ਼ ਸ਼ਾਮਿਲ ਸਨ ਅਤੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਸ. ਬਲਵਿੰਦਰ ਸਿੰਘ ਲੱਧੂਵਾਸ ਨੇ ਬਾਹਰੋਂ ਆਏ ਮਾਪਿਆਂ ਦਾ ਅਤੇ ਸ੍ਰ.ਸੁਖਦੇਵ ਸਿੰਘ ਚੈਨੇਵਾਲਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦਾ ਐਸ ਐਮ ਸੀ ਕਮੇਟੀ ਅਤੇ ਪੀ.ਟੀ .ਏ ਕਮੇਟੀ ਦਾ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *