ਮਾਤਾ ਸੁੰਦਰੀ ਗੁਰੱਪ ਦੇ 25 ਅੇਨ.ਐਸ.ਐਸ. ਵੰਲਟੀਅਰ ਕੌਮੀ ਏਕਤਾ ਕੈਂਪ ਲਈ ਰਵਾਨਾ

ss1

ਮਾਤਾ ਸੁੰਦਰੀ ਗੁਰੱਪ ਦੇ 25 ਅੇਨ.ਐਸ.ਐਸ. ਵੰਲਟੀਅਰ ਕੌਮੀ ਏਕਤਾ ਕੈਂਪ ਲਈ ਰਵਾਨਾ

mansaਰਾਮਪੁਰਾ ਫੂਲ, 17ਅਕਤੂਬਰ (ਕੁਲਜੀਤ ਸਿੰਘ ਢੀਗਰਾਂ) ਮਾਤਾ ਸੁੰਦਰੀ ਗਰੁੱਪ ਆਫ ਇੰਸਟੀਚਿਊਸ਼ਨਜ਼ ਢੱਡੇ ਦੇ 25 ਐਨ.ਐਸ.ਐਸ. ਵਲੰਟੀਅਰ ਪ੍ਰੋਗਰਾਮ ਅਫਸਰ ਅਮਗਰੇਜ਼ ਸਿੰਘ ਅਤੇ ਪੋ੍ਰ.ਗਗਨਦੀਪ ਕੌਰ ਦੀ ਯੋਗ ਅਗਵਾਈ ਵਿੱਚ ਕੋਮੀ ਏਕਤਾ ਕੈਂਪ ਵਿੱਚ ਭਾਗ ਲੈਣ ਲਈ ਗੁੜਗਾਓ(ਹਰਿਆਣਾ) ਲਈ ਰਵਾਨਾ ਹੋਏ।ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 16 ਅਕਤੂਬਰ ਤੋਂ 21 ਅਕਤੂਬਰ ਤੱਕ ਚੱਲਣ ਵਾਲੇ ਇਸ ਕੈਂਪ ਵਿੱਚੋ ਦੇਸ਼ ਦੇ ਵੱਖ ਵੱਖ 15 ਸੂਬਿਆਂ ਤੋਂ ਵਿਦਿਆਰਥੀ ਭਾਗ ਲੈਣਗੇ।ਜਿਸ ਦੌਰਾਨ ਵਿਦਿਆਰਥਣਾਂ ਨੂੰ ਦੂਸਰੇ ਸੂਬਿਆਂ ਦੇ ਸਭਿਆਬਾਰ,ਪਹਿਰਾਵਾ,ਭਾਸ਼ਾ,ਲੋਕ ਗੀਤ ਅਤੇ ਲੋਕ ਨਾਚ ਬਾਰੇ ਜਾਨਣ ਦਾ ਚੰਗਾ ਮੌਕਾ ਮਿਲੇਗਾ।ਕਾਲਜ ਦੇ ਚੇਅਰਮੈਨ ਸ.ਕੁਲਵੰਤ ਸਿੰਘ ਸਿੱਧੂ,ਐਮ.ਡੀ.ਸ. ਗੁਰਬਿੰਦਰ ਸਿੰਘ ਬੱਲੀ ਕਾਲਜ ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੰਦਿਆ ਕਿਹਾ ਕਿ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਅਜਿਹੀ ਗਤੀਵਿਧੀਆ ਵਿੱਚ ਭਾਗ ਲੈਣਾ ਬਹੁਤ ਜਰੂਰੀ ਹੈ।ਇਸ ਮੌਕੇ ਕੰਪਿਊਟਰ ਵਿਭਾਗ ਦੇ ਮੁਖੀ ਪੋ੍ਰ.ਅਰੁਣ ਕੁਮਾਰ,ਪੋ੍ਰ.ਜਸਵਿੰਦਰ ਸਿੰਘ,ਪੋ੍ਰ.ਸ਼ਾਮ ਲਾਲ,ਸੁਪਰਡੈਂਟ ਰਵੀ ਸ਼ਰਮਾਂ ਆਦਿ ਹੋਰ ਟੀਚਰਜ਼ ਸਾਮਿਲ ਸਨ

Share Button

Leave a Reply

Your email address will not be published. Required fields are marked *