ਮਾਤਾ ਸੁੰਦਰੀ ਗਰੁੱਪ ਢੱਡੇ ਵਿਖੇ ਐੱਨ. ਐੱਸ. ਐੱਸ. ਦਾ 3 ਰੋਜ਼ਾ “ ਸਵੱਛ ਭਾਰਤ ਅਭਿਆਨ “ ਕੈਂਪ ਆਯੋਜਿਤ

ss1

ਮਾਤਾ ਸੁੰਦਰੀ ਗਰੁੱਪ ਢੱਡੇ ਵਿਖੇ ਐੱਨ. ਐੱਸ. ਐੱਸ. ਦਾ 3 ਰੋਜ਼ਾ “ ਸਵੱਛ ਭਾਰਤ ਅਭਿਆਨ “ ਕੈਂਪ ਆਯੋਜਿਤ

nss-camp-photoਰਾਮਪੂਰਾ ਫੂਲ 18 ਸਤਂਬਰ (ਕੁਲਜੀਤ ਸਿਂਘ ਢੀਗਰਾਂ): ਮਾਤਾ ਸੁੰਦਰੀ ਗਰੁੱਪ ਆਫ ਇੰਸਟੀਚਿਊਸ਼ਨਜ਼ , ਢੱਡੇ ਵਿਖੇ ਕੌਮੀ ਸੇਵਾ ਯੋਜਨਾ ਦੇ 3 ਰੋਜਾ “ ਸਵੱਛ ਭਾਰਤ ਅਭਿਆਨ” ਕੈਂਪ ਆਯੋਜਿਤ ਕੀਤਾ ਗਿਆ, ਜਿਸਦਾ ਉਦਘਾਟਨ ਮਾਣਯੋਗ ਕਾਲਜ ਚੇਅਰਮੈਨ ਕੁਲਵੰਤ ਸਿੰਘ ਢੱਡੇ ਵੱਲੋਂ ਕੀਤਾ ਗਿਆ । ਸੰਸਥਾ ਦੇ ਐਨ. ਐਸ. ਐਸ ਭਿਾਗ ਦੇ ਮੁਖੀ ਅਤੇ ਯੂਥ ਵੈਲਫੇਅਰ ਵਿਭਾਗ ਦੇ ਕੋਆਰਡੀਨੇਟਰ ਪੋ੍ਰ. ਅੰਗਰੇਜ ਸਿੰਘ ਨੇ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ ਇਸ ਸੰਸਥਾ ਵਿੱਚ ਪੰਜਾਬੀ ਯੂਨਵਿਰਸਿਟੀ ਪਟਿਆਲਾ ਅਤੇ ਯੁਵਕ ਸੇਵਾਵਾਂ ਅਧੀਨ ਚਲ ਰਹੇ 6 ਐਨ. ਐਸ. ਐਸ ਯੂਨਿਟਾਂ ਦੇ 250 ਐਨ. ਐਸ. ਐਸ ਵਲੰਟੀਅਰਾਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਕਾਲਜ ਕੈਂਪਸ, ਗਰਾਊਂਡ, ਪਾਰਕ ਅਤੇ ਕੈਂਪਸ ਆਲਾ ਦੁਆਲਾ ਸਾਫ ਕਰਨ ਦਾ ਅਹਿਦ ਲਿਆ। ਇਸ ਤੋਂ ਇਲਾਵਾ ਵਲੰਟੀਅਰਾਂ ਨੇ ਮੌੜ ਮੰਡੀ ਵਿਖੇ ਡਾ. ਯਾਦਵਿੰਦਰ ਸਿੰਘ ਸਦੀ ਅਗਵਾਈ ਵਿੱਚ ਚੱਲ ਰਹੇ ਬਿਰਧ ਆਸ਼ਰਮ ਦਾ ਦੌਰਾ ਵੀ ਕੀਤਾ ।ਵਲੰਟੀਅਰਾਂ ਵੱਲੋਂ ਬਿਰਧ ਆਸ਼ਰਮ ੱਿਵਖੇ ਆਪਣੀ ਜਿੰਦਗੀ ਬਤੀਤ ਕਰ ਰਹੇ ਬਜੁਰਗਾਂ ਨੂੰ ਭੋਜਨ, ਮਿਠਾਈਆਂ ਅਤੇ ਫਲ ਵੀ ਵੰਡੇ ਗਏ। ਕਾਲਜ ਪਿ੍ਰੰਸੀਪਲ ਰਾਜ ਸਿੰਘ ਬਾਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦੀ ਸਮਾਪਤੀ ਤੋਂ ਸਕਾਊਟ ਐਂਡ ਗਾਈਡ ਅਤੇ ਐਨ. ਐਸ. ਐਸ ਦਾ ਦੋ ਰੋਜ਼ਾ ਸਰਵਿਸ ਖੈਨਪ ਵੀ ਆਯੋਜਿਤ ਕੀਤਾ ਜਾਵੇਗਾ। ਕਾਲਜ ਮੈਨੇਜਿੰਗ ਡਾਇਰੈਕਟਰ ਗੁਰਬਿੰਦਰ ਸਿੰਘ ਬੱਲੀ , ਡਾਇਰੈਕਟਰ ਮੈਡਮ ਸਿੰਬਲਜੀਤ ਕੌਰ , ਖਜਾਨਚੀ ਮੈਡਮ ਪੁਰਸ਼ੋਤਮ ਕੌਰ , ਸਕੂਲ ਪ੍ਰਿੰਸੀਪਲ ਗੁਰਪ੍ਰੀਤ ਸਿੰਘ, ਕਾਲਜ ਪੋ੍ਰਗਰਾਮ ਅਫਸਰ ਪੋ੍ਰ. ਸਿਮਰਜੀਤ ਕੌਰ, ਸਕੂਲ ਪੋ੍ਰਗਰਾਮ ਅਫਸਰ ਰਵਿੰਦਰ ਸ਼ਰਮਾ ਅਤੇ ਮੈਡਮ ਸੋਨੀਆ, ਨਰਸਿੰਗ ਵਿਭਾਗ ਪੋ੍ਰਗਰਾਮ ਅਫਸਰ ਪੋ੍ਰ. ਹਰਜਿੰਦਰ ਕੌਰ, ਐਜੂਕੇਸ਼ਨ ਕਾਲਜ਼ ਦੇ ਪੋ੍ਰਗਰਾਮ ਅਫਸਰ ਸ਼ਾਮ ਲਾਲ, ਪੋ੍ਰ. ਜਸਵਿੰਦਰ ਸਿੰਘ ਅਤੇ ਪੋ੍ਰ. ਬੇਅੰਤ ਕੌਰ ਨੇ ਵਲੰਟੀਅਰਾਂ ਦੇ ਇਸ ਉੱਦਮ ਦੀ ਸਲਾਘਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੀਆਂ ਸਮਾਜ ਸੇਵਾਂ ਦੀਆਂ ਦਤੀਵਧੀਆਂ ਲਈ ਪ੍ਰੇਰਿਤ ਕੀਤਾ।

Share Button

Leave a Reply

Your email address will not be published. Required fields are marked *