ਮਾਤਾ ਸੁੰਦਰੀ ਗਰਲਜ ਕਾਲਜ ਢੱਡੇ ਦੀ ਬਾਕਸਿੰਗ ਟੀਮ ਨੇ ਪੰਜਾਬੀ ਯੂਨੀਵਰਸਿਟੀ ਇੰਟਰ ਕਾਲਜ ਵਿੱਚ ਲਗਾਤਾਰ ਛੇਵੇਂ ਸਾਲ ਵੀ ਜਿੱਤੇ ਮੈਡਲ

ss1

ਮਾਤਾ ਸੁੰਦਰੀ ਗਰਲਜ ਕਾਲਜ ਢੱਡੇ ਦੀ ਬਾਕਸਿੰਗ ਟੀਮ ਨੇ ਪੰਜਾਬੀ ਯੂਨੀਵਰਸਿਟੀ ਇੰਟਰ ਕਾਲਜ ਵਿੱਚ ਲਗਾਤਾਰ ਛੇਵੇਂ ਸਾਲ ਵੀ ਜਿੱਤੇ ਮੈਡਲ

boxing-snpਰਾਮਪੁਰਾ ਫੂਲ, 20 ਅਕਤੂਬਰ (ਕੁਲਜੀਤ ਸਿੰੰਘ ਢੀਂਗਰਾ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਜੀ ਦੀ ਯੋਗ ਅਗਵਾਈ ਹੇਠ ਇੰਟਰ ਕਾਲਜ ਮੁਕਾਬਲੇ ਮਿਤੀ 16 ਅਕਤੂਬਰ ਤੋਂ 18 ਅਕਤੂਬਰ 2016 ਤੱਕ ਸਰਕਾਰੀ ਰਜਿੰਦਰਾ ਕਾਲਜ ਦੀ ਦੇਖ ਰੇਖ ਹੇਠਾਂ ਕਰਵਾਏ ਗਏ ।ਜਿਸ ਵਿੱਚ ਮਾਤਾ ਸੁੰਦਰੀ ਗਰਲਜ ਕਾਲਜ ਢੱਡੇ ਦੀਆਂ ਖਿਡਾਰਨਾਂ ਨੇ ਮੁੱਖੀ ਫਿਜੀਕਲ ਵਿਭਾਗ ਪ੍ਰੋ.ਜਸਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਲਗਾਤਾਰ ਛੇਵੀਂ ਵਾਰ ਚੰਗਾ ਪ੍ਰਦਰਸ਼ਨ ਕੀਤਾ । ਇਸ ਦੌਰਾਨ ਚੇਅਰਮੈਨ ਕੁਲਵੰਤ ਸਿੰਘ ਢੱਡੇ ਦੁਆਰਾ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਕਾਲਜ ਦੀਆਂ ਵਿਦਿਆਰਥਣਾਂ ਹਰਜੀਤ ਕੌਰ ਨੇ 51 ਕਿਲੋਗ੍ਰਾਮ ਵਰਗ ਵਿੱਚ ਅਤੇ ਮੋਨਿਕਾ ਅਹੂਜਾ ਨੇ 75 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦੇ ਤਮਗੇ ਜਿੱਤੇ ਅਤੇ ਸਰਬਜੀਤ ਕੌਰ ਨੇ 64 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਕਾਲਜ ਦੀ ਝੋਲੀ ਵਿੱਚ ਪਾਉਂਦੇ ਹੋਏ ਕਾਲਜ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸਨ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਪ੍ਰੋ.ਰਾਜ ਸਿੰਘ ਬਾਘਾ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਪੂਰਨ ਵਿਸ਼ਵਾਸ਼ ਦਿਵਾਉਦੇ ਹੋਏ ਕਿਹਾ ਕਿ ਇਹਨਾਂ ਵਿਦਿਆਰਥਣਾਂ ਨੂੰ ਹੋਰ ਵਧੇਰੇ ਸਹੂਲਤਾਂ ਮੁਹਾਇਆ ਕਰਵਾਈਆਂ ਜਾਣਗੀਆਂ ਤਾਂ ਕਿ ਇਹ ਵਿਦਿਆਰਥਣਾਂ ਆਲ-ਇੰਡੀਆਂ ਇੰਟਰਵਸਟੀ ਅਤੇ ਨੈਸ਼ਨਲ ਪੱਧਰ ਤੇ ਚੰਗੀਆਂ ਪ੍ਰਾਪਤੀਆਂ ਕਰ ਸਕਣ ਇਸ ਮੌਕੇ ਕਾਲਜ ਪਹੁੰਚਣ ਤੇ ਸੰਸਥਾ ਦੇ ਐੱਮ.ਡੀ ਗੁਰਬਿੰਦਰ ਸਿੰਘ ਬੱਲੀ ਮੈਡਮ ਪਰਸ਼ੋਤਮ ਕੌਰ ਮੈਡਮ ਸਿੰਬਲਜੀਤ ਕੌਰ , ਪ੍ਰੋ.ਹਰਵਿੰਦਰ ਕੌਰ , ਪ੍ਰੋ ਗੁਰਪ੍ਰੀਤ ਮਾਨ (ਫਿਜੀਕਲ ਵਿਭਾਗ) ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕੀਤਾ ਗਿਆ ।

Share Button

Leave a Reply

Your email address will not be published. Required fields are marked *