ਮਸਲਾ ਲੰਗਰ ਕਮੇਟੀ ਦੀ 161 ਏਕੜ ਜਮੀਨ ਦਾ: ਸ਼੍ਰੋਮਣੀ ਕਮੇਟੀ ਵਲੋਂ ਕਬਜ਼ਾ ਕੀਤੀ ਗਈ ਲੰਗਰ ਕਮੇਟੀ ਦੀ 161 ਏਕੜ ਜਮੀਨ ਅੱਜ ਭਾਈਰੂਪਾ ਦੇ ਲੋਕਾਂ ਨੇ ਵਹਾਈ,ਕੀਤਾ ਕਬਜ਼ਾ

ss1

ਮਸਲਾ ਲੰਗਰ ਕਮੇਟੀ ਦੀ 161 ਏਕੜ ਜਮੀਨ ਦਾ: ਸ਼੍ਰੋਮਣੀ ਕਮੇਟੀ ਵਲੋਂ ਕਬਜ਼ਾ ਕੀਤੀ ਗਈ ਲੰਗਰ ਕਮੇਟੀ ਦੀ 161 ਏਕੜ ਜਮੀਨ ਅੱਜ ਭਾਈਰੂਪਾ ਦੇ ਲੋਕਾਂ ਨੇ ਵਹਾਈ,ਕੀਤਾ ਕਬਜ਼ਾ

ਬਠਿੰਡਾ,12 ਮਈ (ਪਰਵਿੰਦਰ ਜੀਤ ਸਿੰਘ):ਬੀਤੇ ਕਾਫੀ ਲੰਮੇ ਸਮੇਂ ਤੋਂ ਲੰਗਰ ਕਮੇਟੀ ਭਾਈਰੂਪਾ ਦੀ 161 ਏਕੜ ਜਮੀਨ ਨੂੰ ਲੈ ਕੇ ਲੰਗਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵਿਚਕਾਰ ਚਲਦੇ ਆ ਰਹੇ ਮਸਲੇ ਨੇ ਉਸ ਸਮੇਂ ਅੱਜ ਨਵਾਂ ਮੋੜ ਲੈ ਲਿਆ ਜਦੋਂ ਲੰਗਰ ਕਮੇਟੀ ਦੇ ਸਹਿਯੋਗ ਸਦਕਾ ਭਾਈਰੂਪਾ ਦੇ ਵਸਨੀਕਾਂ ਵਲੋਂ 161 ਜਮੀਨ ਨੂੰ ਦੁਬਾਰਾ ਆਪਣੇ ਕਬਜੇ ਵਿੱਚ ਲੈ ਕੇ ਵਾਹ ਦਿੱਤਾ ਗਿਆ।
ਅਸਲ ਮਾਮਲਾ ਹੈ ਕੀ:-ਭਾਈਰੂਪਾ ਦੇ ਵਸਨੀਕਾਂ ਵਲੋਂ ਬਹੁਤ ਸਮਾਂ ਪਹਿਲਾਂ ਆਪਣੇ ਪੁਰਖਿਆਂ ਦੀ 161 ਏਕੜ ਦੇ ਕਰੀਬ ਜਮੀਨ ਲੰਗਰ ਕਮੇਟੀ ਨੂੰ ਦਾਨ ਕੀਤੀ ਗਈ ਸੀ ਅਤੇ ਅਕਾਲੀਦਲ ਬਾਦਲ ਦੀ ਸਰਕਾਰ ਸਮੇਂ ਸ਼੍ਰੋਮਣੀ ਕਮੇਟੀ ਵਲੋਂ ਇਸ ਜਮੀਨ ਤੇ ਸਾਲ 2014 ਵਿੱਚ ਸਰਕਾਰੀ ਸ਼ਹਿ ਪਰ ਜਬਰਨ ਕਬਜਾ ਕਰ ਲਿਆ ਗਿਆ ਸੀ ਜਿਸਨੂੰ ਲੈ ਕੇ ਭਾਈਰੂਪਾ ਵਿਖੇ ਕਾਫੀ ਲੰਮਾਂ ਸਮਾਂ ਧਰਨੇ ਮੁਜਾਹਰੇ ਵੀ ਹੁੰਦੇ ਰਹੇ ਅਤੇ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਸਦਕਾ ਰੋਸ ਮਾਰਚ ਵੀ ਕੱਢੇ ਜਾਂਦੇ ਰਹੇ ਪਰ ਲੰਗਰ ਕਮੇਟੀ ਇਸ ਜਮੀਨ ਨੂੰ ਕਬਜਾ ਮੁਕਤ ਕਰਵਾਉਣ ਵਿੱਚ ਅਸਫਲ ਹੀ ਰਹੀ ਅਤੇ ਇਸ ਜਮੀਨ ਨੂੰ ਕਬਜਾ ਧਾਰਕ ਨੁਮਾਇੰਦੀਆਂ ਵਲੋਂ ਆਪਣੇ ਚਹੇਤਿਆਂ ਨੂੰ ਹੀ ਠੇਕੇ ਤੇ ਦੇ ਦਿੱਤਾ ਗਿਆ ਅਤੇ ਹੁਣ ਤੱਕ ਉਹ ਇਸ ਜਮੀਨ ਤੇ ਕਾਬਜ ਵੀ ਰਹੇ।
ਅੱਜ ਦਾ ਮਸਲਾ ਕੀ ਹੈ:-ਇਸ ਸੰਬੰਧੀ ਜਦੋਂ ਅੱਜ ਲੰਗਰ ਕਮੇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਜਮੀਨ ਤੇ ਸਰਕਾਰੀ ਸ਼ਹਿ ਪਰ ਜਬਰਨ ਕਬਜਾ ਕੀਤਾ ਗਿਆ ਸੀ ਜਦਕਿ ਇਹ ਜਮੀਨ ਪਿੰਡ ਵਾਸੀਆਂ ਦੇ ਪੁਰਖਿਆਂ ਦੀ ਜਮੀਨ ਹੈ ਜਿਹੜੀ ਕਿ ਲੰਗਰ ਘਰ ਨੂੰ ਦਾਨ ਦੇ ਰੂਪ ਵਿੱਚ ਦਿੱਤੀ ਗਈ ਸੀ।ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਜਮੀਨ ਤੇ ਕੀਤੇ ਗਏ ਕਬਜੇ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਸੀ ਕਿਉਂਕਿ ਇਸ ਜਮੀਨ ਤੇ ਕਬਜਾ ਕਰਵਾਉਣ ਲਈ ਜਿਹੜੇ ਜਥੇਦਾਰਾਂ ਵਲੋਂ ਸ਼੍ਰੋਮਣੀ ਕਮੇਟੀ ਦਾ ਸਾਥ ਦਿੱਤਾ ਗਿਆ ਉਹ ਵੀ ਇਸੇ ਹੀ ਪਿੰਡ ਨਾਲ ਸੰਬੰਧਿਤ ਹਨ ਜਦਕਿ ਉਹਨਾਂ ਨੂੰ ਪਤਾ ਸੀ ਕਿ ਇਹ ਜਮੀਨ ਪਿੰਡ ਦੀ ਹੀ ਹੈ।ਉਹਨਾਂ ਦੱਸਿਆ ਕਿ ਅੱਜ ਪਿੰਡ ਵਾਸੀਆਂ ਵਲੋਂ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਇਸ ਜਮੀਨ ਤੇ ਕਬਜਾ ਕਰ ਲਿਆ ਗਿਆ ਅਤੇ ਜਮੀਨ ਦੀ ਵਹਾਈ ਕਰ ਦਿੱਤੀ ਗਈ।ਇਸ ਜਮੀਨ ਦੇ ਠੇਕੇ ਤੇ ਹੋਣ ਸੰਬੰਧੀ ਜਦੋਂ ਉਹਨਾਂ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜਿਹੜੇ ਜਿਹੜੇ ਪਰਿਵਾਰਾਂ ਵਲੋਂ ਇਹ ਜਮੀਨ ਠੇਕੇ ਪਰ ਲਈ ਗਈ ਸੀ ਅਸੀਂ ਉਹਨਾਂ ਦੇ ਘਰ ਘਰ ਜਾ ਕੇ ਇਹ ਸੁਨੇਹਾ ਦਿੱਤਾ ਗਿਆ ਸੀ ਕਿ ਤੁਸੀਂ ਇਹ ਜਮੀਨ ਛੱਡ ਦਿਉ ਪਰ ਉਹਨਾਂ ਕਿਹਾ ਕਿ ਅਸੀਂ ਤਾਂ ਠੇਕੇ ਦੇ ਪੈਸੇ ਦਿੱਤੇ ਹੋਏ ਹਨ।ਇਸਦੇ ਨਾਲ ਹੀ ਪ੍ਰਧਾਨ ਰਾਜਿਵੰਦਰ ਸਿੰਘ ਵਲੋਂ ਕਿਹਾ ਗਿਆ ਕਿ ਉਕਤ ਘਰਾਂ ਦੇ ਠੇਕੇ ਦੀ ਮਨਿਆਦ ਖਤਮ ਹੋਣ ਤੋਂ ਬਾਅਦ ਹੀ ਪਿੰਡ ਵਾਸੀਆਂ ਵਲੋਂ ਇਸ ਜਮੀਨ ਤੇ ਕਬਜਾ ਕੀਤਾ ਗਿਆ ਹੈ।ਖਬਰ ਲਿਖੇ ਜਾਣ ਤੱਕ ਪਿੰਡ ਵਾਸੀਆਂ ਵਲੋਂ ਜਮੀਨ ਦੀ ਵਹਾਈ ਕਰ ਦਿੱਤੀ ਗਈ ਸੀ ਅਤੇ ਲੰਗਰ ਘਰ ਵਿੱਚ ਖੁਸ਼ੀ ਮਨਾਈ ਜਾ ਰਹੀ ਸੀ।ਇਸ ਮੌਕੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਤੋਂ ਇਲਾਵਾ ਧਰਮ ਸਿੰਘ ਖਾਲਸਾ,ਤੀਰਥ ਸਿੰਘ ਕਾਂਗਰਸੀ ਆਗੂ,ਸੂਬੇਦਾਰ ਨੰਦ ਸਿੰਘ,ਦਲਜੀਤ ਸਿੰਘ ਭਾਈਕਾ,ਹਰਜਿੰਦਰ ਸਿੰਘ ਨੰਦੇਕਾ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੀਆਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਿਰ ਸਨ।
ਹੁਣ ਦੇਖਣਾ ਇਹ ਹੋਵੇਗਾ ਕਿ ਇਸ ਜਮੀਨ ਪਰ ਲੰਗਰ ਕਮੇਟੀ ਦਾ ਹੀ ਕਬਜਾ ਰਹੇਗਾ ਜਾਂ ਫਿਰ ਦੁਬਾਰਾ ਫੇਰ ਸ਼੍ਰੋਮਣੀ ਕਮੇਟੀ ਵਲੋਂ ਕੋਈ ਕਾਰਵਾਈ ਕੀਤੀ ਜਾਵੇਗੀ।ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਈਰੂਪਾ ਦਾ ਮੇਨ ਚੋਕ ਚੰਡੀਗੜ੍ਹ ਦੇ ਮਟਕਾ ਚੋਨਕ ਦਾ ਰੂਪ ਧਾਰਨ ਕਰਦਾ ਹੈ ਜਾਂ ਨਹੀਂ।ਪਰ ਅੱਜ ਦੀ ਤਾਰੀਖ ਵਿੱਚ ਇਸ ਜਮੀਨ ਪਰ ਭਾਈਰੂਪਾ ਦੇ ਵਸਨੀਕ ਹੀ ਕਾਬਜ ਹਨ।

Share Button

Leave a Reply

Your email address will not be published. Required fields are marked *