ਮਾਈਟੀ ਖਾਲਸਾ ਸਕੂਲ ਵਿਖੇ ”ਸਪੋਰਟਸ ਡੇ” ਮੌਕੇ ਬੱਚਿਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ

ss1

ਮਾਈਟੀ ਖਾਲਸਾ ਸਕੂਲ ਵਿਖੇ ”ਸਪੋਰਟਸ ਡੇ” ਮੌਕੇ ਬੱਚਿਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ
ਜੇਤੂ ਬੱਚਿਆਂ ਨੂੰ ਮੈਡਲ ਦੇਕੇ ਕੀਤਾ ਗਿਆ ਸਨਮਾਨਿਤ

ਸ਼੍ਰੀ ਅਨੰਦਪੁਰ ਸਾਹਿਬ, 14 ਦਸੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਅੱਜ ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਵਿਚ ਨੰਨੇ ਮੁੰਨੇ ਬੱਚਿਆਂ ਵਲੋਂ ਸਪੋਰਟਸ ਡੇ ਮਨਾਇਆ ਗਿਆ। ਅੱਜ ਬੱਚੇ ਸਕੂਲ ਵਿਚ ਟਰੈਕ ਸੂਟਸ ਤੇ ਸਪੋਟਰਸ ਸ਼ੂਜ ਪਾ ਕੇ ਆਏ। ਬੱਚਿਆਂ ਵਿਚ ਇਸ ਦਿਨ ਦੇ ਪ੍ਰਤੀ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਵਿਚ ਕਲਾਸ ਅਨੁਸਾਰ ਮੁੰਡਿਆਂ ਤੇ ਕੁੜੀਆਂ ਦੀਆਂ ਅਲੱਗ ਅਲੱਗ ਦੌੜਾਂ ਹੋਈਆਂ। ਬੱਚਿਆਂ ਨੇ ਕਈ ਖੇਡਾਂ ਮੰਨੋਰੰਜਨ ਲਈ ਵੀ ਖੇਡੀਆਂ ਜਿਵੇਂ ਫਰੋਗ ਰੇਸ, ਬੈਲੂਨ ਰੇਸ, ਕੋਕਲਾ ਛਪਾਕੀ ਆਦਿ। ਕਲਾਸ ਪ੍ਰੀ ਨਰਸਰੀ ਵਿਚੋਂ ਦਿਆਲਵੀਰ ਅਤੇ ਸ੍ਰਿਸ਼ਟੀ ਪਹਿਲੇ ਨੰਬਰ ਤੇ, ਅਨਿਕੇਤ ਅਤੇ ਮਾਨਵੀ ਦੂਜੇ ਨੰਬਰ ਤੇ, ਪ੍ਰਤਾਪ ਕੌਰ ਤੀਜੇ ਨੰਬਰ ਤੇ ਰਹੇ। ਨਰਸਰੀ ਲਿਲੀ ਵਿਚੋਂ ਸਿਮਰਨਜੀਤ ਅਤੇ ਮਹਿਰੀਨ ਪਹਿਲੇ ਨੰਬਰ ਤੇ, ਅੰਸ਼ ਅਤੇ ਬਿਨੀਤ ਦੂਜੇ ਨੰਬਰ ਤੇ, ਆਰਵ ਅਤੇ ਅੰਸ਼ਿਕਾ ਤੀਜੇ ਨੰਬਰ ਤੇ ਰਹੇ। ਨਰਸਰੀ ਲੋਟਸ ਵਿਚੋਂ ਕਾਸ਼ਵੀ ਅਤੇ ਹਰਮਨ ਪਹਿਲੇ ਨੰਬਰ ਤੇ, ਅਮਨੀਤ ਅਤੇ ਮਨਨ ਦੂਜੇ ਨੰਬਰ ਤੇ, ਬੈਲਾ ਅਤੇ ਗਗਨ ਤੀਜੇ ਅਸਥਾਨ ਤੇ ਰਹੇ। ਨਰਸਰੀ ਰੋਜ ਵਿਚੋਂ ਸਮਰੀਨ ਅਤੇ ਸਵੀਤਿੰਦਰ ਪਹਿਲੇ ਨੰਬਰ ਤੇ, ਮਨਕੀਰਤ ਅਤੇ ਨਵਦੀਪ ਸਿੰਘ ਦੂਜੇ ਨੰਬਰ ਤੇ, ਨਮਨਦੀਪ ਤੀਜੇ ਅਸਥਾਨ ਤੇ ਰਿਹਾ। ਐਲ ਕੇ ਜੀ ਸਨਫਲਾਵਰ ਵਿਚੋਂ ਤਨਵੀ, ਸੁਰਜੀਤ ਅਤੇ ਪਿਊਸ਼ ਪਹਿਲੇ ਸਥਾਨ ਤੇ, ਸਿਮਰ ਅਤੇ ਅੰਮ੍ਰਿਤ ਦੂਜੇ ਅਸਥਾਨ ਤੇ, ਨਿਰਮਲ ਅਤੇ ਦਮਨ ਤੀਜੇ ਅਸਥਾਨ ਤੇ ਰਹੇ। ਐਲ ਕੇ ਜੀ ਡੈਫੋਡਿਲਸ ਵਿਚੋਂ ਅਗਮਜੋਤ ਅਤੇ ਰਨਝੂਝ ਪਹਿਲੇ ਅਸਥਾਨ ਤੇ, ਜਪਨੂਰ ਅਤੇ ਚੇਤਨਵੀਰ ਦੂਜੇ ਅਸਥਾਨ ਤੇ, ਗਗਨਦੀਪ ਅਤੇ ਹਰਮਨ ਤੀਜੇ ਅਸਥਾਨ ਤੇ ਰਹੇ। ਕਲਾਸ ਯੂ ਕੇ ਜੀ ਵਿਚੋਂ ਜਾਨਵੀ ਅਤੇ ਏਕਮਜੋਤ ਸਿੰਘ ਪਹਿਲੇ ਅਸਥਾਨ ਤੇ, ਮੀਤਸਹਿਜ ਅਤੇ ਅਨਾਹਦ ਦੂਜੇ ਅਸਥਾਨ ਤੇ, ਅੰਮ੍ਰਿਤ ਅਤੇ ਈਸ਼ਾਨ ਸਿੰਘ ਗਿਲ ਤੀਜੇ ਅਸਥਾਨ ਤੇ ਰਹੇ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਵਰਦੀਪ ਕੌਰ ਅਤੇ ਮੈਨੇਜਰ ਅਮਿਤੋਜ ਸਿੰਘ ਨੇ ਬੱਚਿਆਂ ਨੂੰ ਮੈਡਲਸ ਦੇ ਕੇ ਸਨਮਾਨਿਤ ਕੀਤਾ ਅਤੇ ਜੀਵਨ ਵਿਚ ਖੇਡਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦਾ ਸਾਰਾ ਸਟਾਫ਼ ਹਾਜਿਰ ਸੀ।

Share Button

Leave a Reply

Your email address will not be published. Required fields are marked *