ਮਾਨਸਾ ਕੇਂਦਰੀ ਸਹਿਕਾਰੀ ਬੈਂਕ ਵੱਲੋ ਬਾਜੇਵਾਲਾ ਦੀ ਬ੍ਰਾਂਚ ਵਿਖੇ ਵਿਤੀ ਸਾਖਰਤਾ ਅਤੇ ਡਿਜੀਟਲ ਕੈਂਪ ਲਗਾਇਆ

ss1

ਮਾਨਸਾ ਕੇਂਦਰੀ ਸਹਿਕਾਰੀ ਬੈਂਕ ਵੱਲੋ ਬਾਜੇਵਾਲਾ ਦੀ ਬ੍ਰਾਂਚ ਵਿਖੇ ਵਿਤੀ ਸਾਖਰਤਾ ਅਤੇ ਡਿਜੀਟਲ ਕੈਂਪ ਲਗਾਇਆ

ਗੁਰਜੀਤ ਸ਼ੀਂਹ ,ਝੁਨੀਰ 23 ਦਸੰਬ: ਮਾਨਸਾ ਕੇਂਦਰੀ ਸਹਿਕਾਰੀ ਬੈਂਕ ਜ਼ਿਲਾਂ ਮਾਨਸਾ ਦੀ ਬ੍ਰਾਂਚ ਬਾਜੇਵਾਲਾ ਵਿਖੇ ਨਾਬਾਰਡ ਦੇ ਸਹਿਯੋਗ ਅਤੇ ਜ਼ਿਲਾਂ ਮੈਨੇਜਰ ਪ੍ਰੇਮ ਕੁਮਾਰ ਗਰਗ ਦੀ ਦੇਖ ਰੇਖ ਹੇਠ ਵਿਤੀ ਸਾਖਰਤਾ ਅਤੇ ਡਿਜੀਟਲ ਬੈਂਕਿੰਗ ਕੈਂਪ ਆਯੋਜਨ ਕੀਤਾ ਗਿਆ।ਇਸ ਕੈਂਪ ਦੌਰਾਨ ਬੈਂਕ ਦੇ ਅਧਿਕਾਰੀਆਂ ਵੱਲੋ ਕਿਸਾਨ ਅਤੇ ਬੈਂਕ ਦੇ ਖਾਤੇਧਾਰਾਂ ਨੂੰ ਕੈਸ਼ਲੈਸ ਬੈਂਕਿੰਗ ,ਏ ਟੀ ਐਮ ਦੀ ਵਰਤੋ ਕਰਨ ਬਾਰੇ ਅਤੇ ਨੋਟਬੰਦੀ ਬਾਰੇ ਜਾਣਕਾਰੀ ਦਿੱਤੀ।ਕੈਂਪ ਨੂੰ ਸੀਨੀਅਰ ਮੈਨੇਜਰ ਵਿਨੋਦ ਕੁਮਾਰ ਕਾਠ,ਜਨਕ ਸਿੰਘ ਖੁਰਮੀ ਮੁੱਖ ਦਫਤਰ ਮਾਨਸਾ ,ਰਤਨ ਸਿੰਘ ਨਬਾਰਡ ,ਹੈਪੀ ਸਿੱਧੂ ਬ੍ਰਾਂਚ ਮੈਨੇਜਰ ਨੂੰ ਸੰਬੋਧਨ ਕੀਤਾ।ਰੋਕੀ ਸਿੰਗਲਾ ਮੁੱਖ ਦਫਤਰ ਮਾਨਸਾ ਨੇ ਡਿਜੀਟਲ ਬੈਂਕ ਬਾਰੇ ਪ੍ਰੋਜੈਕਟਰ ਰਾਹੀ ਜਾਣਕਾਰੀ ਦਿੱਤੀ।ਇਸ ਮੌਕੇ ਸਰਬਜੀਤ ਸਿੰਘ ਸਕੱਤਰ ,ਬਲਜਿੰਦਰ ਸਿੰਘ ਸਕੱਤਰ ,ਕਰਮਵੀਰ ਸਿੰਘ ਕੈਸ਼ੀਅਰ ,ਬਲਦੇਵ ਸਿੰਘ ਗੰਨਮੈਨ ,ਗੁਰਤੇਜ ਸਿੰਘ ਬੀਰੇਵਾਲਾ ਜੱਟਾਂ ,ਅਵਤਾਰ ਸਿੰਘ ਬਾਜੇਵਾਲਾ ਵੀ ਹਾਜਰ ਸਨ।ਇਹ ਸਾਖਰਤਾ ਕੈਂਪ ਡੀ ਡੀ ਐਮ ਨਬਾਰਡ ਦਵਿੰਦਰ ਕੁਮਾਰ ਜੀ ਦੀ ਰਹਿਨੁਮਾਈ ਹੇਠ ਸਾਰੇ ਜ਼ਿਲੇ ਵਿੱਚ ਲਗਾਏ ਜਾ ਰਹੇ ਹਨ।

Share Button

Leave a Reply

Your email address will not be published. Required fields are marked *