ਮਾਂ ਭਗਵਤੀ ਵਿਸਾਲ ਜਾਗਰਣ 1 ਅਕਤੂਬਰ ਨੂੰ ਪਿੰਡ ਬੁਰਜ ਸੇਮਾਂ ਵਿਖੇ

ss1

ਮਾਂ ਭਗਵਤੀ ਵਿਸਾਲ ਜਾਗਰਣ 1 ਅਕਤੂਬਰ ਨੂੰ ਪਿੰਡ ਬੁਰਜ ਸੇਮਾਂ ਵਿਖੇ

burj-sema-01ਤਲਵੰਡੀ ਸਾਬੋ, 30 ਸਤੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਨਜਦੀਕੀ ਪਿੰਡ ਬੁਰਜ ਸੇਮਾਂ ਵਿਖੇ ਮਾਂ ਭਗਵਤੀ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ ਅਤੇ ਇਹ ਜਾਗਰਣ ਜੈ ਜਗਦੰਬੇ ਵੈਲਫੇਅਰ ਕਲੱਬ ਰਜਿ: ਬੁਰਜ ਸੇਮਾਂ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਜਾਗਰਣ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਜਾਗਰਣ ਸ਼ਾਮ 8 ਵਜੇ ਤੋਂ ਲੈ ਕੇ ਰਾਤ ਭਰ ਚੱਲੇਗਾ ਅਤੇ ਇਸ ਮੌਕੇ ਉੱਘੇ ਗਾਇਕ ਕਲਾਕਾਰ ਸ਼ਰੀਫ ਦਿਲਦਾਰ, ਜਸਨਮੀਤ, ਨਿੱਕੀ ਸਿੱਧੂ ਗਿੱਦੜਬਹਾ, ਗੁਰਜੀਤ ਕੌਰ ਲਾਲੇਆਣਾ ਆਦਿ ਕਲਾਕਾਰ ਵੀ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ ਜੋ ਮਾਤਾ ਦੀਆਂ ਭੇਟਾ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।
ਇਸ ਮੌਕੇ ਕਲੱਬ ਪ੍ਰਧਾਨ ਜਸਵੀਰ ਸਿੰਘ ਤੋਂ ਇਲਾਵਾ ਅਵਤਾਰ ਸਿੰਘ, ਤਾਰਾ ਉਪ ਪ੍ਰਧਾਨ, ਜਰਨਲ ਸੈਕਟਰੀ ਰਾਜਾ ਸਿੰਘ, ਖਜਾਨਚੀ ਹਰਵਿੰਦਰ ਸਿੰਘ, ਸੇਵਕ ਸਿੰਘ, ਗੁਰਜੀਤ ਸਿੰਘ, ਬਾਬੂ ਸਿੰਘ, ਰਾਜਾ ਸਿੰਘ, ਅਮਰੀਕ ਸਿੰਘ, ਜਗਤਾਰ ਤਾਰੀ, ਸੰਦੀਪ ਸਿੰਘ, ਮਾਹਸ਼ਾ ਸਿੰਘ, ਸੁਖਨਾਮ ਸਿੰਘ, ਸੱਤਪਾਲ ਸਿੰਘ ਰਾਮਾਂ, ਹਰਦੀਪ ਕਾਲਾ, ਲੱਖਾ ਸਿੰਘ ਆਦਿ ਇਸ ਮੌਕੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *