ਮਾਉਂਟ ਲਿਟਰਾ ਜੀ ਸਕੂਲ ਵਿਖੇ ਮਨਾਇਆ ਹੈਪਾਟਾਇਟਿਸ ਦਿਵਸ

ss1

ਮਾਉਂਟ ਲਿਟਰਾ ਜੀ ਸਕੂਲ ਵਿਖੇ ਮਨਾਇਆ ਹੈਪਾਟਾਇਟਿਸ ਦਿਵਸ

28-25
ਮੋਗਾ, 28 ਜੁਲਾਈ (ਕੁਲਦੀਪ ਘੋਲੀਆ/ਸਭਾਜੀਤ ਪੱਪੂ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਜੀ. ਗਰੁੱਪ ਦੇ ਸਹਿਯੋਗ ਨਾਲ ਸ਼ਹਿਰ ਦੇ ਪ੍ਰਮੁੱਖ ਉਦੋਗਪਤੀ ਅਸ਼ੋਕ ਗੁਪਤਾ, ਡਾਇਰੈਕਟਰ ਗੌਰਵ ਗੁਪਤਾ ਤੇ ਡਾਇਰੈਕਟਰ ਅਨੁਜ ਗੁਪਤਾ ਦੀ ਪ੍ਰਧਾਨਗੀ ਹੇਠ ਚਲਾਏ ਜਾ ਰਹੇ ਮਾਉਂਟ ਲਿਟਰਾ ਜੀ ਸਕੂਲ ਵਿਖੇ ਅੱਜ ਵਿਸ਼ਵ ਹੈਪਾਟਾਇਟਿਸ ਦਿਵਸ ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿਸ਼ੇਸ਼ ਸਭਾ ਦੌਰਾਨ ਵਿਦਿਆਰਥੀਆ ਨੂੰ ਹੈਪਾਟਾਇਟਿਸ ਦਿਵਸ ਸਬੰਧੀ ਜਾਣਕਾਰੀ ਦੇ ਕੇ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਹੈਪਾਟਾਇਟਿਸ ਬੀ ਲੀਵਰ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਗੰਭੀਰ ਸੰਕ੍ਰਮਨ ਹੈ। ਇਹ ਵਾਇਰਸ ਮਰੀਜ਼ ਦੇ ਲੀਵਰ ਨੂੰ ਨਿਸ਼ਾਨਾ ਬਣਾਉਂਦਾ ਹੈ। ਜਿਸ ਕਾਰਨ ਸ਼ਰੀਰ ਸਥਾਈ ਤੌਰ ਤੇ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਡਾਇਰੀਆ, ਭੁੱਖ ਘੱਟ ਹੋਣਾ, ਉਲਟੀਆ, ਥਕਾਨ, ਮਾਂਸ਼ਪੇਸ਼ਿਆ ਵਿੱਚ ਦਰਦ, ਜੋੜਾ ਵਿੱਚ ਦਰਦ, ਪੇਟ ਦਰਦ, ਤੇਜ ਬੁਖਾਰ ਅਤੇ ਪੀਲੀਆ ਆਦਿ ਸਮੱਸਿਆਵਾਂ ਹੋ ਸਕਦੀਆ ਹਨ। ਉਹਨਾਂ ਕਿਹਾ ਕਿ ਬਹੁਤ ਤਾਂ ਲੋਗ ਲੀਵਰ ਸਬੰਧੀ ਬੀਮਾਰੀਆ ਨੂੰ ਸ਼ਰਾਬ ਨਾਲ ਜੋੜਕੇ ਵੇਖਦੇ ਹਨ, ਲੇਕਿਨ ਇਹ ਕੇਵਲ ਇਕ ਕਾਰਨ ਹੈ। ਦੂਸ਼ਿਤ ਪਾਨੀ ਅਤੇ ਭੋਜਨ ਵੀ ਹੈਪਾਟਾਇਟਿਸ ਨਾਲ ਹੁੰਦੇ ਹਨ, ਜੋ ਲੀਵਰ ਨੂੰ ਪ੍ਰਭਾਵਿਤ ਕਰ ਸਕਦੇ ਹਨ। ਉਹਨਾਂ ਕਿਹਾ ਕਿ ਹੈਪਾਟਾਇਟਿਸ ਕਈ ਪ੍ਰਕਾਰ ਦੇ ਹੁੰਦੇ ਹਨ। ਉਹਨਾਂ ਇਸ ਬੀਮਾਰੀ ਦੇ ਫੈਲਣ ਦੇ ਕਾਰਨਾਂ ਬਾਰੇ ਦੱਸਿਆ ਕਿ ਦੂਸ਼ਿਤ ਪਾਨੀ ਪੀਣ, ਖਰਾਬ ਫਲ ਖਾਣ, ਭੋਜਨ ਖਾਣ ਤੋਂ ਇਲਾਵਾ ਬਿਨਾਂ ਹੱਥ ਧੋਤੇ ਖਾਣਾ ਖਾਣ ਨਾਲ ਇਹ ਫੈਲਦਾ ਹੈ। ਇਸ ਤੋਂ ਬਚਾਅ ਲਈ ਸਾਫ ਪਾਣੀ ਪੀਣਾ ਚਾਹੀਦਾ।

Share Button

Leave a Reply

Your email address will not be published. Required fields are marked *