ਮਾਂ ਭਗਵਤੀ ਵਿਸ਼ਾਲ ਜਾਗਰਣ ਹੋਇਆ ਸੰਪੰਨ

ਮਾਂ ਭਗਵਤੀ ਵਿਸ਼ਾਲ ਜਾਗਰਣ ਹੋਇਆ ਸੰਪੰਨ
ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਮਾਤਾ ਦੇ ਦਰਬਾਰ ਦੀ ਹਾਜ਼ਰੀ

img-20161002-wa0025ਤਲਵੰਡੀ ਸਾਬੋ, 3 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਜਦੀਕੀ ਪਿੰਡ ਬੁਰਜ ਸੇਮਾਂ ਵਿਖੇ ਜੈ ਜਗਦੰਬੇ ਵੈਲਫੇਅਰ ਕਲੱਬ ਵੱਲੋਂ ਕਲੱਬ ਪ੍ਰਧਾਨ ਜਸਵੀਰ ਸਿੰਘ ਦੀ ਅਗਵਾਈ ਵਿੱਚ ਮਾਂ ਭਗਵਤੀ ਦਾ ਜਾਗਰਣ ਕਰਵਾਇਆ ਗਿਆ ਇਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਪੀ ਏ ਰਾਜਬੰਤ ਸਿੰਘ, ਬਲਪ੍ਰੀਤ ਸਿੰਘ ਮੌੜ ਪੀ ਏ ਜਥੇਦਾਰ ਕਾਕਾ ਸਿੰਘ ਸਰਕਲ ਇੰਚਾਰਜ ਮੌੜ ਮੰਡੀ ਵਿਸ਼ੇਸ਼ ਤੌਰ ‘ਤੇ ਪਹੁੰਚਕੇ ਮਾਤਾ ਦੇ ਦਰਬਾਰ ਵਿੱਚ ਹਾਜਰੀ ਲਵਾਈ। ਜਾਗਰਣ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਮਾਤਾ ਦੀਆਂ ਭੇਟਾਂ ਦਾ ਅਨੰਦ ਮਾਣਿਆ ਅਤੇ ਮਾਤਾ ਦਾ ਅਸ਼ੀਰਵਾਦ ਲਿਆ।
ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਕਲਾਕਾਰ ਸਰੀਫ ਦਿਲਦਾਰ, ਜਸਨਮੀਤ, ਨਿੱਕੀ ਸਿੱਧੂ ਗਿੱਦੜਬਹਾ, ਗੁਰਜੀਤ ਕੌਰ ਲਾਲੇਆਣਾ, ਰਣਧੀਰ ਹੀਰਾ ਨੇ ਮਾਤਾ ਦੀਆਂ ਭੇਟਾਵਾਂ ਗਾ ਕੇ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਕਲੱਬ ਪ੍ਰਧਾਨ ਜਸਵੀਰ ਸਿੰਘ ਤੋਂ ਇਲਾਵਾ ਅਵਤਾਰ ਸਿੰਘ ਤਾਰਾ ਉਪ ਪ੍ਰਧਾਨ, ਖਜਾਨਚੀ ਹਰਵਿੰਦਰ ਸਿੰਘ, ਗੁਰਸੇਵਕ ਸਿੰਘ, ਬਲਜੀਤ ਸਿੰਘ ਸਿੱਧੂ, ਬਲਦੇਵ ਸਿੰਘ ਸਾਬਕਾ ਸਰਪੰਚ, ਗੁਰਸ਼ਵਿੰਦਰ ਸਿੰਘ ਬੰਗੇਹਰ ਚੜਤ ਸਿੰਘ, ਜਗਸੀਰ ਸਿੰਘ ਸੀਰਾ ਸਾਬਕਾ ਸਰਪੰਚ ਬੰਗੇਹਰ ਚੜਤ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: