ਮਾਨਸਾ ਦੇ ਕਾਂਗਰਸੀ ਨੇ ਕੀਤਾ ਮੋਦੀ ਸਰਕਾਰ ਖਿਲਾਫ ਅਨੋਖਾ ਪ੍ਰਦਰਸ਼ਨ

ss1

ਮਾਨਸਾ ਦੇ ਕਾਂਗਰਸੀ ਨੇ ਕੀਤਾ ਮੋਦੀ ਸਰਕਾਰ ਖਿਲਾਫ ਅਨੋਖਾ ਪ੍ਰਦਰਸ਼ਨ
ਵਿੱਕੀ ਨੇ ਬੈਂਕਾਂ ਦੇ ਬਾਹਰ ਚਾਹ ਪਿਲਾਈ ਤੇ ਬਿਸਕੁਟ ਵੰਡ ਕੇ ਕੀਤਾ ਪ੍ਰਦਰਸ਼ਨ

untitled-1ਭੀਖੀ 16 ਨਵੰਬਰ (ਤਾਇਲ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਪੁਰਾਣੇ ਨੋਟਾਂ ਦੀ ਬਦਲੀ ਨੂੰ ਲੈ ਕੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ ਵਿੱਚ ਅੱਜ ਭੀਖੀ ਸ਼ਹਿਰ ਦੇ ਬੈਂਕਾਂ ਸਾਹਮਣੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਅਨੋਖਾ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿੱਕੀ ਦੀ ਅਗਵਾਈ ਵਿੱਚ ਯੂਥ ਕਾਂਗਰਸੀ ਆਗੂਆਂ ਨੇ ਬੈਂਕਾਂ ਦੇ ਬਾਹਰ ਲੱਗੀਆਂ ਲਾਇਨਾਂ ਵਿੱਚ ਖੜੇ ਗ੍ਰਾਹਕਾਂ ਤੇ ਆਮ ਲੋਕਾਂ ਦੀਆਂ ਸਮੱਸਿਆਂਵਾ ਸੁਣੀਆਂ ਤੇ ਕੇਂਦਰ ਸਰਕਾਰ ਨੂੰ ਇਹਨਾਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਲਈ ਲੰਮੀਆਂ ਕਤਾਰਾਂ ਵਿੱਚ ਖੜੇ ਲੋਕਾਂ ਨੂੰ ਚਾਹ ਪਿਲਾਈ ਅਤੇ ਬਿਸਕੁਟ ਵੰਡੇ ਤਾਂ ਜੋ ਸਵੇਰ ਤੋਂ ਭੁੱਖਣ ਭਾਣੇ ਲੋਕ ਜੋ ਇਹਨਾਂ ਲੰਮੀਆਂ ਕਤਾਰਾਂ ਦਾ ਹਿੱਸਾ ਬਣੇ ਹੋਏ ਹਨ ਉਹਨਾ ਨੂੰ ਕੁਝ ਰਾਹਤ ਮਿਲ ਸਕੇ। ਇਸ ਮੌਕੇ ਵਿੱਕੀ ਨੇ ਆਪਣਾ ਪ੍ਰੈਸ ਬਿਆਨ ਜਾਰੀ ਕਰਦੇ ਕਿਹਾ ਕਿ ਕਾਲੇ ਧਨ ਦਾ ਬਹਾਨਾ ਬਣਾ ਕੇ ਮੋਦੀ ਨੇ ਹਮੇਸ਼ਾ ਪੂਰੇ ਹਿੰਦੋਸ਼ਤਾਨ ਦੇ ਲੋਕਾਂ ਨੂੰ ਮੂਰਖ ਬਣਾਇਆ ਹੈ। ਇੱਕ ਹਜਾਰ ਅਤੇ ਪੰਜ ਸੌ ਦੇ ਨੋਟ ਬੰਦ ਕਰਕੇ ਮੋਦੀ ਨੇ ਪੂਰੇ ਵਪਾਰੀ ਵਰਗ ਅਤੇ ਆਮ ਲੋਕਾਂ ਨੂੰ ਮੁਸੀਬਤ ਵਿੱਚ ਫਸਾ ਦਿੱਤਾ ਹੈ। ਸਾਰੇ ਲੋਕ ਸਵੇਰ ਤੋਂ ਸ਼ਾਮ ਤੱਕ ਬੈਂਕਾਂ ਦੇ ਬਾਹਰ ਲੰਮੀਆਂ ਕਤਾਰਾਂ ਵਿੱਚ ਖੱਜਲ ਹੁੰਦੇ ਹਨ ਅਤੇ ਕਈ ਵਾਰ ਸ਼ਾਮ ਨੂੰ ਕੈਸ਼ ਖਤਮ ਹੋ ਜਾਣ ਤੋਂ ਬਾਅਦ ਬਹੁਤੇ ਲੋਕਾਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਫਿਰ ਵੀ ਕੇਂਦਰ ਸਰਕਾਰ ਲੋਕਾਂ ਨੂੰ ਇਸ ਭਾਰੀ ਮੁਸੀਬਤ ਵਿੱਚੋਂ ਕੱਡਣ ਲਈ ਕੋਈ ਠੋਸ ਕਦਮ ਨਹੀਂ ਉਠਾ ਰਹੀ। ਵਿੱਕੀ ਨੇ ਕਿਹਾ ਕਿ ਅੱਜ ਅਸੀਂ ਇਸ ਨਿਵੇਕਲੇ ਰੋਸ ਪ੍ਰਦਰਸ਼ਨ ਰਾਹੀਂ ਸੂਬੇ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ ਕਰ ਰਹੇ ਹਨ। ਕਿ ਉਹ ਲੋਕਾਂ ਨੂੰ ਇਸ ਭਾਰੀ ਮੁਸੀਬਤ ਵਿੱਚੋਂ ਬਾਹਰ ਕੱਢਣ ਅਤੇ ਸਰਕਾਰੀ ਅਤੇ ਗੈਰ ਸਰਕਾਰੀ ਥਾਵਾਂ ਤੇ ਵੱਖਰੇ ਕਾਊਂਟਰ ਲਗਾ ਕੇ ਲੋਕਾਂ ਨੂੰ ਕੈਸ਼ ਸਬੰਧੀ ਆ ਰਹੀਆਂ ਸਮੱਸਿਆਂ ਨੂੰ ਹੱਲ ਕਰਨ। ਇਸ ਮੌਕੇ ਸੁਖਵੰਤ ਸਿੰਘ ਸਮਾਉਂ ਜਨਰਲ ਸਕੱਤਰ ਯੂਥ ਕਾਂਗਰਸ, ਗੁਰਜੰਟ ਸਿੰਘ ਸਮਾਉਂ, ਨਛੱਤਰ ਸਿੰਘ, ਚੰਨਪ੍ਰੀਤ ਫਰਵਾਹੀ, ਲਛਮਣ ਕੁਮਾਰ, ਰਾਮ ਸਿੰਘ ਠੂਠਿਆਵਾਲੀ, ਅਮਰੀਕ ਸਿੰਘ ਅਲੀਸ਼ੇਰ ਤੋਂ ਇਲਾਵਾ ਹੋਰ ਕਾਂਗਰਸੀ ਵਰਕਰ ਮੌਜੂਦ ਸਨ।

Share Button

Leave a Reply

Your email address will not be published. Required fields are marked *