ਮਾਤਾ ਚਿੰਤਪੂਰਣੀ ਦੇ ਦਰਸਨ ਲਈ ਦੋ ਬੱਸਾ ਰਵਾਨਾ ਕੀਤੀਆਂ

ss1

ਮਾਤਾ ਚਿੰਤਪੂਰਣੀ ਦੇ ਦਰਸਨ ਲਈ ਦੋ ਬੱਸਾ ਰਵਾਨਾ ਕੀਤੀਆਂ
ਧਾਰਮਿਕ ਯਾਤਰਾ ਪ੍ਰਤੀ ਲੋਕਾ ਚ, ਭਾਰੀ ਰੁਝਾਣ

img_20160918_095617ਰਾਮਪੁਰਾ ਫੂਲ , 18 ਸਤੰਬਰ (ਕੁਲਜੀਤ ਸਿੰਘ ਢੀਗਰਾਂ ): ਮਾਤਾ ਚਿੰਤਪੂਰਣੀ ਦੇ ਦਰਸਨਾ ਲਈ ਸਥਾਨਕ ਸਹਿਰ ਦੇ ਵਾਰਡ ਨੰ: ੧੩ ਦੀਆਂ ਸੰਗਤਾ ਲਈ ਬੱਸ ਰਵਾਨਾ ਕੀਤੀ ਗਈ । ਇਸ ਬੱਸ ਨੂੰ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੋਕੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਸ ਮੋਕੇ ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋ ਸੂਬੇ ਦੇ ਲੋਕਾ ਲਈ ਧਾਰਮਿਕ ਯਾਂਤਰਾ ਸਕੀਮ ਤਹਿਤ ਇਹ ਬੱਸਾ ਭੇਜੀਆਂ ਜਾ ਰਹੀਆਂ ਹਨ । ਜਿਸ ਵਿੱਚ ਸਾਲਾਸਰ ਧਾਮ, ਮਾਤਾ ਚਿੰਤਪੂਰਣੀ, ਸ੍ਰੀ ਹਰਮੰਦਰ ਸਹਿਬ ਤੋ ਇਲਾਵਾ ਬਨਾਰਸ ਅਤੇ ਨਾਦੇੜ ਸਾਹਿਬ ਵਿਖੇ ਰੇਲ ਗੱਡੀ ਰਾਹੀ ਲੋਕਾ ਨੂੰ ਧਾਰਮਿਕ ਯਾਤਰਾ ਕਰਵਾਈ ਜਾ ਰਹੀ ਹੈ । ਉਹਨਾਂ ਕਿਹਾ ਕਿ ਇਸ ਯਾਤਰਾ :ਲਈ ਕੋਈ ਵੀ ਲੋੜਬੰਦ ਵਿਆਕਤੀ ਆਪਣਾ ਫਾਰਮ ਭਰ ਸਕਦਾ ਹੈ । ਅੱਜ ਸਹਿਰ ਦੇ ਵੱਖ ਵੱਖ ਵਾਰਡਾ ਚੋ ਦੋ ਬੱਸਾ ਰਵਾਨਾ ਕੀਤੀਆਂ ਗਈਆਂ । ਪੰਜਾਬ ਸਰਕਾਰ ਵੱਲੋ ਧਾਰਮਿਕ ਯਾਤਰਾ ਲਈ ਚਲਾਈ ਸਕੀਮ ਤਹਿਤ ਸਹਿਰ ਤੇ ਹਲਕੇ ਦੇ ਲੋਕਾ ਚ, ਭਾਰੀ ਰੁਝਾਣ ਵੇਖਣ ਨੂੰ ਮਿਲ ਰਿਹਾ ਹੈ । ਇਸ ਮੋਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਨਰੇਸ ਤਾਂਗੜੀ, ਨੀਰਜ ਸਿੰਗਲਾ, ਅਰੁਣ ਗੋਇਲ, ਜਿੰਮੀ ਗਰਗ, ਸਹਿਰੀ ਪ੍ਰਧਾਨ ਗੁਰਤੇਜ ਸਰਮਾਂ, ਸੁਭਾਸ ਮੰਗਲਾ , ਸਬ ਇੰਸਪੈਕਟਰ ਪੀ ਆਰ ਟੀ ਸੀ ਕੁਲਵੰਤ ਸਿੰਘ ਮੰਗੀ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *